Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 8:21 pm

+91 90915 01313 , +91 90916 01313

punjabbanni@gmail.com
punjabbani@yahoo.com

ਰਾਹੁਲ ਗਾਂਧੀ ਨੇ ਡਾਕਟਰ ਧਰਮਵੀਰ ਗਾਂਧੀ ਦੇ ਹੱਕ 'ਚ ਕੀਤੀ ਮਹਾਂ ਰੈਲੀ

ਰਾਹੁਲ ਗਾਂਧੀ ਨੇ ਡਾਕਟਰ ਧਰਮਵੀਰ ਗਾਂਧੀ ਦੇ ਹੱਕ 'ਚ ਕੀਤੀ ਮਹਾਂ ਰੈਲੀ

ਰਾਹੁਲ ਗਾਂਧੀ ਨੇ ਡਾਕਟਰ ਧਰਮਵੀਰ ਗਾਂਧੀ ਦੇ ਹੱਕ ‘ਚ ਕੀਤੀ ਮਹਾਂ ਰੈਲੀ

ਪਟਿਆਲਾ ਤੋਂ ਡਾ: ਧਰਮਵੀਰ ਗਾਂਧੀ ਨੂੰ ਵੱਡੀ ਲੀਡ ਨਾਲ਼ ਜਿਤਾਉ : ਰਾਹੁਲ ਗਾਂਧੀ

ਧਰਮਵੀਰ ਗਾਂਧੀ ਪਿਛਲੇ 50 ਸਾਲ ਤੋਂ ਚਲਾ ਰਹੇ ਹਨ ਮੁਹੱਬਤ ਦੀ ਦੁਕਾਨ – ਰਾਹੁਲ ਗਾਂਧੀ

ਕਿਸਾਨਾਂ ਨੂੰ MSP ਦੀ ਗਰੰਟੀ ਦੇਵਾਂਗੇ ਅਤੇ ਕਰਜ਼ ‘ਤੇ ਲੀਕ ਫੇਰਾਂਗੇ – ਰਾਹੁਲ ਗਾਂਧੀ

* ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਰਾਹੁਲ ਗਾਂਧੀ ਨੇ ਕੀਤੀ ‘ਨਿਆਂ ਮਹਾਂ ਰੈਲੀ’
* ਰੈਲੀ ਵਿੱਚ ਪੁੱਜੇ ਹਜ਼ਾਰਾਂ ਲੋਕ,ਵੱਡੇ ਇਕੱਠ ਨੇ ਡਾ: ਗਾਂਧੀ ਦੀ ਜਿੱਤ ‘ਤੇ ਲਾਈ ਮੋਹਰ।

ਪਟਿਆਲਾ ਵਿਖੇ ਚੋਣ ਰੈਲੀ ਕਰਨ ਪੁੱਜੇ ਰਾਹੁਲ ਗਾਂਧੀ ਨੇ ਕਿਹਾ ਕਿ ਜੋ ਨਫ਼ਰਤ ਵਿਰੁੱਧ ਮੁਹੱਬਤ ਫ਼ੈਲਾਉਣ ਦੀ ਜੋ ਮੁਹਿੰਮ ਮੈਂ ਪਿਛਲੇ ਸਾਲਾਂ ਦੌਰਾਨ ਸ਼ੁਰੂ ਕੀਤੀ ਹੈ, ਸਾਡੇ ਪਟਿਆਲਾ ਤੋਂ ਉਮੀਦਵਾਰ ਡਾ: ਧਰਮਵੀਰ ਗਾਂਧੀ ਪਿਛਲੇ 50 ਸਾਲ ਤੋਂ ਮੁਹਬੱਤ ਦੀ ਦੁਕਾਨ ਚਲਾ ਰਹੇ ਹਨ।

ਉਹਨਾਂ ਆਪਣੇ ਹੱਥ ਵਿੱਚ ਸੰਵਿਧਾਨ ਦੀ ਕਾਪੀ ਹੱਥ ਵਿੱਚ ਲੈਕੇ ਕਿਹਾ ਕਿ ਇਹ ਲੜਾਈ ਦੇਸ਼ ਦਾ ਸੰਵਿਧਾਨ ਬਚਾਉਣ ਦੀ ਹੈ। ਸਾਡੇ ਸੰਵਿਧਾਨ ਨੂੰ ਦੁਨੀਆਂ ਦੀ ਕੋਈ ਸ਼ਕਤੀ ਖ਼ਤਮ ਨਹੀਂ ਕਰ ਸਕਦੀ ਕਿਉਂਕਿ ਅਸੀਂ ਭਾਜਪਾ ਦੀ ਸੱਤਾ ਨੂੰ ਇਹ ਕੰਮ ਨਹੀਂ ਕਰਨ ਦਿਆਂਗੇ।

ਓਹਨਾਂ ਕਿਹਾ ਕਿ ਮੋਦੀ ਸਰਕਾਰ ਅਰਬਪਤੀਆਂ ਦੀ ਸਰਕਾਰ ਹੈ ਅਤੇ ਹਰ ਕਦਮ ਅਰਬਪਤੀਆਂ ਦੀ ਮਦਦ ਲਈ ਹੀ ਉਠਾਉਂਦੀ ਹੈ। ਜਦਕਿ ਅਸੀਂ ਸੱਤਾ ਵਿੱਚ ਆਉਣ ‘ਤੇ ਕਿਸਾਨਾਂ ਮਜ਼ਦੂਰਾਂ ਲਈ ਕੰਮ ਕਰਾਂਗੇ।

ਕਾਂਗਰਸ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੀ ਸਰਕਾਰ ਬਣਨ ਮਗਰੋਂ ਓਹਨਾਂ ਪਹਿਲੇ ਫ਼ੈਸਲੇ ਵਿੱਚ ਹੀ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਨ ਦਾ ਐਲਾਨ ਕਰਦਿਆਂ ਕਿਸਾਨਾਂ ਨੂੰ MSP ਦੀ ਕਾਨੂੰਨੀ ਗਰੰਟੀ ਦੇਣ ਦੀ ਵੀ ਗੱਲ ਕਹੀ।

ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੇ 22 ਅਰਬਪਤੀ ਬਣਾਏ ਹਨ ਪਰ ਅਸੀਂ ਕਰੋੜਾਂ ਲੋਕਾਂ ਨੂੰ ਲੱਖ ਪਤੀ ਬਣਾਵਾਂਗੇ।

ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਮਗਰੋਂ ਹਰ ਲੋੜਵੰਦ ਪਰਿਵਾਰ ਦੀ ਇੱਕ ਇੱਕ ਔਰਤ ਦੇ ਖ਼ਾਤੇ ਵਿੱਚ 1 ਲੱਖ ਰੁਪਏ ਸਲਾਨਾ ਸਹਾਇਤਾ ਵਜੋਂ ਆਉਣਗੇ।

ਰਾਹੁਲ ਗਾਂਧੀ ਨੇ ਨਿਮਨਲਿਖਤ ਮੁੱਦੇ ਵੀ ਉਭਾਰੇ –

* ਅਗਨੀਵੀਰ ਸਕੀਮ ਨੂੰ ਕੂੜੇਦਾਨ ਵਿੱਚ ਸੁੱਟਾਂਗੇ ਅਤੇ ਫ਼ੌਜ ਵਿੱਚ ਪੱਕੀ ਭਰਤੀ ਕਰਾਂਗੇ।
* ਖ਼ਾਲੀ ਪਈਆਂ 30 ਲੱਖ ਸਰਕਾਰੀ ਅਸਾਮੀਆਂ ਭਰਾਂਗੇ।
* ਮਨਰੇਗਾ ਦੀ ਦਿਹਾੜੀ 400 ਰੁਪਏ ਕਰਾਂਗੇ।
* ਆਸ਼ਾ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਦੀ ਤਨਖ਼ਾਹ ਦੁੱਗਣੀ ਕਰਾਂਗੇ।

ਰਾਹੁਲ ਗਾਂਧੀ ਨੇ ਲੋਕਾਂ ਨੂੰ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੂੰ ਵੱਡੀ ਲੀਡ ਨਾਲ਼ ਜਿਤਾਉਣ ਦਾ ਸੱਦਾ ਦਿੱਤਾ।

Advertisement
Advertisement
Advertisement
Advertisement
Scroll to Top