ਅਧਿਆਪਕਾ ਨੇ ਵਿਆਹ ਤੋਂ ਮੁਕਰੇ ਨੌਜਵਾਨ ਦੀ ਗੱਲ ਸੁਣਦਿਆਂ ਹੀ ਨਿਗਲਿਆ ਜਹਿਰ ; ਮੌਤ
ਦੁਆਰਾ: Punjab Bani ਪ੍ਰਕਾਸ਼ਿਤ :Wednesday, 19 June, 2024, 06:22 PM

ਅਧਿਆਪਕਾ ਨੇ ਵਿਆਹ ਤੋਂ ਮੁਕਰੇ ਨੌਜਵਾਨ ਦੀ ਗੱਲ ਸੁਣਦਿਆਂ ਹੀ ਨਿਗਲਿਆ ਜਹਿਰ ; ਮੌਤ
ਅਬੋਹਰ : ਲੁਧਿਆਣਾ ਵਾਸੀ ਇਕ ਨੌਜਵਾਨ ਵਲੋਂ ਪਿੰਡ ਤੇਲਪੁਰਾ ਦੀ ਵਸਨੀਕ ਈ. ਟੀ. ਟੀ. ਅਧਿਆਪਕ ਨੂੰ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਲੰਘੇ ਦਿਨੀਂ ਜਦੋਂ ਨੌਜਵਾਨ ਵਲੋਂ ਵਿਆਹ ਕਰਵਾਉਣ ਤੋਂ ਇਨਕਾਰੀ ਹੋਇਆ ਗਿਆ ਤਾਂ ਈ. ਟੀ. ਟੀ. ਅਧਿਆਪਕਾ ਨੇ ਜਹਿਰੀਲੀ ਵਸਤੂ ਖਾ ਲਈ, ਜਿਸਦੀ ਇਲਾਜ ਦੌਰਾਨ ਮੌਤ ਹੋ ਗਈ ਹੈ।ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
