ਪਿਛਲੇ ਸਾਲ ਮੈਂ (ਜਸਟਿਨ ਟਰੂਡੋ) ਨੇ ਬਣਾ ਲਿਆ ਸੀ ਅਸਤੀਫ਼ਾ ਦੇਣ ਦਾ ਮਨ

ਪਿਛਲੇ ਸਾਲ ਮੈਂ (ਜਸਟਿਨ ਟਰੂਡੋ) ਨੇ ਬਣਾ ਲਿਆ ਸੀ ਅਸਤੀਫ਼ਾ ਦੇਣ ਦਾ ਮਨ
ਕੈਨੇਡਾ : ਪੰਜਾਬੀਆਂ ਦੀ ਮਨਪਸੰਦੀਦਾ ਧਰਤੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਬੇਹਦ ਹੈਰਾਨੀਜਨਕ ਖੁਲਾਸਾ ਕਰਦਿਆਂ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਨੇ ਆਪਣਾ ਅਸਤੀਫ਼ਾ ਦੇਣ ਦਾ ਪੂਰਾ ਮਨ ਬਣਾ ਲਿਆ ਸੀ, ਜਦੋਂ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿਚ ਤਰੇੜਾਂ ਆਉਣ ਲੱਗੀਆਂ। ‘ਰੀਥਿੰਕਿੰਗ ਪੌਡਕਾਸਟ’ ਦੇ ਇਕ ਐਪੀਸੋਡ ਦੌਰਾਨ ਟਰੂਡੋ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਅਹੁਦਾ ਛੱਡਣ ਬਾਰੇ ਸੋਚ ਰਹੇ ਹਨ ਤਾਂ ਉਨ੍ਹਾਂ ਕਿਹਾ, ‘‘ਨਹੀਂ, ਇਸ ਵੇਲੇ ਬਿਲਕੁਲ ਵੀ ਨਹੀਂ।’’ ਪਰ ਨਾਲ ਹੀ ਮੰਨਿਆ ਕਿ ਪਿਛਲੇ ਸਾਲ ਪਰਿਵਾਰਕ ਜ਼ਿੰਦਗੀ ਵਿਚ ਸਮੱਸਿਆਵਾਂ ਆਉਣ ’ਤੇ ਉਹ ਕੁਰਸੀ ਛੱਡਣਾ ਚਾਹੁੰਦੇ ਸਨ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜਦੋਂ ਤੁਸੀਂ ਵੱਡੀਆਂ ਜ਼ਿੰਮੇਵਾਰੀਆਂ ਵਾਲਾ ਕੰਮ ਕਰ ਰਹੇ ਹੁੰਦੇ ਹੋ ਤਾਂ ਤੁਹਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਕਮੀ ਨਾ ਰਹਿ ਜਾਵੇ ਅਤੇ ਤੁਸੀਂ ਪੂਰੀ ਸਮਰੱਥਾ ਨਾਲ ਕੰਮ ਕਰੋ। ਬਤੌਰ ਪ੍ਰਧਾਨ ਮੰਤਰੀ ਭਾਵੇਂ ਕੁਝ ਸਾਲ ਹੀ ਲੰਘੇ ਹਨ ਪਰ ਪਹਿਲਾਂ ਦੇ ਮੁਕਾਬਲੇ ਹਾਲਾਤ ਮੁਸ਼ਕਲ ਹੋ ਚੁੱਕੇ ਹਨ। ਜਸਟਿਨ ਟਰੂਡੋ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਹ ਕੈਨੇਡੀਅਨਜ਼ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਨਾਲ ਕਿਵੇਂ ਨਜਿੱਠਦੇ ਹਨ ਤਾਂ ਉਨ੍ਹਾਂ ਕਿਹਾ, ‘‘ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਮੈਨੂੰ ਕਿੰਨਾ ਨਾਪਸੰਦ ਕਰਦਾ ਹੈ। ਮੈਂ ਹੁਣ ਵੀ ਮੁਲਕ ਦੇ ਲੋਕਾਂ, ਉਨ੍ਹਾਂ ਦੇ ਬੱਚਿਆਂ ਜਾਂ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਦੇ ਯਤਨ ਕਰ ਰਿਹਾ ਹਾਂ।
