Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 08 Oct 2026 | 11:39 am

+91 90915 01313 , +91 90916 01313

punjabbanni@gmail.com
punjabbani@yahoo.com

ਲੋਕਾਂ ਦੀ ਜਾਨ ਨਾਲ ਖੇਡ ਰਿਹਾ ਹੈ ਪਾਵਰਕਾਮ : ਅਧਿਕਾਰੀ ਘੁਕ ਨੀਂਦ ਸੁਤੇ

ਲੋਕਾਂ ਦੀ ਜਾਨ ਨਾਲ ਖੇਡ ਰਿਹਾ ਹੈ ਪਾਵਰਕਾਮ : ਅਧਿਕਾਰੀ ਘੁਕ ਨੀਂਦ ਸੁਤੇ

ਲੋਕਾਂ ਦੀ ਜਾਨ ਨਾਲ ਖੇਡ ਰਿਹਾ ਹੈ ਪਾਵਰਕਾਮ : ਅਧਿਕਾਰੀ ਘੁਕ ਨੀਂਦ ਸੁਤੇ
– ਪਿੰਡ ਬਹਿਲ ਵਿਚ ਬਣਿਆ ਹੈ ਬਿਜਲੀ ਦੀਆਂ ਤਾਰਾਂ ਦਾ ਗਰਿਡ
– ਇੱਕ ਦਰਜਨ ਬੇਨਤੀਆਂ ਕਰਨ ਤੋਂ ਬਾਅਦ ਵੀ ਨਹੀਂ ਜਾਗ ਰਿਹਾ ਬਿਜਲੀ ਉਪ ਮੰਡਲ
– ਅਣਗਹਿਲੀ ਇਸ ਹੱਦ ਤੱਕ ਹੈ ਕਿ ਜਾ ਸਕਦੀ ਹੈ ਕਿਸੇ ਦੀ ਵੀ ਜਾਨ
ਪਟਿਆਲਾ : ਪਾਵਰਕਾਮ ਦੇ ਅਧਿਕਾਰੀ ਇਸ ਹੱਦ ਗਹਿਰੀ ਨੀਂਦ ਸੁਤੇ ਹਨ ਕਿ ਉਨ੍ਹਾਂ ਨੂੰ ਲੋਕਾਂ ਦੀ ਜਾਨ ਦੀ ਵੀ ਕੋਈ ਪ੍ਰਵਾਹ ਨਹੀ ਹੈ । ਬਿਜਲੀ ਦੀਆਂ ਨੰਗੀਆਂ ਤਾਰਾਂ ਦੇ ਪਿੰਡਾਂ ਵਿਚ ਬਣੇ ਗਰਿਡ ਇਸ ਹੱਦ ਤੱਕ ਖਤਰਨਾਕ ਸਾਬਿਤ ਹੋ ਰਹੇ ਹਨ ਕਿ ਕਿਸੇ ਪਲ ਵੀ ਕਿਸੇ ਦੀ ਜਾਨ ਲੈ ਸਕਦੇ ਹਨ ਪਰ ਪਾਵਰਕਾਮ ਦਾ ਦੇਵੀਗੜ ਬਿਜਲੀ ਦਫ਼ਤਰ ਗਹਿਰੀ ਨੀਂਦ ਸੁਤਾ ਨਜਰ ਆ ਰਿਹਾ ਹੈ । ਪਾਵਰਕਾਮ ਦੇ ਦੇਵੀਗੜ੍ਰ ਉਪ ਮੰਡਲ ਅਧੀਨ ਆਉਂਦੇ ਸਭ ਤੋਂ ਵੱਡੇ ਪਿੰਡ ਬਾਹਲ ਅੰਦਰ ਤਾਰਾਂ ਦੇ ਅਜਿਹੇ ਜੰਜਾਲ ਬਣੇ ਹਨ, ਜਿਸ ਨਾਲ ਲੋਕਾਂ ਦੀਆਂ ਕੰਧਾਂ ਵਿਚ ਵੀ ਕਰੰਟ ਆ ਜਾਂਦਾ ਹੈ । ਪਿੰਡ ਵਾਸੀ ਬਿਜਲੀ ਉਪ ਮੰਡਲ ਨੂੰ ਇਕ ਦਰਜਨ ਤੋਂ ਵਧ ਬੇਨਤੀਆਂ ਕਰ ਚੁਕੇ ਹਨ ਪਰ ਨਾ ਤਾਂ ਐਸਡੀਓ ਕੋਈ ਸੁਣਵਾਈ ਕਰਦਾ ਹੈ ਤੇ ਨਾ ਹੀ ਜੇ. ਈ. । ਪਿੰਡ ਵਾਸੀਆਂ ਨੇ ਅੱਜ ਦੱਸਿਆ ਕਿ ਕੋਈ ਵੀ ਪਲਾਨਿੰਗ ਤਹਿਤ ਸਾਡੇ ਮੀਟਰ ਨਹੀ ਲਗਾਏ ਗਏ। ਤਾਰਾਂ ਦੇ ਗਰਿਡ ਇਨੇ ਵੱਡੇ ਹਨ ਕਿ ਕਿਸੇ ਪਲ ਕਿਸੇ ਦੀ ਜਾਨ ਲੈ ਸਕਦੇ ਹਨ । ਇਹ ਕਹਾਣੀ ਬਹੁਤ ਸਾਰੇ ਪਿੰਡਾਂ ਦੀ ਹੈ । ਪਾਵਰਕਾਮ ਦੇ ਕਈ ਅਫਸਰ ਕੰਮ ਕਰਨ ਨੂੰ ਹੀ ਰਾਜੀ ਨਹੀ ਹਨ। ਪਿੰਡ ਬਾਹਲ ਵਾਸੀਆਂ ਨੇ ਦੱਸਿਆ ਕਿ ਉਹ ਇਨਾ ਤਾਰਾਂ ਨੂੰ ਲੈ ਕੇ ਫੋਟੋਆਂ, ਵੀਡਿਓ ਲੈ ਕੇ ਕਈ ਵਾਰ ਐਸਡੀਓ ਤੇ ਹੋਰ ਅਧਿਕਾਰੀਆਂ ਨੂੰ ਬੇਨਤੀ ਕਰ ਚੁਕੇ ਹਨ ਪਰ ਇਸ ਤਰ੍ਹਾਂ ਲਗਦਾ ਹੈ ਕਿ ਜਦੋ ਕਿਸੇ ਦੀ ਜਾਨ ਚਲੀ ਜਾਵੇਗੀ, ਫਿਰ ਹੀ ਬਿਜਲੀ ਵਿਭਾਗ ਜਾਗੇਗਾ ।

ਕੰਧਾਂ ਵਿਚ ਆਉਣ ਲਗਾ ਕਰੰਟ
ਬਿਨਾ ਪਲਾਨਿੰਗ ਤੋਂ ਲਗੇ ਹੋਏ ਮੀਟਰ ਅਤੇ ਕੰਧਾਂ ਉਪਰ ਚਿਪੇ ਹੋਏ ਬਕਸੇ ਮੀਹ ਪੈਣ ਤੋਂ ਬਾਅਦ ਕਰੰਟ ਛੰਡਣ ਲਗਦੇ ਹਨ ਅਤੇ ਲੋਕਾਂ ਦੀਆਂ ਕੰਧਾਂ ਵਿਚ ਕਰੰਟ ਆਉਣ ਲਗ ਪਿਆ ਹੈ । ਇਸ ਸਬੰਧੀ ਬਕਾਇਦਾ ਸ਼ਿਕਾਇਤ ਵੀ ਦਰਜ ਕਰਵਾਈ ਗਈ ਪਰ ਉਸ ਉਪਰ ਕੋਈ ਕਾਰਵਾਈ ਨਾ ਹੋਈ । ਦੀਪ ਸਿੰਘ ਬਹਿਲ ਨੇ ਦਸਿਆ ਕਿ ਕੋਈ ਵੀ ਚੀਜ ਪਲਾਨਿੰਗ ਨਾਲ ਨਾ ਲਗਾਉਣ ਕਾਰਨ ਇਸ ਤਰ੍ਹਾ ਹਾਲ ਹੈ ਕਿ ਸਾਡੀ ਕੋਈ ਸੁਣਵਾਈ ਨਹੀ ਹੋ ਰਹੀ ।

ਚੇਅਰਮੈਨ ਨੂੰ ਮਿਲਣਗੇ ਲੋਕ
ਦੇਵੀਗੜ੍ਹ ਉਪ ਮੰਡਲ ਦੇ ਅਧਿਕਾਰੀਆਂ ਵਲੋ ਸੁਣਵਾਈ ਨਾ ਹੋਣ ਕਾਰਨ ਹੁਣ ਪਿੰਡ ਦੇ ਲੋਕ ਪਾਵਰਕਾਮ ਦੇ ਚੇਅਰਮੈਨ ਨੂੰ ਮਿਲਣਗੇ । ਲੋਕਾਂ ਨੇ ਆਖਿਆ ਕਿ ਹੇਠਲੇ ਪੱਧਰ ‘ਤੇ ਕੋਈ ਵੀ ਸੁਣਵਾਈ ਨਹੀ ਹੋ ਰਹੀ, ਇਸ ਲਈ ਉਹ ਪਰੂਫਾਂ ਸਣੇ ਸਾਰਾ ਕੁਝ ਲੈ ਕੇ ਪਾਵਰਕਾਮ ਦੇ ਚੇਅਰਮੈਨ ਕੋਲ ਜਾਣਗੇ ਤੇ ਉਨ੍ਹਾਂ ਨੂੰ ਦੱਸਣਗੇ ਕਿ ਪਿੰਡ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਪਏ ਹਨ ।

ਲੋਕਾਂ ਨੂੰ ਕੋਈ ਵੀ ਅੋਖ ਨਹੀ ਆਉਣ ਦਿੱਤੀ ਜਾਵੇਗੀ, ਸਮੁਚੇ ਕੰਮ ਹੋਣਗੇ : ਚੀਫ ਇੰਜੀਨੀਅਰ
ਇਸ ਸਬੰਧੀ ਜਦੋਂ ਪਾਵਰਕਾਮ ਦੇ ਪਟਿਆਲਾ ਜੋਨ ਦੇ ਚੀਫ ਇੰਜੀਨੀਅਰ ਆਰ. ਕੇ. ਮਿੱਤਲ ਨਾਲ ਸੰਪਰਕ ਬਣਾਇਆ ਤਾਂ ਉਨ੍ਹਾਂ ਆਖਿਆ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀ । ਅਸੀ ਉਨ੍ਹਾਂ ਦੀਸੇਵਾ ਵਿਚ ਬੈਠੇ ਹਾਂ। ਇਸ ਲਈ ਪਿੰਡ ਬਾਹਲ ਦੇ ਸਾਰੇ ਕੰਮ ਹੋਣਗੇ । ਆਰ. ਕੇ. ਮਿੱਤਲ ਨੇ ਆਖਿਆ ਕਿ ਜਿਹੜੇ ਐਸ. ਡੀ. ਓ. ਜਾਂ ਅਧਿਕਾਰੀਆਂ ਨੇ ਹੁਣ ਤੱਕ ਕੋਈ ਸੂਣਵਾਈ ਨਹੀ ਕੀਤੀ, ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਪਾਵਰਕਾਮ ਦੇ ਅਧਿਕਾਰੀ ਲੋਕਾਂ ਦੇ ਸੇਵਕ ਹਨ, ਇਸ ਲਈ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸਨੂੰ ਤੁਰੰਤ ਹੱਲ ਕਰਨਾ ਚਾਹੀਦਾ ਹੈ । ਆਰ. ਕੇ. ਮਿੱਤਲ ਬਹੁਤ ਹੀ ਪਾਜੀਟਿਵ ਨਜਰ ਆ ਰਹੇ ਸਨ। ਉਨ੍ਹਾਂ ਆਖਿਆ ਕਿ ਜੇਕਰ ਪਿੰਡ ਵਾਸੀ ਉਨ੍ਹਾਂ ਕੋਲ ਆ ਜਾਂਦੇ ਤਾਂ ਹੁਣ ਤੱਕ ਉਨ੍ਹਾ ਦਾ ਕੰਮ ਵੀ ਕਰਵਾ ਦਿੱਤਾ ਜਾਂਦਾ ਪਰ ਉਹ ਤੁਰੰਤ ਹੀ ਹੇਠਲੇ ਅਧਿਕਾਰੀਆਂ ਨੂੰ ਹੁਕਮ ਕਰਨਗੇ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ।

Advertisement
Advertisement
Advertisement
Advertisement
Scroll to Top