Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Sunday, 16 Aug 2026 | 2:21 am

+91 90915 01313 , +91 90916 01313

punjabbanni@gmail.com
punjabbani@yahoo.com

ਮਾਮਲਾ ਪ੍ਰਸਿੱਧ ਫਿਲਮ ਸਟਾਰ ਤੇ ਐਮ. ਪੀ. ਕੰਗਣਾ ਰਣੌਤ ਦੇ ਸੀ. ਆਈ. ਐਸ. ਐਫ. ਦੀ ਮਹਿਲਾ ਜਵਾਨ ਵਲੋਂ ਥੱਪੜ ਜੜਨ ਦਾ

ਮਾਮਲਾ ਪ੍ਰਸਿੱਧ ਫਿਲਮ ਸਟਾਰ ਤੇ ਐਮ. ਪੀ. ਕੰਗਣਾ ਰਣੌਤ ਦੇ ਸੀ. ਆਈ. ਐਸ. ਐਫ. ਦੀ ਮਹਿਲਾ ਜਵਾਨ ਵਲੋਂ ਥੱਪੜ ਜੜਨ ਦਾ

ਮਾਮਲਾ ਪ੍ਰਸਿੱਧ ਫਿਲਮ ਸਟਾਰ ਤੇ ਐਮ. ਪੀ. ਕੰਗਣਾ ਰਣੌਤ ਦੇ ਸੀ. ਆਈ. ਐਸ. ਐਫ. ਦੀ ਮਹਿਲਾ ਜਵਾਨ ਵਲੋਂ ਥੱਪੜ ਜੜਨ ਦਾ
ਕੰਗਣਾ ਜਾ ਰਹੀ ਸੀ ਚੰਡੀਗੜ੍ਹ ਤੋਂ ਮੀਟਿੰਗ ਲਈ ਦਿੱਲੀ
ਚੰਡੀਗੜ੍ਹ, 6 ਜੂਨ () : ਪ੍ਰਸਿੱਧ ਫਿਲਮ ਅਦਾਕਾਰਾ ਤੇਐਮ. ਪੀ. ਜਿੱਤੀ ਕੰਗਣਾ ਰਣੌਤ ਜੋ ਕਿ ਚੰਡੀਗੜ੍ਹ ਤੋਂ ਮੀਟਿੰਗ ਲਈ ਦਿੱਲੀ ਜਾ ਰਹੀ ਸੀ ਦੇ ਸੀ. ਆਈ. ਐਸ. ਐਫ. ਦੀ ਮਹਿਲਾ ਜਵਾਨ ਵਲੋਂ ਥੱਪੜ ਜੜਨ ਦਾ ਮਾਮਲਾ ਗਰਮਾ ਗਿਆ ਹੈ।ਦੱਸਣਯੋਗ ਹੈ ਕਿ ਕੰਗਣਾ ਰਣੌਤ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਜਿੱਤੀ ਹੈ।
ਕੰਗਨਾ ਰਣੌਤ ਨੇ ਇਸ ਮਾਮਲੇ ਦੀ ਸ਼ਿਕਾਇਤ ਕਰਦੇ ਹੋਏ ਮਹਿਲਾ ਜਵਾਨ ਨੂੰ ਨੌਕਰੀ ਤੋਂ ਹਟਾਉਣ ਦੀ ਮੰਗ ਕੀਤੀ ਹੈ ਅਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕੰਗਨਾ ਨੂੰ ਮਾਰਨ ਵਾਲੀ ਮੁਲਾਜ਼ਮ ਦਾ ਨਾਂ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ। ਚੋਣ ਜਿੱਤਣ ਤੋਂ ਬਾਅਦ ਕੰਗਨਾ ਰਣੌਤ ਭਾਜਪਾ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ 707 ਰਾਹੀਂ ਦਿੱਲੀ ਲਈ ਰਵਾਨਾ ਹੋਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦੇ ਖਿਲਾਫ ਬੋਲਣ `ਤੇ ਸੀਆਈਐਸਐਫ ਗਾਰਡ ਕੰਗਨਾ ਰਣੌਤ ਤੋਂ ਨਾਰਾਜ਼ ਸੀ।
ਕੰਗਨਾ ਰਣੌਤ ਦੇ ਰਾਜਨੀਤਿਕ ਸਲਾਹਕਾਰ ਦੇ ਅਨੁਸਾਰ, ਚੰਡੀਗੜ੍ਹ ਏਅਰਪੋਰਟ ਦੇ ਅੰਦਰ ਇੱਕ ਮਹਿਲਾ ਮੁਲਾਜ਼ਮ ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ। ਉਨ੍ਹਾਂ ਮੰਗ ਕੀਤੀ ਹੈ ਕਿ ਸੀਆਈਐਸਐਫ ਦੇ ਗਾਰਡਾਂ ਨੂੰ ਹਟਾ ਕੇ ਉਨ੍ਹਾਂ ਖ਼ਿਲਾਫ਼ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ।
ਸੁਰੱਖਿਆ ਜਾਂਚ ਦੌਰਾਨ ਵਾਪਰੀ ਘਟਨਾ
ਇਹ ਘਟਨਾ ਵੀਰਵਾਰ ਦੁਪਹਿਰ 3.30 ਵਜੇ ਵਾਪਰੀ। ਕੰਗਨਾ ਰਣੌਤ ਏਅਰਪੋਰਟ ਸੁਰੱਖਿਆ ਜਾਂਚ ਤੋਂ ਬਾਹਰ ਨਿਕਲ ਰਹੀ ਸੀ ਜਦੋਂ ਮਹਿਲਾ ਸਿਪਾਹੀ ਨੇ ਉਸ `ਤੇ ਆਪਣਾ ਹੱਥ ਚੁੱਕਿਆ। ਕੰਗਨਾ ਨੇ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਕਿਸਾਨ ਅੰਦੋਲਨ ਦੌਰਾਨ ਕੰਗਨਾ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਮਹਿਲਾ ਮੁਲਾਜ਼ਮ ਉਸ ਦੇ ਬਿਆਨ ਤੋਂ ਦੁਖੀ ਸੀ ਫਿਲਹਾਲ ਏਅਰਪੋਰਟ `ਤੇ ਮੌਜੂਦ ਸਕਿਓਰਿਟੀ ਨੇ ਕੁਲਵਿੰਦਰ ਨੂੰ ਕਮਾਂਡੈਂਟ ਦੇ ਕਮਰੇ `ਚ ਬਿਠਾ ਕੇ ਰੱਖਿਆ ਹੈ। ਕੰਗਨਾ ਦਿੱਲੀ ਲਈ ਰਵਾਨਾ ਹੋ ਗਈ ਹੈ। ਕੰਗਨਾ ਨੇ ਸੋਸ਼ਲ ਮੀਡੀਆ `ਤੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਉਹ ਸੰਸਦ ਜਾ ਰਹੀ ਹੈ। ਇਸ ਦੌਰਾਨ ਇਹ ਘਟਨਾ ਵਾਪਰ ਗਈ। ਦੱਸਣਯੋਗ ਹੈ ਕਿ ਕੰਗਨਾ ਰਣੌਤ ਭਾਜਪਾ ਦੀ ਟਿਕਟ `ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਚੋਣ ਜਿੱਤੀ ਸੀ। ਅਦਾਕਾਰਾ ਦੇ ਉਲਟ ਕਾਂਗਰਸ ਪਾਰਟੀ ਦੇ ਨੇਤਾ ਵਿਕਰਮਾਦਿਤਿਆ ਸਿੰਘ ਸਨ। ਕੰਗਨਾ ਨੇ ਉਨ੍ਹਾਂ ਨੂੰ 74,755 ਵੋਟਾਂ ਨਾਲ ਹਰਾਇਆ।

Advertisement
Advertisement
Advertisement
Advertisement
Scroll to Top