ਧੀਰੇਦਰ ਸ਼ਾਸਤਰੀ ਨੂੰ ਮਿਲਣ ਦੀ ਜਿੱਤ ਵਿੱਚ ਇੱਕ ਅੋਰਤ ਨੇ ਵੱਢੀ ਹੱਥ ਦੀ ਨਾੜ, ਹਸਪਤਾਲ ਭਰਤੀ
ਧੀਰੇਦਰ ਸ਼ਾਸਤਰੀ ਨੂੰ ਮਿਲਣ ਦੀ ਜਿੱਤ ਵਿੱਚ ਇੱਕ ਅੋਰਤ ਨੇ ਵੱਢੀ ਹੱਥ ਦੀ ਨਾੜ, ਹਸਪਤਾਲ ਭਰਤੀ
ਇੰਦੌਰ : ਇੰਦੌਰ ਦੇ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਧੀਰੇਂਦਰ ਸ਼ਾਸਤਰੀ ਨੂੰ ਮਿਲਣ ਦੀ ਜ਼ਿੱਦ ‘ਚ ਔਰਤ ਨੇ ਖ਼ੌਫਨਾਕ ਕਦਮ ਚੁੱਕ ਲਿਆ। ਜਦੋਂ ਔਰਤ ਨੂੰ ਧੀਰੇਂਦਰ ਸ਼ਾਸਤਰੀ ਨੂੰ ਮਿਲਣ ਨਹੀਂ ਦਿੱਤਾ ਗਿਆ ਤਾਂ ਉਸ ਨੇ ਆਪਣੇ ਹੱਥ ਦੀ ਨਾੜ ਕੱਟ ਲਈ। ਤੁਰੰਤ ਐਂਬੂਲੈਂਸ ਬੁਲਾਈ ਗਈ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਪਿਛਲੇ ਕੁਝ ਦਿਨਾਂ ਤੋਂ ਕਨਕੇਸ਼ਵਰ ਧਾਮ ‘ਚ ਧੀਰੇਂਦਰ ਸ਼ਾਸਤਰੀ ਦੀ ਕਥਾ ਚੱਲ ਰਹੀ ਹੈ। ਮੰਗਲਵਾਰ ਨੂੰ ਸੀਮਾ ਨਾਂ ਦੀ ਔਰਤ ਕਥਾ ਸੁਣਨ ਆਈ ਸੀ। ਕਥਾ ਖ਼ਤਮ ਹੋਣ ਤੋਂ ਬਾਅਦ ਉਹ ਧੀਰੇਂਦਰ ਸ਼ਾਸਤਰੀ ਨੂੰ ਮਿਲਣ ਲਈ ਜ਼ਿੱਦ ਕਰਨ ਲੱਗੀ। ਔਰਤ ਨੂੰ ਸਕਿਓਰਿਟੀ ਤੇ ਹੋਰ ਲੋਕਾਂ ਨੇ ਧੀਰੇਂਦਰ ਸ਼ਾਸਤਰੀ ਨੂੰ ਮਿਲਣ ਤੋਂ ਰੋਕ ਦਿੱਤਾ, ਜਿਸ ਤੋਂ ਬਾਅਦ ਔਰਤ ਨੇ ਆਪਣੇ ਹੱਥ ਦੀ ਨਾੜ ਕੱਟ ਲਈ ਤੇ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਕਨਕੇਸ਼ਵਰ ਸੰਸਥਾ ਦੀ ਐਂਬੂਲੈਂਸ ਵਿਚ ਐਮਵਾਈ ਹਸਪਤਾਲ ਲਿਜਾਇਆ ਗਿਆ।