Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 7:34 pm

+91 90915 01313 , +91 90916 01313

punjabbanni@gmail.com
punjabbani@yahoo.com

ਖਰਚਾ ਆਬਜ਼ਰਵਰ ਅਮਿਤ ਸੰਜੇ ਗੁਰਵ ਦੀ ਨਿਗਰਾਨੀ ਹੇਠ ਚੋਣ ਖਰਚਿਆਂ ਦੇ ਮਿਲਾਨ ਲਈ ਦੂਜੀ ਮੀਟਿੰਗ ਕਰਵਾਈ

ਖਰਚਾ ਆਬਜ਼ਰਵਰ ਅਮਿਤ ਸੰਜੇ ਗੁਰਵ ਦੀ ਨਿਗਰਾਨੀ ਹੇਠ ਚੋਣ ਖਰਚਿਆਂ ਦੇ ਮਿਲਾਨ ਲਈ ਦੂਜੀ ਮੀਟਿੰਗ ਕਰਵਾਈ

ਖਰਚਾ ਆਬਜ਼ਰਵਰ ਅਮਿਤ ਸੰਜੇ ਗੁਰਵ ਦੀ ਨਿਗਰਾਨੀ ਹੇਠ ਚੋਣ ਖਰਚਿਆਂ ਦੇ ਮਿਲਾਨ ਲਈ ਦੂਜੀ ਮੀਟਿੰਗ ਕਰਵਾਈ

ਉਮੀਦਵਾਰਾਂ ਤੇ ਅਧਿਕਾਰਤ ਚੋਣ ਏਜੰਟਾਂ ਵੱਲੋ ਹੁਣ ਤੱਕ ਕੀਤੇ ਖਰਚਿਆਂ ਦਾ ਵੇਰਵਾ ਪੇਸ਼

ਸੰਗਰੂਰ, 25 ਮਈ:
ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਵਿਖੇ ਲੋਕ ਸਭਾ ਚੋਣਾਂ ਦੇ ਸਮੁੱਚੇ ਅਮਲ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਚੋਣ ਖਰਚਿਆਂ ਦੀ ਨਿਗਰਾਨੀ ਲਈ ਤਾਇਨਾਤ ਖਰਚਾ ਆਬਜ਼ਰਵਰ ਅਮਿਤ ਸੰਜੇ ਗੁਰਵ ਦੀ ਨਿਗਰਾਨੀ ਅਤੇ ਵਧੀਕ ਜ਼ਿਲਾ ਚੋਣ ਅਫ਼ਸਰ ਆਕਾਸ਼ ਬਾਂਸਲ ਦੀ ਮੌਜੂਦਗੀ ਵਿਚ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣ ਖਰਚਿਆਂ ਦੇ ਮਿਲਾਨ ਸਬੰਧੀ ਦੂਜੀ ਮੀਟਿੰਗ ਹੋਈ। ਇਸ ਦੌਰਾਨ ਜ਼ਿਲ੍ਹਾ ਖਰਚਾ ਨਿਗਰਾਨ ਕਮੇਟੀ ਦੇ ਨੋਡਲ ਅਫ਼ਸਰ-ਕਮ-ਡੀਸੀਐਫਏ ਅਸ਼ਵਨੀ ਕੁਮਾਰ ਦੀ ਅਗਵਾਈ ਹੇਠਲੀਆਂ ਖਰਚਾ ਨਿਗਰਾਨ ਟੀਮਾਂ ਨੇ ਉਮੀਦਵਾਰਾਂ ਤੇ ਅਧਿਕਾਰਤ ਚੋਣ ਏਜੰਟਾਂ ਦੁਆਰਾ ਲਿਆਂਦੇ ਗਏ ਤਿੰਨ ਰੰਗਦਾਰ ਹਿਸਿਆਂ ਵਾਲੇ ਰਜਿਸਟਰਾਂ ਵਿਚ ਦਰਜ ਰੋਜ਼ਾਨਾ ਦੇ ਚੋਣ ਖਰਚ ਦੇ ਵੇਰਵਿਆਂ ਦੀ ਘੋਖ ਪੜਤਾਲ ਕੀਤੀ। ਇਸ ਮੌਕੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਚੋਣ ਖਰਚਿਆਂ ਦੀ ਨਿਗਰਾਨੀ ਲਈ ਤਾਇਨਾਤ ਫਲਾਇੰਗ ਸਕੂਐਡ ਟੀਮਾਂ, ਸਟੈਟਿਕ ਸਰਵੇਲੈਂਸ ਟੀਮਾਂ, ਆਮਦਨ ਕਰ ਵਿਭਾਗ ਦੀਆਂ ਟੀਮਾਂ, ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ ਸਮੇਤ ਖਰਚਿਆਂ ਦੀ ਨਿਗਰਾਨੀ ਲਈ ਕਾਰਜਸ਼ੀਲ ਹਰ ਇੱਕ ਟੀਮ ਵੱਲੋਂ ਆਪੋ ਆਪਣੇ ਅਨੈਕਸਚਰਾਂ ਅਤੇ ਰਿਪੋਰਟਾਂ ਦੇ ਰਾਹੀਂ ਐਕਸਪੈਂਡੀਚਰ ਸੈਲ ਕੋਲ ਭੇਜੇ ਗਏ ਖਰਚਿਆਂ ਨੂੰ ਉਮੀਦਵਾਰਾਂ ਦੇ ਰਜਿਸਟਰਾਂ ਵਿੱਚ ਦਰਜ ਕਰਵਾਉਣ ਦੀ ਪ੍ਰਕਿਰਿਆ ਨੂੰ ਧਿਆਨ ਪੂਰਵਕ ਦੇਖਿਆ ਗਿਆ ਅਤੇ ਮੌਕੇ ਉਤੇ ਸਾਹਮਣੇ ਆਈਆਂ ਕਮੀਆਂ ਨੂੰ ਦੂਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਹਰ ਦਰਜ ਕੀਤੇ ਗਏ ਖਰਚੇ ਦੀ ਪੜਤਾਲ ਕੀਤੀ ਗਈ ਹੈ ਅਤੇ ਲੋਕ ਸਭਾ ਹਲਕੇ ਵਿੱਚ ਚੋਣਾਂ ਸਬੰਧੀ ਹਰੇਕ ਕਿਸਮ ਦੀ ਗਤੀਵਿਧੀ ’ਤੇ ਨਜ਼ਰ ਰੱਖਣ ਲਈ ਵੱਖ ਵੱਖ ਨੋਡਲ ਅਧਿਕਾਰੀਆਂ ਦੀ ਅਗਵਾਈ ਹੇਠ ਚੌਕਸੀ ਟੀਮਾਂ ਦੁਆਰਾ ਇੰਦਰਾਜ ਕੀਤੇ ਹਰ ਖਰਚੇ ਦਾ ਮਿਲਾਨ ਕੀਤਾ ਗਿਆ। ਉਹਨਾਂ ਦੱਸਿਆ ਕਿ ਅਗਲੀ ਤੇ ਅੰਤਮ ਮਿਲਾਨ ਮੀਟਿੰਗ 30 ਮਈ ਨੂੰ ਹੋਵੇਗੀ ।

Advertisement
Advertisement
Advertisement
Advertisement
Scroll to Top