Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Sunday, 16 Aug 2026 | 1:21 am

+91 90915 01313 , +91 90916 01313

punjabbanni@gmail.com
punjabbani@yahoo.com

ਚਿੱਟੇ ਦਿਨ ਘਰਾਂ `ਚ ਵੜਿਆ ਨਸ਼ੇੜੀ ਚੋਰ, ਲੋਕਾਂ ਨੇ ਫੜ ਕੇ ਖੰਭੇ ਨਾਲ ਲਿਆ  ਬੰਨ੍ਹ; ਹਸਪਤਾਲ `ਚ ਹੋ ਗਈ ਮੌਤ

ਚਿੱਟੇ ਦਿਨ ਘਰਾਂ `ਚ ਵੜਿਆ ਨਸ਼ੇੜੀ ਚੋਰ, ਲੋਕਾਂ ਨੇ ਫੜ ਕੇ ਖੰਭੇ ਨਾਲ ਲਿਆ ਬੰਨ੍ਹ; ਹਸਪਤਾਲ `ਚ ਹੋ ਗਈ ਮੌਤ

ਚਿੱਟੇ ਦਿਨ ਘਰਾਂ `ਚ ਵੜਿਆ ਨਸ਼ੇੜੀ ਚੋਰ, ਲੋਕਾਂ ਨੇ ਫੜ ਕੇ ਖੰਭੇ ਨਾਲ ਲਿਆ ਬੰਨ੍ਹ; ਹਸਪਤਾਲ `ਚ ਹੋ ਗਈ ਮੌਤ
ਅਬੋਹਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਅਬੋਹਰ ਦੇ ਪ੍ਰੇਮ ਨਗਰ `ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਵਿਅਕਤੀ ਨੂੰ ਮੁਹੱਲਾ ਵਾਸੀਆਂ ਨੇ ਫੜ ਕੇ ਖੰਭੇ ਨਾਲ ਬੰਨ੍ਹ ਦਿੱਤਾ ਤੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੌਕੇ `ਤੇ ਪਹੁੰਚੀ ਪੁਲਿਸ ਨੇ ਕਾਬੂ ਕਰਦਿਆਂ ਸਰਕਾਰੀ ਹਸਪਤਾਲ `ਚ ਇਲਾਜ ਲਈ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪ੍ਰੇਮ ਨਗਰੀ ਵਿੱਚ ਜੰਮੂ ਬਸਤੀ ਵਾਸੀ ਸੰਤਰਾਮ ਮੁੱਹਲੇ ਵਿੱਚ ਚੋਰੀ ਕਰਦੇ ਹੋਏ ਚੋਰ ਫ਼ੜਿਆ ਗਿਆ,ਜਿਸ ਨੂੰ ਉਥੋਂ ਦੇ ਵਾਸੀਆਂ ਨੇ ਗਲੀ ਵਿਚ ਖੰਬੇ ਨਾਲ ਬਨ ਦਿੱਤਾ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸੰਤਰਾਮ ਨਸ਼ੇ ਦਾ ਆਦੀ ਸੀ ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ।
ਮੌਕੇ `ਤੇ ਪਹੁੰਚੀ ਪੁਲਿਸ ਨੇ ਸੰਤਰਾਮ ਨੂੰ ਕਾਬੂ ਕਰਦੇ ਹੋਏ ਸਰਕਾਰੀ ਹਸਪਤਾਲ ਦਾਖਲ ਕਰਵਾਇਆ,ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੂਜੇ ਪਾਸੇ ਮ੍ਰਿਤਕ ਸੰਤਰਾਮ ਦੇ ਭਤੀਜੇ ਜਗਬੀਰ ਪੁੱਤਰ ਪਿਰਥੀ ਰਾਮ ਵਾਸੀ ਜੰਮੂ ਬਸਤੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਪੁਲਿਸ ਨੇ ਸੂਚਨਾ ਦਿੱਤੀ ਸੀ ਕਿ ਸੰਤਰਾਮ ਪ੍ਰੇਮ ਨਗਰ `ਚ ਲੋਕਾਂ ਦੇ ਘਰਾਂ `ਚ ਵੜਦਾ ਪਾਇਆ ਗਿਆ, ਜਿਸ ਨੂੰ ਲੋਕਾਂ ਨੇ ਬੰਨ੍ਹ ਕੇ ਰੱਖਿਆ ਸੀ। ਉਸ ਦੀ ਹਾਲਤ ਵਿਗੜਨ ਲੱਗੀ ਅਤੇ ਉਹ ਉਸ ਨੂੰ ਇਲਾਜ ਲਈ ਹਸਪਤਾਲ ਲੈ ਆਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਗਬੀਰ ਨੇ ਦੱਸਿਆ ਕਿ ਸੰਤਰਾਮ ਨਸ਼ੇ ਦਾ ਆਦੀ ਸੀ ਅਤੇ ਪਹਿਲਾਂ ਉਹ ਦਰਜ਼ੀ ਦਾ ਕੰਮ ਕਰਦਾ ਸੀ। ਇਸ ਮੌਕੇ ਥਾਣਾ ਇੰਚਾਰਜ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ `ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement
Advertisement
Advertisement
Advertisement
Scroll to Top