Breaking

ਟੀਈਟੀ ਪ੍ਰੀਖਿਆ : ਮਹਾਰਾਸ਼ਟਰ ਸਰਕਾਰ ਨੇ ਪ੍ਰੀਖਿਆ ਕੀਤੀ ਮੁਲਤਵੀ     ਪੰਜਾਬੀ ਯੂਨੀਵਰਸਿਟੀ ਲਈ ਵਰਦਾਨ ਸਾਬਿਤ ਹੋਇਆ ਉਪ-ਕੁਲਪਤੀ ਦਾ ਅਮਰੀਕਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ’53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ’ ਆਰੰਭ     ਪੰਜਾਬੀ ਯੂਨੀਵਰਸਿਟੀ ਦੇ ਟ੍ਰਾਂਸਪੋਰਟ ਬੇੜੇ ਵਿੱਚ ਦੋ ਨਵੇਂ ਵਾਹਨ ਸ਼ਾਮਲ; ਉਪ-ਕੁਲਪਤੀ ਵੱਲੋਂ ਹਰੀ ਝੰਡੀ ਦੇ ਕੇ ਕੀਤੇ ਰਵਾਨਾ     ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ ਦਾ ਪ੍ਰਾਸਪੈਕਟਸ ਰਿਲੀਜ਼     ਮੁਲਤਾਨੀ ਮਲ ਮੋਦੀ ਕਾਲਜ ਵੱਲੋਂ ਅੰਤਰਰਾਸ਼ਟਰੀ ਪੇਸ਼ੇਵਰ ਕੋਰਸਾਂ ਲਈ ਐੱਮ.ਓ.ਯੂ. ਸਾਈਨ     ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ     ਪਟਿਆਲਾ ਦੇ 376 ਸੀਨੀਅਰ ਸੈਕੰਡਰੀ ਸਕੂਲਾਂ ‘ ਚ ਮੈਗਾ ਪੀ.ਟੀ.ਐੱਮ. ਦਾ ਸ਼ਾਨਦਾਰ ਆਯੋਜਨ     ਬੀਪੀਈਓ ਪ੍ਰਿਥੀ ਸਿੰਘ ਵੱਲੋਂ ਟੌਪਰ ਵਿਦਿਆਰਥੀਆਂ ਦਾ ਸਨਮਾਨ     10ਵੀ, 12ਵੀ ਦੇ ਨਤੀਜਿਆਂ ਨੂੰ ਲੈ ਕੇ ਸਿਖਿਆ ਮੰਤਰੀ ਨੇ ਕੀਤੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ
Monday, 29 Jun 2026 | 3:21 pm

+91 90915 01313 , +91 90916 01313

punjabbanni@gmail.com
punjabbani@yahoo.com

Home / ਮੇਨਪੇਜ

ਪੰਜਾਬ ★★ ਚੰਡੀਗੜ ★★ ਦਿੱਲੀ ★★ ਹਰਿਆਣਾ ★★ ਦੇਸ਼ ★★ ਵਿਦੇਸ਼ ★★ ਰਾਜਨੀਤੀ ਖਬਰਾਂ ★★ ਬਿਹਾਰ / ਉੱਤਰ ਪ੍ਰਦੇਸ਼ ★★ ਸਿਹਤ ★ ਹਿਮਾਚਲ/ ਜੰਮੂ ★★ ਸਿੱਖਿਆ ★ ਖੇਡਾਂ ★★ ਸਭਿਆਚਾਰ ★★ ਧਰਮ ★★ ਹੁਕਮਨਾਮਾ ★ ਫੋਟੋ ਗੈਲਰੀ ★★ ਵੀਡਿਓ ਗੈਲਰੀ ★ ਪੰਜਾਬ ਬਾਣੀ TV ★★ ਸੰਪਾਦਕੀ

ਭਾਸ਼ਾ ਵਿਭਾਗ ਨੇ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ

ਦੁਆਰਾ: Punjab Bani ਪ੍ਰਕਾਸ਼ਿਤ :Thursday, 15 February, 2024, 07:50 PM

ਭਾਸ਼ਾ ਵਿਭਾਗ ਨੇ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ
ਪਟਿਆਲਾ, 15 ਫਰਵਰੀ:

ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਵਲੋਂ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ, ਪੰਜਾਬ ਹਰਜੋਤ ਸਿੰਘ ਬੈਂਸ ਦੀ ਯੋਗ ਸਰਪ੍ਰਸਤੀ ਹੇਠ ਅਤੇ ਹਰਪ੍ਰੀਤ ਕੌਰ, ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੀ ਅਗਵਾਈ ਵਿੱਚ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਵਿੱਚ ਸਭ ਤੋਂ ਪਹਿਲਾਂ ਸੁਖਜੀਤ, ਉਘੇ ਕਹਾਣੀਕਾਰ ਅਤੇ ਸਾਹਿਤਕਾਰ ਦੇ ਅਚਾਨਕ ਚਲੇ ਜਾਣ ’ਤੇ ਦੋ ਮਿੰਟ ਮੌਨ ਰੱਖ ਕੇ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਸਮਾਗਮ ਦਾ ਆਗਾਜ਼ ਕੀਤਾ ਗਿਆ।
ਡਿਪਟੀ ਡਾਇਰੈਕਟਰ ਸਤਨਾਮ ਸਿੰਘ ਨੇ ਆਏ ਹੋਏ ਸਾਹਿਤਕਾਰਾਂ ਦਾ ਸਵਾਗਤ ਕੀਤਾ। ਸ. ਮਨਮੋਹਨ ਸਿੰਘ, ਪ੍ਰਿੰਸੀਪਲ ਆਈ.ਟੀ.ਆਈ (ਲੜਕੀਆਂ), ਅਮਰਜੀਤ ਸਿੰਘ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਪਟਿਆਲਾ, ਹਰਭਜਨ ਕੌਰ, ਚੰਦਨਦੀਪ ਕੌਰ, (ਡਿਪਟੀ ਡਾਇਰੈਕਟਰ), ਅਮਰਿੰਦਰ ਸਿੰਘ (ਸਹਾਇਕ ਡਾਇਰੈਕਟਰ) ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ।
ਇਸ ਕਵੀ ਦਰਬਾਰ ਵਿੱਚ ਸਰਵ ਸ਼੍ਰੀ ਦਰਸ਼ਨ ਸਿੰਘ ਪਸਿਆਣਾ, ਜੀ.ਐੱਸ. ਅਨੰਦ, ਸੁਖਮਿੰਦਰ ਸੇਖੋਂ, ਨਵਦੀਪ ਮੁੰਡੀ, ਨਰਿੰਦਰਪਾਲ ਕੌਰ, ਡਾ. ਵਿਕਾਸ, ਗੁਰਦਰਸ਼ਨ ਸਿੰਘ ਗੁਸੀਲ, ਡਾ. ਗੁਰਸੇਵਕ ਲੰਬੀ, ਗੁਰਚਰਨ ਸਿੰਘ (ਚੰਨ ਪਟਿਆਲਵੀ), ਵਿਸ਼ਾਲ (ਬਿਆਸ) ਹਰਵਿੰਦਰ ਕੌਰ, ਅੰਗਰੇਜ਼ ਸਿੰਘ ਵਿਰਕ, ਆਸ਼ਾ ਸ਼ਰਮਾ, ਹਰਿੰਦਰ, ਸੰਦੀਪ ਜਸਵਾਲ, ਸੁਖਦੀਪ ਔਜਲਾ, ਤੇਜਿੰਦਰ ਅਣਜਾਣਾ, ਗੁਰਚਰਨ ਪੱਬਾਰਾਲੀ, ਡਾ. ਮੁਦੱਸਰ ਰਸ਼ੀਦ ਅਤੇ ਇੰਦਰਪਾਲ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਇਸ ਮੌਕੇ ਕਮਲਜੀਤ ਭੁੱਲਰ ਦੀ ਕਾਵਿ ਕਿਤਾਬ ‘ਵਕਤ ਬੇਲਗਾਮ’ ਵੀ ਲੋਕ ਅਰਪਣ ਕੀਤੀ ਗਈ। ਸਮਾਗਮ ਵਿਚ ਸ਼੍ਰੀ ਸ਼ੌਕਤ ਅਹਿਮਦ ਪਰੇ (ਆਈ.ਏ.ਐੱਸ.) ਦਫ਼ਤਰੀ ਰੁਝੇਵੇਂ ਹੋਣ ਕਾਰਨ ਸ਼ਾਮਲ ਨਹੀਂ ਹੋ ਸਕੇ, ਜਿਸ ਕਾਰਨ ਸ਼੍ਰੀ ਸੁਰਜੀਤ ਜੱਜ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ ਅਤੇ ਸਰੋਤਿਆਂ ਨਾਲ ਕਵਿਤਾ ਬਾਰੇ ਡੂੰਘੀਆਂ ਤੇ ਰੌਚਕ ਗੱਲਾਂ ਕੀਤੀਆਂ। ਇਸ ਸਮਾਗਮ ਦੀ ਪ੍ਰਧਾਨਗੀ ਬਲਵਿੰਦਰ ਸੰਧੂ ਸ਼੍ਰੋਮਣੀ ਕਵੀ ਨੇ ਕੀਤੀ। ਉਹਨਾਂ ਆਪਣੇ ਭਾਸ਼ਣ ਵਿਚ ਜਿੱਥੇ ਪੇਸ਼ ਕੀਤੀਆਂ ਕਵਿਤਾਵਾਂ ਦਾ ਮੁਤਾਲਿਆ ਕੀਤਾ ਉੱਥੇ ਭਾਸ਼ਾ ਵਿਭਾਗ ਵੱਲੋਂ ਕੀਤੀਆਂ ਜਾਰਹੀਆਂ ਗਤੀਵਿਧੀਆਂ ਦੀ ਪ੍ਰਸੰਸਾ ਕੀਤੀ।ਡਾ. ਮਨਜਿੰਦਰ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਵੱਲੋਂ ਆਏ ਹੋਏ ਸਾਰੇ ਸਾਹਿਤਕਾਰਾਂ,ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ।
ਇਸ ਸਮਾਗਮ ਵਿਚ ਜਸਪ੍ਰੀਤ ਕੌਰ, ਸੁਰਿੰਦਰ ਕੌਰ, ਸਹਾਇਕ ਡਾਇਰੈਕਟਰ, ਦਵਿੰਦਰ ਕੌਰ, ਸੰਤੋਖ ਸਿੰਘ ਸੁੱਖੀ, ਸਤਪਾਲ ਸਿੰਘ, ਬਲਦੇਵ ਸਿੰਘ ਖੋਜ ਅਫ਼ਸਰ, ਗੁਰਮੀਤ ਸਿੰਘ, ਖੋਜ ਸਹਾਇਕ, ਸ਼੍ਰੀਮਤੀ ਨਵਨੀਤ ਕੌਰ, ਹਰਦੀਪ ਕੌਰ ਆਦਿ ਮੌਜੂਦ ਸਨ। ਇਸ ਮੌਕੇ ਮੰਚ ਸੰਚਾਲਨ ਸ.ਗੁਰਮੇਲ ਸਿੰਘ ਨੇ ਕੀਤਾ।ਇਸ ਮੌਕੇ ਕੁਲਵੰਤ ਸਿੰਘ ਨਾਰੀਕੇ, ਬਲਵਿੰਦਰ ਭੱਟੀ, ਬਲਬੀਰ ਜਲਾਲਾਬਾਦੀ, ਤਿਰਲੋਕ ਸਿੰਘ ਢਿੱਲੋਂ, ਜਸਵਿੰਦਰ ਖਾਰਾ ਆਦਿ ਨੇ ਸ਼ਿਰਕਤ ਕੀਤੀ।



Scroll to Top