4 ਸਾਲਾ ਮਾਸੂਮ ਬੱਚੀ ਨਾਲ ਜਬਰ ਜਿਨਾਹ ਕਰਨ ਤੇ ਭੜਕੇ ਲੋਕ

ਦੁਆਰਾ: Punjab Bani ਪ੍ਰਕਾਸ਼ਿਤ :Sunday, 24 March, 2024, 06:23 PM

4 ਸਾਲਾ ਮਾਸੂਮ ਬੱਚੀ ਨਾਲ ਜਬਰ ਜਿਨਾਹ ਕਰਨ ਤੇ ਭੜਕੇ ਲੋਕ
ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਪਾਂਡਵ ਨਗਰ ‘ਚ 4 ਸਾਲ ਦੀ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨਾਲ ਉਸ ਦੇ ਟਿਊਸ਼ਨ ਸੈਂਟਰ ‘ਚ ਇਕ ਵਿਅਕਤੀ ਨੇ ਕਥਿਤ ਤੌਰ ‘ਤੇ ਜਬਰ ਜਨਾਹ ਕੀਤਾ ਸੀ। ਘਟਨਾ ਤੋਂ ਬਾਅਦ ਪਾਂਡਵ ਨਗਰ ਇਲਾਕੇ ‘ਚ ਲੋਕਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਕਾਰਾਂ ਦੀ ਭੰਨਤੋੜ ਕੀਤੀ।
ਦਿੱਲੀ ਪੂਰਬੀ ਰੇਂਜ ਦੇ ਐਡੀਸ਼ਨਲ ਸੀਪੀ ਸਾਗਰ ਸਿੰਘ ਕਲਸੀ ਨੇ ਦੱਸਿਆ, ”ਕੱਲ੍ਹ ਮੰਡਾਵਲੀ ਥਾਣੇ ‘ਚ ਸ਼ਿਕਾਇਤ ਮਿਲੀ ਸੀ ਕਿ ਇਕ 4 ਸਾਲਾ ਲੜਕੀ ਨਾਲ 34 ਸਾਲਾ ਵਿਅਕਤੀ ਨੇ ਉਸੇ ਥਾਂ ‘ਤੇ ਜਬਰ ਜਨਾਹ ਕੀਤਾ, ਜਿੱਥੇ ਉਹ ਟਿਊਸ਼ਨ ਲਈ ਜਾਂਦੀ ਹੈ। ਕੇਸ ਦਰਜ ਕਰ ਲਿਆ ਗਿਆ ਹੈ ਅਤੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।”