Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 9:01 am

+91 90915 01313 , +91 90916 01313

punjabbanni@gmail.com
punjabbani@yahoo.com

ਗੁਰਦੁਆਰਾ ਸਿੱਧਸਰ ਅਲੋਹਰਾ ਵਿਖੇ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ 21 ਵੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ

ਗੁਰਦੁਆਰਾ ਸਿੱਧਸਰ ਅਲੋਹਰਾ ਵਿਖੇ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ 21 ਵੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ

ਗੁਰਦੁਆਰਾ ਸਿੱਧਸਰ ਅਲੋਹਰਾ ਵਿਖੇ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ 21 ਵੀ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ
ਨਾਭਾ 27 ਜੂਨ : ਨਾਭਾ ਦੇ ਗੁਰਦੁਆਰਾ ਅਲੋਹਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ 21ਵੀਂ ਬਰਸੀ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਬਾਬਾ ਕਸ਼ਮੀਰਾ ਸਿੰਘ ਦੀ ਰਹਿਨੁਮਾਈ ਦੇ ਹੇਠ ਮਨਾਈ ਗਈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਨੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਾਈ ਅਤੇ ਸੰਤ ਬਾਬਾ ਸੁਖਦੇਵ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਸਮਾਗਮ ਵਿੱਚ ਪਹੁੰਚਣ ਵਾਲੀ ਸੰਗਤ ਲਈ ਅਤੁੱਟ ਗੁਰੂ ਕਾ ਲੰਗਰ ਵਰਤਾਇਆ ਗਿਆ । ਭਾਰੀ ਮੀਹ ਦੇ ਬਾਵਜੂਦ ਵੀ ਸੰਗਤਾਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ । ਸਲਾਨਾ ਸਮਾਗਮ ਲਈ ਗੁਰਦੁਆਰਾ ਸਾਹਿਬ ਵੱਲੋਂ ਸੰਗਤਾਂ ਦੇ ਆਗਮਨ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਬਰਸੀ ਮੌਕੇ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਗਾਇਆ ਗਿਆ । ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਬਹੁਤ ਸਾਰੇ ਮਹਾਂਪੁਰਖਾਂ ਅਤੇ ਸੰਤ ਬਾਬਾ ਕਸ਼ਮੀਰਾ ਸਿੰਘ ਵੱਲੋਂ ਸੰਗਤਾਂ ਨੂੰ ਕੀਰਤਨ ਅਤੇ ਆਪਣੇ ਸ਼ਬਦਾਂ ਨਾਲ ਨਿਹਾਲ ਕੀਤਾ।
21ਵੀਂ ਸਲਾਨਾ ਬਰਸੀ ਨੂੰ ਲੈ ਕੇ ਬਾਬਾ ਕਸ਼ਮੀਰਾ ਸਿੰਘ ਅਤੇ ਸੰਤਾਂ ਵੱਲੋਂ ਜਿੱਥੇ ਸੰਤ ਬਾਬਾ ਸੁਖਦੇਵ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉੱਥੇ ਉਨਾਂ ਵੱਲੋਂ ਦਰਸਾਏ ਗਏ ਰਾਹ ਉੱਪਰ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਆ। ਬਾਬਾ ਕਸ਼ਮੀਰਾ ਸਿੰਘ ਨੇ ਕਿਹਾ ਕਿ ਭਾਰੀ ਮੀਹ ਦੇ ਬਾਵਜੂਦ ਵੀ ਦੂਰੋਂ ਦੂਰੋਂ ਸੰਗਤਾਂ ਨੇ ਬਰਸੀ ਸਮਾਗਮ ਵਿੱਚ ਪਹੁੰਚ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ ਜਿਸ ਲਈ ਉਹ ਸਭ ਦੇ ਧੰਨਵਾਦੀ ਹਨ। ਇਸ ਮੌਕੇ ਤੇ ਭਾਈ ਕਮਲਜੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਬਾਬਾ ਮਨਮੋਹਣ ਸਿੰਘ ਜੀ ਬਾਰਨ ਵਾਲੇ, ਭਾਈ ਜਸਵੀਰ ਸਿੰਘ ਜੀ ਲੋਪੇ, ਬਾਬਾ ਗੁਰਸੇਵਕ ਸਿੰਘ ਜੀ ਸਟੇਜ ਸਕੱਤਰ, ਬਾਬਾ ਹਰਦੇਵ ਸਿੰਘ ਜੀ, ਹੈਡ ਗ੍ਰੰਥੀ ਤਰਲੋਚਨ ਪਾਲ ਸਿੰਘ, ਬਾਬਾ ਬਲਦੇਵ ਸਿੰਘ ਜੀ, ਬਾਬਾ ਜਸਪਾਲ ਸਿੰਘ ਜੀ, ਬਾਬਾ ਬਲਜੀਤ ਸਿੰਘ ਜੀ ਖੇੜੀ ਗੋੜੀਆਂ ਵਾਲੇ, ਬਾਬਾ ਦਰਸ਼ਨ ਸਿੰਘ ਜੀ ਟੌਹੜਾ , ਬਾਬਾ ਬਲਦੇਵ ਸਿੰਘ ਜੀ ਜੱਥਾ ਰਾੜਾ ਸਾਹਿਬ, ਬਾਬਾ ਰੋਸ਼ਨ ਸਿੰਘ ਜੀ ਧਬਲਾਨ ਸਾਹਿਬ, ਭਾਈ ਮਨਦੀਪ ਸਿੰਘ ਜੀ ਗੁਰਦੁਆਰਾ ਅਤਰਸਰ ਸਾਹਿਬ, ਬਾਬਾ ਗੁਰਮੁਖ ਸਿੰਘ ਜੀ, ਬਾਬਾ ਸੁਰਜੀਤ ਸਿੰਘ ਜੀ ਯੂਐਸਏ ਵਾਲੇ, ਬੀਬੀ ਸ਼ਰਨ ਕੌਰ ਕਵਿਸ਼ਰੀ, ਭਾਈ ਨਰਿੰਦਰ ਸਿੰਘ ਗੁਰਾਇਆ, ਬਾਬਾ ਵਿਸਾਖਾ ਸਿੰਘ ਜੀ, ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਚਰਨ ਸਿੰਘ ਐਮਡੀ ਮਲਕੀਤ ਕੰਬਾਈਨ ਨਾਭਾ, ਪ੍ਰੇਮ ਸਿੰਘ ਡਾਇਰੈਕਟਰ ਪ੍ਰੀਤ ਕੰਬਾਈਨ, ਪਾਖਰ ਸਿੰਘ ਸਹੌਲੀ ਐਮਡੀ ਹਰਦੇਵ ਕੰਬਾਈਨ ਨਾਭਾ, ਅਕਾਲੀ ਆਗੂ ਰਣਧੀਰ ਸਿੰਘ ਰੱਖੜਾ, ਤਜਿੰਦਰ ਪਾਲ ਸਿੰਘ ਸੰਧੂ, ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ,ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਸਾਬਕਾ ਚੇਅਰਮੈਨ ਇੱਛਿਆ ਮਾਨ ਸਿੰਘ ਭੋਜੋਮਾਜਰੀ, ਹਰਪਾਲ ਸਿੰਘ ,ਬਾਬਾ ਬਲਦੇਵ ਸਿੰਘ,ਗਮਦੂਰ ਸਿੰਘ, ਸਰਦਾਰਾ ਸਿੰਘ, ਸਟੇਜ ਸੈਕਟਰੀ ਬਾਬਾ ਗੁਰਸੇਵਕ, ਬਾਬਾ ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਦਰਸ਼ਨ ਸਿੰਘ,ਸਬ ਇੰਸਪੈਕਟਰ ਕੇਸਰ ਸਿੰਘ, ਐਂਚ ਓ ਭਾਦਸੋਂ ਇੰਦਰਜੀਤ ਸਿੰਘ,ਡੀ ਐਸ ਪੀ ਨਾਭਾ ਦਵਿੰਦਰ ਅੱਤਰੀ,ਰਾਜਿੰਦਰ ਸਿੰਘ, ਗੁਰਚਰਨ ਸਿੰਘ, ਭੁਪਿੰਦਰ ਸਿੰਘ ਖੋਖ,ਗੱਜਣ ਸਿੰਘ,ਦਰਬਾਰਾ ਸਿੰਘ, ਜਗਤਾਰ ਸਿੰਘ, ਹਰਪਾਲ ਸਿੰਘ,ਜੋਗਾ ਸਿੰਘ ਚਾਪੜ,ਬਲਵੰਤ ਸਿੰਘ, ਮਾਸਟਰ ਸੁਖਵਿੰਦਰ ਸਿੰਘ, ਕਰਮਜੀਤ ਸਿੰਘ, ਹਰਪਾਲ ਸਿੰਘ, ਬਾਬਾ ਤਰਲੋਚਨ ਸਿੰਘ ਹੈਂਡ ਗ੍ਰੰਥੀ, ਐਕਸੀਅਨ ਜਤਿੰਦਰ ਸਿੰਘ, ਹਰਜੀਤ ਸਿੰਘ ਐਸਡੀਓ, ਡਾਕਟਰ ਦਰਸ਼ਨ ਸਿੰਘ ਘੁੰਮਣ , ਹਰਮੀਤ ਸਿੰਘ ਮਾਨ ਪ੍ਰਧਾਨ ਪ੍ਰੈਸ ਕਲੱਬ ਰਜਿ ਨਾਭਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top