ਬਾਲ ਮਜ਼ਦੂਰੀ ਆਖਿਰ ਕਿਊ ਨਹੀਂ ਲੈ ਰਹੀ ਰੁਕਣ ਦਾ ਨਾਮ
ਦੁਆਰਾ: Punjab Bani ਪ੍ਰਕਾਸ਼ਿਤ :Wednesday, 12 June, 2024, 08:13 AM

ਬਾਲ ਮਜ਼ਦੂਰੀ ਆਖਿਰ ਕਿਊ ਨਹੀਂ ਲੈ ਰਹੀ ਰੁਕਣ ਦਾ ਨਾਮ
Active Desk : ਹਰ ਸਾਲ 12 ਜੂਨ ਬਾਲ ਮਜ਼ਦੂਰੀ ਰੋਕੂ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਬਾਲ ਮਜ਼ਦੂਰੀ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਹਰ ਗ਼ਰੀਬ ਮਾਂ-ਬਾਪ ਇਹ ਨਹੀਂ ਚਾਹੁਣਗੇ ਕਿ ਉਨ੍ਹਾਂ ਦੇ ਬੱਚੇ ਛੋਟੀ ਉਮਰ ’ਚ ਦਿਹਾੜੀਦਾਰ ਵਜੋਂ ਕੰਮ ਕਰਨ ਪਰ ਮਜਬੂਰਨ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਮਜ਼ਦੂਰੀ ਕਰਨ ਲਈ ਭੇਜਣਾ ਪੈਂਦਾ ਹੈ। ਮਾੜੀਆਂ ਆਦਤਾਂ ਦੇ ਸ਼ਿਕਾਰ ਪਿਤਾ ਵੀ ਆਪਣੇ ਬੱਚਿਆਂ ਨੂੰ ਮਜ਼ਦੂਰੀ ਕਰਨ ਲਈ ਮਜਬੂਰ ਕਰਦੇ ਹਨ।
