ਸਮੁੰਦਰੀ ਡਾਕੂਆਂ ਨੂੰ ਕੀਤਾ ਮੁੰਬਈ ਪੁਲਸ ਦੇ ਹਵਾਲੇ
ਦੁਆਰਾ: Punjab Bani ਪ੍ਰਕਾਸ਼ਿਤ :Saturday, 23 March, 2024, 01:56 PM

ਸਮੁੰਦਰੀ ਡਾਕੂਆਂ ਨੂੰ ਕੀਤਾ ਮੁੰਬਈ ਪੁਲਸ ਦੇ ਹਵਾਲੇ
ਮੁੰਬਈ, 23 ਮਾਰਚ
ਜੰਗੀ ਬੇੜਾ ਆਈਐੱਨਐੱਸ ਕੋਲਕਾਤਾ ਅੱਜ ਸਵੇਰੇ ਸੋਮਾਲੀਆ ਦੇ ਤੱਟ ਤੋਂ ਅਪਰੇਸ਼ਨ ਦੌਰਾਨ ਫੜੇ 35 ਸਮੁੰਦਰੀ ਡਾਕੂਆਂ ਨੂੰ ਲੈ ਕੇ ਮੁੰਬਈ ਪਹੁੰਚ ਗਿਆ। ਜਲ ਸੈਨਾ ਨੇ ਅੱਜ ਇਥੇ ਦੱਸਿਆ ਕਿ ਇੱਥੇ ਲਿਆਉਣ ਤੋਂ ਬਾਅਦ ਇਨ੍ਹਾਂ ਲੁਟੇਰਿਆਂ ਨੂੰ ਮੁੰਬਈ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ‘ਅਪਰੇਸ਼ਨ ਸੰਕਲਪ’ ਤਹਿਤ ਕੀਤੀ ਗਈ ਹੈ, ਜਿਸ ਤਹਿਤ ਅਰਬ ਸਾਗਰ ਅਤੇ ਅਦਨ ਦੀ ਖਾੜੀ ‘ਚ ਭਾਰਤੀ ਜਲ ਸੈਨਾ ਦੇ ਜਹਾਜ਼ ਤਾਇਨਾਤ ਕੀਤੇ ਗਏ ਹਨ ਤਾਂ ਜੋ ਇਲਾਕੇ ‘ਚੋਂ ਲੰਘਣ ਵਾਲੇ ਮਾਲਵਾਹਕ ਜਹਾਜ਼ਾਂ ਤੇ ਅਮਲੇ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
