Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 1:21 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਨੌਜਵਾਨਾਂ ਲਈ ਫਰਾਂਸ ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2024 'ਚ ਭਾਗ ਲੈਣ ਲਈ ਰਜਿਸਟਰੇਸ਼ਨ

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਨੌਜਵਾਨਾਂ ਲਈ ਫਰਾਂਸ ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2024 'ਚ ਭਾਗ ਲੈਣ ਲਈ ਰਜਿਸਟਰੇਸ਼ਨ

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਨੌਜਵਾਨਾਂ ਲਈ ਫਰਾਂਸ ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2024 ‘ਚ ਭਾਗ ਲੈਣ ਲਈ ਰਜਿਸਟਰੇਸ਼ਨ
ਪਟਿਆਲਾ, 22 ਨਵੰਬਰ:
ਪੰਜਾਬ ਸਰਕਾਰ ਦੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਪੰਜਾਬ ਦੇ ਨੌਜਵਾਨਾਂ ਲਈ ਫਰਾਂਸ ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2024 ਲਈ ਰਜਿਸਟਰੇਸ਼ਨ ਕਰਵਾਈ ਜਾ ਰਹੀ ਹੈ। ਇਸ ਸਬੰਧੀ ਪੰਜਾਬ ਦੇ ਨੌਜਵਾਨਾ ਲਈ ਫਰਾਂਸ ਵਿੱਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2024 ਵਿੱਚ ਭਾਗ ਲੈਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਹੁਨਰ ਮੁਕਾਬਲਾ ਪਹਿਲਾ ਜ਼ਿਲ੍ਹਾ ਲੈਵਲ ‘ਤੇ ਬਾਅਦ ਵਿੱਚ ਸਟੇਟ ਅਤੇ ਨੈਸ਼ਨਲ ਲੈਵਲ ‘ਤੇ ਕਰਵਾਏ ਜਾਣੇ ਹਨ।
ਨੈਸ਼ਨਲ ਲੈਵਲ ਦੇ ਜੇਤੂ ਨੌਜਵਾਨਾਂ ਨੂੰ ਫਰਾਂਸ ਵਿੱਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2024 ਵਿੱਚ ਭਾਗ ਲੈਣ ਦੇ ਯੋਗ ਹੋਣਗੇ। ਇਹਨਾਂ ਹੁਨਰ ਮੁਕਾਬਲਿਆਂ ਵਿੱਚ ਕੋਈ ਵੀ ਨੌਜਵਾਨ ਜਿਸ ਦਾ ਜਨਮ 1 ਜਨਵਰੀ 1999 ਤੋ ਬਾਅਦ ਹੋਇਆ ਹੈ ਉਹ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਸਕਦਾ ਹੈ। ਨੌਜਵਾਨ ਵੱਖ ਵੱਖ ਕੁੱਲ 61 ਟਰੇਡਜ਼ ਜਿਵੇਂ ਕਿ ਵਾਲ ਐਂਡ ਫਲੋਰ ਟਾਈਲਿੰਗ, ਪਲੰਬਿੰਗ ਐਂਡ ਹੀਟਿੰਗ, ਇਲੈਕਟ੍ਰੀਕਲ ਇੰਸਟਾਲੇਸ਼ਨਜ, ਬ੍ਰਿਕਲਾਇੰਗ, ਪਲਾਸਟਰ ਐਂਡ ਡਰਾਇਵਲ ਸਿਸਟਮ, ਪੇਂਟਿੰਗ ਐਂਡ ਡੈਕੋਰੇਟਿੰਗ, ਕੈਬਨਿਟ-ਮੇਕਿੰਗ, ਜੁਇਨਰੀ, ਪੈਨਟਰੀ, ਰੈਫੀਰਿਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ, ਕਨਕਰੀਟ ਕੰਸਟਰੱਕਸ਼ਨ ਵਰਕ, ਡਿਜੀਟਲ ਕੰਸਟਰੱਕਸ਼ਨ, ਜਵੈਲਰੀ, ਫਲੋਰਸਟੀ, ਫ਼ੈਸ਼ਨ, ਟੈਕਨੌਲੋਜੀ, ਗਰਾਫਿਕ ਡਿਜ਼ਾਈਨ ਟੈਕਨੌਲੋਜੀ, ਵੀਜ਼ੂਅਲ ਮਰਚੇਡਾਈਜਿੰਗ/ਵਿੰਡੋ ਡਰੈੱਸਿੰਗ, ਬੇਕਰੀ, ਬਿਊਟੀ ਥੈਰੇਪੀ, ਪੈਸਟਰੀ ਅਤੇ ਕੰਨਫੈੱਕਸ਼ਨਰੀ, ਕੁਕਿੰਗ, ਹੇਅਰ ਡਰੈਸਰਿੰਗ, ਸਿਹਤ ਅਤੇ ਸਮਾਜਕ ਦੇਖਭਾਲ, ਰੈਸਟੋਰੈਂਟ ਸਰਵਿਸ, 3 ਡੀ. ਡਿਜੀਟਲ ਗੇਮ ਆਰਟ, ਵਾਲ ਅਤੇ ਫ਼ਰਸ਼ ਟਾਇਲਿੰਗ, ਇਲੈਕਟ੍ਰੀਕਲ ਇੰਸਟਾਲੇਸ਼ਨ, ਉਦਯੋਗਿਕ ਕੰਟਰੋਲ, ਪਲਾਸਟਰਿੰਗ ਅਤੇ ਡ੍ਰਾਈਵਲ ਸਿਸਟਮ, ਕਲਾਉਡ ਕੰਪਿਊਟਿੰਗ, ਰੋਬੋਟ ਸਿਸਟਮ ਇੰਟੀਗਰੇਸ਼ਨ, ਓਡੀਟਵ ਮੈਨੂਫੈਕਚਰਿੰਗ, ਰਿਨੀਊਏਵਲ ਐਨਰਜੀ, ਇੰਡਸਟਰੀਅਲ ਡਿਜ਼ਾਈਨ ਟੈਕਨਾਲੋਜੀ, ਬਿਲਡਿੰਗ ਇਨਫਰਮੇਸ਼ਨ ਮੋਲਡਿੰਗ, ਇੰਡਸਟਰੀ 4.0 ਅਤੇ ਮੋਬਾਇਲ ਐਪਲੀਕੇਸ਼ਨ ਡਿਵੈਲਪਮੈਂਟ, ਮੈਨੂਫੈਕਚਰਿੰਗ ਟੀਮ ਚੈਲੰਜ, ਅਡੀਟਿਵ ਮੈਨੂਫੈਕਚਰਿੰਗ, ਹੇਅਰ ਡਰੈੱਸਿੰਗ, ਬਿਊਟੀ ਥੈਰੇਪੀ, ਪੈਟੇਸੀਰੀ ਐਂਡ ਕੰਫੈਕਸਨਰੀ, ਕੁਕਿੰਗ, ਰੈਸਟੋਰੈਂਟ ਸਰਵਿਸ, ਹੈਲਥ ਐਂਡ ਸੋਸ਼ਲ ਕੇਅਰ, ਬੇਕਰੀ, ਹੋਟਲ ਰਿਸੈੱਪਸ਼ਨ, ਆਟੋਬੋਡੀ ਰਿਪੇਅਰ, ਆਟੋਮੋਬਾਇਲ ਟੈਕਨੌਲੋਜੀ, ਕਾਰ ਪੇਂਟਿੰਗ, ਲੋਜੀਸਟਿਕ ਐਂਡ ਫਰੀਥ ਫਾਰਵਾਰਡਿੰਗ, ਸੂਜ ਮੇਕਿੰਗ, ਗਾਰਮੈਂਟਸ ਐਂਡ ਲੈਦਰ ਅਸੈਸਰੀ, ਮੇਕਿੰਗ, ਟੈਕਸਟਾਈਲ ਡਿਜ਼ਾਈਨ, ਟੈਕਸਟਾਈਲ ਵੇਇੰਗ- ਹੈਂਡਲੂਮ, ਯੋਗਾ, ਕਸਟਮਰ ਡਿਜ਼ਾਈਨ, ਪ੍ਰੋਸਥੈਟਿਕ ਐਂਡ ਮੇਕਅਪ, ਏ.ਆਰ/ਵੀ.ਆਰ, ਡਰੋਨ ਫ਼ਿਲਮ ਮੇਕਿੰਗ ਆਦਿ ਕਿਸੇ ਵੀ ਟ੍ਰੇਡ ਵਿੱਚ ਭਾਗ ਲੈ ਸਕਦੇ ਹਨ। ਚਾਹਵਾਨ ਅਤੇ ਸਕਿੱਲਡ ਨੌਜਵਾਨ https://www.skillindiadigital.gov.in/home ‘ਤੇ ਮਿਤੀ 30/11/2023 ਤੱਕ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।

Advertisement
Advertisement
Advertisement
Advertisement
Scroll to Top