Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 9:21 am

+91 90915 01313 , +91 90916 01313

punjabbanni@gmail.com
punjabbani@yahoo.com

ਪਾਇਲਟ ਦੇ ਲੋਕਾਂ ਦੀ ਰੱਖਿਆ ਫੋਰਸ ਨੂੰ ਅਪਰਾਧੀ ਗਿਰੋਹ ਸਮਝਣ ਦੇ ਚਲਦਿਆਂ ਫੌਜੀ ਹਮਲੇ ਵਿਚ 16 ਜਣਿਆਂ ਦੀ ਹੋਈ ਮੌਤ

ਪਾਇਲਟ ਦੇ ਲੋਕਾਂ ਦੀ ਰੱਖਿਆ ਫੋਰਸ ਨੂੰ ਅਪਰਾਧੀ ਗਿਰੋਹ ਸਮਝਣ ਦੇ ਚਲਦਿਆਂ ਫੌਜੀ ਹਮਲੇ ਵਿਚ 16 ਜਣਿਆਂ ਦੀ ਹੋਈ ਮੌਤ

ਪਾਇਲਟ ਦੇ ਲੋਕਾਂ ਦੀ ਰੱਖਿਆ ਫੋਰਸ ਨੂੰ ਅਪਰਾਧੀ ਗਿਰੋਹ ਸਮਝਣ ਦੇ ਚਲਦਿਆਂ ਫੌਜੀ ਹਮਲੇ ਵਿਚ 16 ਜਣਿਆਂ ਦੀ ਹੋਈ ਮੌਤ
ਨਾਈਜੀਰੀਆ : ਵਿਦੇਸ਼ੀ ਧਰਤੀ ਨਾਈਰੀਆ ਦੇ ਉਤਰ ਪੱਛਮੀ ਰਾਜ ਜਮਫਾਰਾ ਵਿਖੇ ਇਕ ਹਵਾਈ ਜਹਾਜ਼ ਦੇ ਪਾਇਲਟ ਵਲੋਂ ਫੌਜੀ ਹਮਲਾ ਕੀਤੇ ਜਾਣ ਦੇ ਚਲਦਿਆਂ 16 ਜਣਿਆਂ ਦੀ ਮੌਤ ਹੋ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮਾਰੇ ਗਏ ਲੋਕ ਇਕ ਸੁਰੱਖਿਆ ਫੋਰਸ ਦੇ ਮੈਂਬਰ ਸਨ ਪਰ ਪਾਇਲਟ ਵਲੋਂ ਉਨ੍ਹਾਂ ਦੀ ਫੋਰਸ ਨੂੰ ਅਸਮਾਨ ਤੋਂ ਧਰਤੀ ਤੇ ਦੇਖਣ ਦੇ ਚਲਦਿਆਂ ਅਪਰਾਧੀਆਂ ਦਾ ਗਿਰੋਹ ਹੋਣਾ ਸਮਝਿਆ ਗਿਆ ਅਤੇ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ 16 ਲੋਕੀ ਮਰ ਗਏ। ਦੱਸਣਯੋਗ ਹੈ ਕਿ ਨਾਈਜੀਰੀਆਈ ਫ਼ੌਜ ਲੰਬੇ ਸਮੇਂ ਤੋਂ ਇਸ ਖੇਤਰ ਵਿਚ ਅਪਰਾਧਕ ਗਰੋਹਾਂ ਨਾਲ ਲੜ ਰਹੀ ਹੈ । ਉਨ੍ਹਾਂ ਨੂੰ ਸਥਾਨਕ ਤੌਰ `ਤੇ ਡਾਕੂ ਕਿਹਾ ਜਾਂਦਾ ਹੈ । ਇਹ ਲੜਾਕੇ ਪਿੰਡਾਂ `ਤੇ ਹਮਲਾ ਕਰਦੇ ਹਨ, ਫਿਰੌਤੀ ਲਈ ਲੋਕਾਂ ਨੂੰ ਅਗ਼ਵਾ ਕਰਦੇ ਹਨ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾ ਦਿੰਦੇ ਹਨ। ਇਸ ਕਰ ਕੇ, ਇੱਥੇ ਰਹਿਣ ਵਾਲੇ ਆਮ ਲੋਕ ਵੀ ਸਵੈ-ਰਖਿਆ ਵਿਚ ਬੰਦੂਕਾਂ ਅਪਣੇ ਕੋਲ ਰਖਦੇ ਹਨ ਅਤੇ ਲੋੜ ਪੈਣ ’ਤੇ ਅਪਰਾਧੀਆਂ ਨੂੰ ਇਲਾਕਿਆਂ ਵਿਚੋਂ ਭਜਾ ਦਿੰਦੇ ਹਨ । ਸ਼ਨੀਵਾਰ ਨੂੰ ਡਾਕੂਆਂ ਨੇ ਜ਼ਮਫਾਰਾ ਦੇ ਡਾਂਗਬੇ ਪਿੰਡ `ਤੇ ਹਮਲਾ ਕੀਤਾ ਅਤੇ ਕਈ ਜਾਨਵਰਾਂ ਨੂੰ ਲੁੱਟ ਲਿਆ । ਇਸ ਤੋਂ ਬਾਅਦ, ਪਿੰਡ ਵਾਸੀਆਂ ਨੇ ਉਨ੍ਹਾਂ `ਤੇ ਬੰਦੂਕਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਪਿੰਡ ਤੋਂ ਬਾਹਰ ਕੱਢ ਦਿਤਾ । ਜਦੋਂ ਉਹ ਵਾਪਸ ਆ ਰਹੇ ਸਨ ਤਾਂ ਤੁੰਗਰ ਕਾਰਾ ਪਿੰਡ ਨੇੜੇ ਲੜਾਕੂ ਜਹਾਜ਼ ਨੇ ਉਨ੍ਹਾਂ `ਤੇ ਗੋਲੀਬਾਰੀ ਕਰ ਦਿਤੀ । ਐਮਨੈਸਟੀ ਇੰਟਰਨੈਸ਼ਨਲ ਨੇ ਮਰਨ ਵਾਲਿਆਂ ਦੀ ਗਿਣਤੀ 20 ਦੱਸੀ ਹੈ । ਨਾਈਜੀਰੀਆਈ ਅਧਿਕਾਰੀਆਂ ਨੂੰ ਹਵਾਈ ਹਮਲੇ ਦੀ ਤੁਰਤ ਅਤੇ ਨਿਰਪੱਖ ਜਾਂਚ ਕਰਨ ਲਈ ਕਿਹਾ ਗਿਆ ਹੈ । ਇਸ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।ਦੱਸ ਦੇਈਏ ਕਿ 2023 ਵਿੱਚ, ਨਾਈਜੀਰੀਆਈ ਫ਼ੌਜ ਨੇ ਉੱਤਰ-ਪੱਛਮੀ ਕਡੂਨਾ ਰਾਜ ਵਿਚ ਇਕ ਧਾਰਮਕ ਇਕੱਠ `ਤੇ ਗ਼ਲਤੀ ਨਾਲ ਗੋਲੀਬਾਰੀ ਕਰ ਦਿਤੀ ਸੀ, ਜਿਸ ਵਿੱਚ 85 ਲੋਕ ਮਾਰੇ ਗਏ ।

Advertisement
Advertisement
Advertisement
Advertisement
Scroll to Top