Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 12 Aug 2026 | 12:42 pm

+91 90915 01313 , +91 90916 01313

punjabbanni@gmail.com
punjabbani@yahoo.com

ਕਦੇ ਵੀ ਆ ਸਕਦੇ ਹਨ ਸੁਰੰਗ ਵਿੱਚ ਫਸੇ ਮਜ਼ਦੂਬਰ ਬਾਹਰ  : ਸਿਲਕਿਆਰਾ ਸੁਰੰਗ ਵਿੱਚ ਹੋਈ 60 ਮੀਟਰ ਡਰਿਲਿੰਗ ਪੂਰੀ

ਕਦੇ ਵੀ ਆ ਸਕਦੇ ਹਨ ਸੁਰੰਗ ਵਿੱਚ ਫਸੇ ਮਜ਼ਦੂਬਰ ਬਾਹਰ : ਸਿਲਕਿਆਰਾ ਸੁਰੰਗ ਵਿੱਚ ਹੋਈ 60 ਮੀਟਰ ਡਰਿਲਿੰਗ ਪੂਰੀ

ਕਦੇ ਵੀ ਆ ਸਕਦੇ ਹਨ ਸੁਰੰਗ ਵਿੱਚ ਫਸੇ ਮਜ਼ਦੂਬਰ ਬਾਹਰ : ਸਿਲਕਿਆਰਾ ਸੁਰੰਗ ਵਿੱਚ ਹੋਈ 60 ਮੀਟਰ ਡਰਿਲਿੰਗ ਪੂਰੀ

ਉੱਤਰਕਾਸ਼ੀ, 28 ਨਵੰਬਰ
ਬਚਾਅ ਕਰਮੀਆਂ ਨੇ ਸਿਲਕਿਆਰਾ ਸੁਰੰਗ ਵਿੱਚ 60 ਮੀਟਰ ਡਰਿਲਿੰਗ ਪੂਰੀ ਹੋ ਗਈ ਹੈ ਤੇ ਮਜ਼ਦੂਰਾਂ ਨੂੰ ਕਿਸੇ ਵੇਲੇ ਬਾਹਰ ਕੱਢਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਕਿਹਾ ਕਿ ਸਿਲਕਿਆਰਾ ਸੁਰੰਗ ‘ਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਸਾਰੇ ਬਚਾਅ ਕਰਮਚਾਰੀ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਹੁਣ ਤੱਕ ਮਲਬੇ ਦੇ ਅੰਦਰ ਕੁੱਲ 52 ਮੀਟਰ ਪਾਈਪ ਪਾਈ ਜਾ ਚੁੱਕੀ ਹੈ। ਸਿਲਕਿਆਰਾ ਪਹੁੰਚ ਕੇ 16 ਦਿਨਾਂ ਤੋਂ ਸੁਰੰਗ ਵਿੱਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਚੱਲ ਰਹੇ ਬਚਾਅ ਕਾਰਜ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਧਾਮੀ ਨੇ ਦੱਸਿਆ ਕਿ ਹੁਣ ਤੱਕ ਕੁੱਲ 52 ਮੀਟਰ ਪਾਈਪ ਅੰਦਰ ਪਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੰਦਰ ਫਸੇ ਸਾਰੇ ਮਜ਼ਦੂਰ ਸੁਰੱਖਿਅਤ ਅਤੇ ਸਿਹਤਮੰਦ ਹਨ। ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਬਚਾਅ ਕਰਮੀਆਂ ਨੇ ਸਿਲਕਿਆਰਾ ਸੁਰੰਗ ਵਿੱਚ 50 ਮੀਟਰ ਦੀ ਦੂਰੀ ਪਾਰ ਕਰ ਲਈ ਹੈ ਅਤੇ ਹੁਣ 16 ਦਿਨਾਂ ਤੋਂ ਅੰਦਰ ਫਸੇ ਮਜ਼ਦੂਰਾਂ ਤੱਕ ਪਹੁੰਚਣ ਲਈ ਡਰਿਲਿੰਗ ਦੀ ‘ਰੈਟ ਹੋਲ ਮਾਈਨਿੰਗ’ ਤਕਨੀਕ ਰਾਹੀਂ ਮਲਬੇ ਵਿੱਚ ਸਿਰਫ਼ 10 ਮੀਟਰ ਦੀ ਡੂੰਘਾਈ ਤੱਕ ਰਸਤਾ ਸਾਫ਼ ਕਰਨਾ ਬਾਕੀ ਹੈ। ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ‘ਚ ਚਾਰਧਾਮ ਯਾਤਰਾ ਮਾਰਗ ‘ਤੇ ਨਿਰਮਾਣ ਅਧੀਨ ਸੁਰੰਗ ਦੇ ਰੁਕੇ ਹੋਏ ਹਿੱਸੇ ‘ਚ 12 ‘ਰੈਟ ਹੋਲ ਮਾਈਨਿੰਗ’ ਮਾਹਿਰਾਂ ਨੂੰ 10 ਮੀਟਰ ਦੇ ਮਲਬੇ ਦੀ ਖੁਦਾਈ ਕਰਕੇ ਰਸਤਾ ਬਣਾਉਣ ਲਈ ਲਾਇਆ ਗਿਆ ਹੈ। ਇਸ ਤੋਂ ਪਹਿਲਾਂ 25 ਟਨ ਵਜ਼ਨ ਵਾਲੀ ਭਾਰੀ ਅਤੇ ਤਾਕਤਵਰ ਅਮਰੀਕੀ ਔਗਰ ਮਸ਼ੀਨ ਨਾਲ ਸੁਰੰਗ ਵਿੱਚ ਡਰਿਲਿੰਗ ਕੀਤੀ ਜਾ ਰਹੀ ਸੀ ਪਰ ਸ਼ੁੱਕਰਵਾਰ ਨੂੰ ਇਸ ਦੇ ਕਈ ਹਿੱਸੇ ਮਲਬੇ ਵਿੱਚ ਫਸਣ ਕਾਰਨ ਕੰਮ ਵਿੱਚ ਵਿਘਨ ਪੈ ਗਿਆ। ਇਸ ਤੋਂ ਪਹਿਲਾਂ ਉਹ ਮਲਬੇ ਦੇ ਅੰਦਰ 47 ਮੀਟਰ ਤੱਕ ਡਰਿਲ ਕਰ ਚੁੱਕਾ ਸੀ।

Advertisement
Advertisement
Advertisement
Advertisement
Scroll to Top