ਹਲਕਾ ਘਨੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਅਹੁਦੇਦਾਰ ਸੁਖਬੀਰ ਸਿੰਘ ਬਾਦਲ ਨਾਲ ਡਟ ਕੇ ਖੜੇ ਹਨ-ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ

ਹਲਕਾ ਘਨੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਅਹੁਦੇਦਾਰ ਸੁਖਬੀਰ ਸਿੰਘ ਬਾਦਲ ਨਾਲ ਡਟ ਕੇ ਖੜੇ ਹਨ-ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ
– ਮੌਕਾਪ੍ਰਸਤ ਲੋਕਾਂ ਦੇ ਭੱਜਣ ਨਾਲ ਅਕਾਲੀ ਵਰਕਰਾਂ ਨੇ ਲਿਆ ਸੁੱਖ ਦਾ ਸਾਹ -ਸਰਕਲ ਪ੍ਰਧਾਨ
ਘਨੌਰ, 29 ਜੂਨ : ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਅੱਜ ਹਲਕਾ ਘਨੌਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਸਾਹਿਬਾਨ ਅਤੇ ਸਰਕਲ ਪ੍ਰਧਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਘਨੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਚਟਾਨ ਵਾਂਗ ਖੜਾ ਹੈ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ, ਪੰਜਾਬੀਆਂ, ਅਤੇ ਕਿਸਾਨੀ ਵਰਗ ਦੀ ਹਮਦਰਦ ਪਾਰਟੀ ਹੈ। ਅਤੇ ਸੁਖਬੀਰ ਸਿੰਘ ਬਾਦਲ ਸਰਬ ਪ੍ਰਵਾਨਤ ਪਾਰਟੀ ਦੇ ਪ੍ਰਧਾਨ ਹਨ। ਕੁਝ ਕੁ ਮੌਕਾ ਪ੍ਰਸਤ ਅਤੇ ਆਪਣੇ ਟੱਬਰ ਨੂੰ ਪਾਲਣ ਵਾਲੇ ਲੋਕਾਂ ਦੇ ਪਿੱਛੇ ਲੱਗ ਕੇ ਪੰਜਾਬ ਅਤੇ ਕੌਮ ਦਾ ਨੁਕਸਾਨ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਹਲਕਾ ਘਨੌਰ ਦੇ ਸਾਰੇ ਹੀ ਸਰਕਲ ਪ੍ਰਧਾਨਾਂ ਵੱਲੋਂ ਇੱਕ ਆਵਾਜ਼ ਵਿੱਚ ਕਿਹਾ ਕਿ ਸੱਤਾ ਦੇ ਭੁੱਖੇ ਅਤੇ ਮੌਕਾਪ੍ਰਸਤ ਆਗੂਆਂ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਨਾਲ ਹਰ ਅਕਾਲੀ ਵਰਕਰ ਨੂੰ ਸੁੱਖ ਦਾ ਸਾਹ ਆਇਆ ਹੈ। ਕਿਉਂਕਿ ਲੋਕਾਂ ਦੀਆਂ ਜੇਬਾਂ ਵੱਲ ਝਾਕਣ ਵਾਲੇ ਕਦੇ ਵੀ ਲੋਕ ਲੀਡਰ ਨਹੀਂ ਹੋ ਸਕਦੇ। ਜਿਸ ਕਰਕੇ ਹਲਕਾ ਘਨੌਰ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਜੀ ਦੀ ਅਗਵਾਹੀ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਚਟਾਨ ਵਾਂਗ ਖੜੇਗਾ। ਇਸ ਮੌਕੇ ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੇਲਪੁਰ, ਅਜੈਬ ਸਿੰਘ ਮਜੌਲੀ, ਬਹਾਦਰ ਸਿੰਘ, ਅਵਤਾਰ ਸਿੰਘ ਕਪੂਰੀ, ਅਵਤਾਰ ਸਿੰਘ ਸੰਭੂ, ਕੁਲਦੀਪ ਸਿੰਘ ਘਨੌਰ ਸ਼ਹਿਰੀ,( ਸਾਰੇ ਸਰਕਲ ਪ੍ਰਧਾਨ )ਅਤੇ ਬਲਕਾਰ ਸਿੰਘ ਘਨੌਰ, ਸਰਬਜੀਤ ਸਿੰਘ ਭੋਗਲਾਂ, ਸੁਖਦੇਵ ਸਿੰਘ ਭੋਗਲਾਂ, ਸਰਦੂਲ ਸਿੰਘ ਚਮਾਰੂ, ਕਰਮਜੀਤ ਸਿੰਘ ਚਮਾਰੂ, ਮਹਿੰਦਰ ਸਿੰਘ ਚਮਾਰੂ, ਅੰਗਰੇਜ਼ ਸਿੰਘ ਕਾਮੀ, ਸੁਰਿੰਦਰ ਸਿੰਘ ਕਾਮੀ, ਅਮਰੀਕ ਸਿੰਘ ਸੰਭੂਕਲਾਂ, ਸੁੱਚਾ ਸਿੰਘ ਘਨੌਰ, ਗੁਰਦੀਪ ਸਿੰਘ ਸਰਾਲਾਕਲਾਂ, ਸੰਜੀਵ ਕੁਮਾਰ ਚਪੜ, ਮਨਮਿੰਦਰ ਸਿੰਘ ਚਪੜ, ਮਲਕੀਤ ਸਿੰਘ ਨੰਬਰਦਾਰ ਸਿਹਰਾ, ਅਵਤਾਰ ਸਿੰਘ ਆਕੜੀ, ਸੋਮਨਾਥ ਸਿੰਘ ਸੰਭੂ ਕਲਾਂ, ਮੇਵਾ ਸਿੰਘ ਸਰਾਲਾ ਕਲਾਂ, ਸੁਖਦੇਵ ਸਿੰਘ ਘਨੌਰ, ਦਰਸ਼ਨ ਸਿੰਘ ਸੀਲ, ਗੁਰਪ੍ਰੀਤ ਸਿੰਘ ਬਹਾਵਲਪੁਰ, ਬੇਅੰਤ ਸਿੰਘ ਆਕੜੀ, ਅਜੈਪ੍ਰੀਤ ਸਿੰਘ ਮੁਖਮੇਲਪੁਰ, ਓੰਕਾਰ ਸਿੰਘ ਸਰਪੰਚ ਰਾਮਪੁਰ, ਧੰਨਾ ਸਿੰਘ ਹਰਪਾਲਾਂ, ਕੁਲਦੀਪ ਸਿੰਘ ਬੋਬੀ ਹਰਪਾਲਾਂ, ਨਰੇਸ਼ ਕੁਮਾਰ ਪੀਏ, ਅਤੇ ਹੋਰ ਮੌਜੂਦ ਸਨ।
