ਰਨਵੇਅ 'ਤੇ ਆ ਗਏ ਦੋ ਜਹਾਜ਼ ;583 ਯਾਤਰੀਆਂ ਦੀ ਗਈ ਜਾਨ

ਦੁਆਰਾ: Punjab Bani ਪ੍ਰਕਾਸ਼ਿਤ :Monday, 10 June, 2024, 11:17 AM

ਰਨਵੇਅ ‘ਤੇ ਆ ਗਏ ਦੋ ਜਹਾਜ਼ ;583 ਯਾਤਰੀਆਂ ਦੀ ਗਈ ਜਾਨ
ਏਅਰ ਇੰਡੀਆ ਅਤੇ ਇੰਡੀਗੋ ਦੇ ਜਹਾਜ਼ ਸ਼ਨੀਵਾਰ ਸਵੇਰੇ ਮੁੰਬਈ ਹਵਾਈ ਅੱਡੇ ‘ਤੇ ਇਕੱਠੇ ਰਨਵੇਅ ‘ਤੇ ਪਹੁੰਚੇ। ਇਸ ਤੋਂ ਪਹਿਲਾਂ ਕਿ ਕਰੀਬ 240 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੇ ਇਹ ਦੋਵੇਂ ਜਹਾਜ਼ ਇਕ-ਦੂਜੇ ਨਾਲ ਟਕਰਾਉਂਦੇ, ਏਅਰ ਇੰਡੀਆ ਦੇ ਜਹਾਜ਼ ਨੇ ਉਡਾਣ ਭਰੀ। ਇਸ ਤਰ੍ਹਾਂ ਮੁੰਬਈ ਏਅਰਪੋਰਟ ‘ਤੇ ਕੁਝ ਹੀ ਸਕਿੰਟਾਂ ‘ਚ ਵੱਡਾ ਹਾਦਸਾ ਟਲ ਗਿਆ। ਜੇਕਰ ਏਅਰ ਇੰਡੀਆ ਦਾ ਜਹਾਜ਼ ਸਮੇਂ ਸਿਰ ਟੇਕ ਆਫ ਨਾ ਹੁੰਦਾ ਤਾਂ ਏਅਰਪੋਰਟ ‘ਤੇ ਕੀ ਸਥਿਤੀ ਹੁੰਦੀ, ਇਸ ਦਾ ਅੰਦਾਜ਼ਾ ਲਾਸ ਰੋਡੀਓਸ ਏਅਰਪੋਰਟ ‘ਤੇ ਵਾਪਰੀ ਅਜਿਹੀ ਹੀ ਘਟਨਾ ਤੋਂ ਲਗਾਇਆ ਜਾ ਸਕਦਾ ਹੈ।