ਹਾਦਸੇ ਦੌਰਾਨ ਨਵ ਵਿਆਹੀ ਲਾੜੀ ਦੀ ਹੋਈ ਮੌਤ, ਲਾੜਾ ਗੰਭੀਰ ਜਖਮੀ
ਦੁਆਰਾ: Punjab Bani ਪ੍ਰਕਾਸ਼ਿਤ :Wednesday, 07 February, 2024, 02:50 PM

ਹਾਦਸੇ ਦੌਰਾਨ ਨਵ ਵਿਆਹੀ ਲਾੜੀ ਦੀ ਹੋਈ ਮੌਤ, ਲਾੜਾ ਗੰਭੀਰ ਜਖਮੀ
ਦਿਲੀ : ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਇਕ ਸੜਕ ਹਾਦਸੇ ਵਿੱਚ ਲਾੜੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਲਾੜੀ ਦੇ ਸਹੁਰੇ ਘਰ ਪਹੁੰਚਣ ਤੋਂ ਮਹਿਜ਼ 15 ਕਿਲੋਮੀਟਰ ਪਹਿਲਾਂ ਵਾਪਰਿਆ। ਇਸ ਹਾਦਸੇ ‘ਚ ਲਾੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਲਾੜਾ ਗੰਭੀਰ ਜ਼ਖਮੀ ਹੋ ਗਿਆ।
ਸੀਕਰ ਦੇ ਲਕਸ਼ਮਣਗੜ੍ਹ ਇਲਾਕੇ ਦੇ ਬਾਟੜਾਨਾਊ ਪਿੰਡ ਦੇ ਰਘੁਵੀਰ ਜਾਟ ਦੇ ਘਰ ਬੁੱਧਵਾਰ ਸਵੇਰੇ ਖੁਸ਼ੀ ਦਾ ਮਾਹੌਲ ਸੀ। ਉਸ ਦਾ ਪੁੱਤਰ ਨਰਿੰਦਰ ਦੁਲਹਨ ਲੈ ਕੇ ਆ ਰਿਹਾ ਸੀ।
ਘਰ ਦੀਆਂ ਔਰਤਾਂ ਲਾੜਾ-ਲਾੜੀ ਦੇ ਸਵਾਗਤ ਲਈ ਤਿਆਰ ਸਨ। ਪਰ ਕੋਈ ਨਹੀਂ ਜਾਣਦਾ ਸੀ ਕਿ ਇਹ ਖੁਸ਼ੀ ਕੁਝ ਪਲਾਂ ਲਈ ਹੀ ਰਹੇਗੀ ਅਤੇ ਉਨ੍ਹਾਂ ਨੂੰ ਉਮਰ ਭਰ ਦਾ ਦੁੱਖ ਮਿਲਣ ਵਾਲਾ ਹੈ। ਜਲਦੀ ਹੀ ਬਰਾਤ ਪਹੁੰਚਣ ਦੀ ਖ਼ਬਰ ਸੀ। ਦੁਲਹਨ ਦੇ ਸਵਾਗਤ ਦੀਆਂ ਤਿਆਰੀਆਂ ਵੀ ਤੇਜ਼ ਹੋ ਗਈਆਂ ਸਨ। ਪਰ ਅਗਲੇ ਹੀ ਪਲ ਖ਼ਬਰ ਮਿਲੀ ਕਿ ਸਭ ਕੁਝ ਖਤਮ ਹੋ ਗਿਆ।
