ਪਿੰਡ ਮੰਡੋਰ ਦੀ ਰਿਜਰਵ ਕੋਟੇ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਪਿਛਲੇ ਸਾਲ ਕੀਤੇ ਸਮਝੌਤੇ ਦੀ ਉਲੰਘਣਾ ਕਰਨ ਵਾਲੀ ਡੀ ਡੀ ਪੀ ਓ ਦੇ ਖਿਲਾਫ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਪਟਿਆਲੇ ਪਹੁੰਚੇ ਮੰਡੋੜ੍ਹ ਦੇ ਲੋਕ

ਦੁਆਰਾ: Punjab Bani ਪ੍ਰਕਾਸ਼ਿਤ :Thursday, 20 June, 2024, 06:04 PM

ਪਿੰਡ ਮੰਡੋਰ ਦੀ ਰਿਜਰਵ ਕੋਟੇ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਪਿਛਲੇ ਸਾਲ ਕੀਤੇ ਸਮਝੌਤੇ ਦੀ ਉਲੰਘਣਾ ਕਰਨ ਵਾਲੀ ਡੀ ਡੀ ਪੀ ਓ ਦੇ ਖਿਲਾਫ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਪਟਿਆਲੇ ਪਹੁੰਚੇ ਮੰਡੋੜ੍ਹ ਦੇ ਲੋਕ
ਪਟਿਆਲਾ ( ) : ਪਿਛਲੇ ਦਿਨੀਂ ਡੀ ਡੀ ਪੀ ਓ ਅਤੇ ਪੰਚਾਇਤ ਸੈਕਟਰੀ ਵੱਲੋਂ ਪੰਚਾਇਤੀ ਜਮੀਨ ਰਿਜਰਵ ਦੀ ਬੋਲੀ ਵਿੱਚ ਪਹਿਲਾਂ ਹੀ ਅੰਦਰ ਬਿਠਾਏ ਡੰਮੀ ਬੰਦਿਆਂ ਦੇ ਸੈਕੜ੍ਹੇ ਲੋਕਾਂ ਵੱਲੋਂ ਕੀਤੇ ਵਿਰੋਧ ਕਾਰਨ ਹੋਈ ਬੋਲੀ ਰੱਦ । ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਸੈਕਟਰੀ ਗੁਰਵਿੰਦਰ ਬੌੜ੍ਹਾ ਅਤੇ ਜੋਨਲ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਬੋਲੀ ਤੋਂ ਇੱਕ ਦਿਨ ਪਹਿਲਾ ਪੰਚਾਇਤ ਸੈਕਟਰੀ ਵੱਲੋਂ ਰਾਤ ਨੂੰ ਮਜਦੂਰਾਂ ਘਰ ਜਾਕੇ ਬੋਲੀ ਲਈ ਡੰਮੀ ਬੰਦੇ ਤਿਆਰ ਕਰਕੇ ਬੋਲੀ ਵਾਲੇ ਦਿਨ ਪਹਿਲਾਂ ਹੀ ਲੋਕਾਂ ਦੇ ਪਹੁੰਚਣ ਤੋਂ ਪਹਿਲਾਂ ਉਹ ਡੰਮੀ ਬੰਦੇ ਬੈਠਾ ਰੱਖੇ ਸਨ।ਮਜਦੂਰਾਂ ਵੱਲੋਂ ਉਨ੍ਹਾਂ ਦਾ ਵਿਰੋਧ ਕਰਨ ਤੇ ਬੋਲੀ ਹੋਈ ਰੱਦ। ਇਸ ਲਈ ਲੋਕ ਇਕੱਠੇ ਹੋ ਕੇ ਮਿਲੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਜਿਸ ਤੇ ਡਿਪਟੀ ਕਮਿਸ਼ਨਰ ਸਾਹਿਬ ਨੇ ਕਮੇਟੀ ਆਗੂਆਂ ਤੇ ਪਿੰਡ ਦੇ ਇਕਾਈ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਗਲਤ ਬੋਲੀ ਜਾਂ ਡੰਮੀ ਵਿਆਕਤੀਆ ਨੂੰ ਜ਼ਮੀਨ ਨਹੀਂ ਦੇਣਗੇ। ਪਿਛਲੇ ਸਾਲ ਕੀਤੀ ਗਈ ਜਾਂਚ ਦੌਰਾਨ ਪਾਏ ਗਏ ਦੋਸੀਆਂ ਨੂੰ ਬੋਲੀ ਚੋ ਬਾਹਰ ਕੀਤਾ ਜਾਵੇਗਾ। ਤੇ ਬੋਲੀ ਸਹੀ ਢੰਗ ਨਾਲ ਕੀਤੀ ਜਾਵੇਗੀ ਚਾਹੇ ਬੋਲੀ ਮੇਰੀ ਨਿਗਰਾਨੀ ਹੇਠ ੳੁੱਚ ਅਧਿਕਾਰੀ ਤੋਂ ਕਰਵਾਉਣੀ ਪਵੇ। ਆਗੂਆਂ ਵੱਲੋਂ ਪਿਛਲੇ ਸਾਲ ਕੀਤੀ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੀ ਵੀ ਕੀਤੀ ਮੰਗ । ਉਪਰੋਕਤ ਤੋਂ ਇਲਾਵਾ ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਪਰਗਟ ਸਿੰਘ, ਸੁਖਵਿੰਦਰ ਕੌਰ, ਚਰਨਜੀਤ ਕੌਰ, ਮਨਦੀਪ ਕੌਰ,ਲਾਲੀ ਆਦਿ ਹਾਜ਼ਰ ਰਹੇ।