ਘਰ ਅੱਗੇ ਪੋਲਿੰਗ ਬੂਥ ਲਾਉਣ ਦੀ ਰੰਜਿਸ਼ ਤਹਿਤ ਵਿਅਕਤੀ ਦਾ ਕਤਲ, ‘ਆਪ’ ਆਗੂ ਸਮੇਤ 14 ਲੋਕਾਂ ਖ਼ਿਲਾਫ਼ ਮਾਮਲਾ ਦਰਜ
ਦੁਆਰਾ: Punjab Bani ਪ੍ਰਕਾਸ਼ਿਤ :Thursday, 06 June, 2024, 07:43 PM

ਘਰ ਅੱਗੇ ਪੋਲਿੰਗ ਬੂਥ ਲਾਉਣ ਦੀ ਰੰਜਿਸ਼ ਤਹਿਤ ਵਿਅਕਤੀ ਦਾ ਕਤਲ, ‘ਆਪ’ ਆਗੂ ਸਮੇਤ 14 ਲੋਕਾਂ ਖ਼ਿਲਾਫ਼ ਮਾਮਲਾ ਦਰਜ
ਲੰਬੀ : ਲੋਕ ਸਭਾ ਚੋਣਾਂ ’ਚ ਵੋਟਿੰਗ ਦੌਰਾਨ ਪਿੰਡ ਕੱਖਾਂਵਾਲੀ ’ਚ ਇਕ ਵਿਅਕਤੀ ਵੱਲੋਂ ਘਰ ਅੱਗੋਂ ਕਾਂਗਰਸ ਦਾ ਪੋਲਿੰਗ ਬੂਥ ਨਾ ਹਟਾਉਣ ਦੀ ਰੰਜਿਸ਼ ’ਚ ਦੋ ਸਕੇ ਭਰਾਵਾਂ ’ਤੇ ਕੀਤੇ ਹਮਲੇ ’ਚ ਇਕ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਕੱਖਾਂਵਾਲੀ ਦੇ ਸਰਪੰਚ ਤੇ ‘ਆਪ’ ਆਗੂ ਦਲੀਪ ਰਾਮ ਸਮੇਤ 14 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।