Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 08 Oct 2026 | 5:55 am

+91 90915 01313 , +91 90916 01313

punjabbanni@gmail.com
punjabbani@yahoo.com

ਪਿੰਡ ਬਿਸਨਗੜੵ ਵਿਖੇ ਜਾਗਦੇ ਰਹੋ ਕਲੱਬ ਨੇ ਧੀਆਂ ਦੀ 25ਵੀਂ ਲੋਹੜੀ ਮਨਾਈ

ਪਿੰਡ ਬਿਸਨਗੜੵ ਵਿਖੇ ਜਾਗਦੇ ਰਹੋ ਕਲੱਬ ਨੇ ਧੀਆਂ ਦੀ 25ਵੀਂ ਲੋਹੜੀ ਮਨਾਈ

ਪਿੰਡ ਬਿਸਨਗੜੵ ਵਿਖੇ,ਜਾਗਦੇ ਰਹੋ ਕਲੱਬ ਨੇ ਧੀਆਂ ਦੀ 25ਵੀਂ ਲੋਹੜੀ ਮਨਾਈ
ਧੀਆਂ ਮੁੰਡਿਆਂ ਨਾਲੋਂ ਹਰ ਇੱਕ ਕੰਮ ਵਿੱਚ ਮੋਹਰੀ : ਪ੍ਰੋ ਬਡੂੰਗਰ
ਸਨੌਰ 9 ਜਨਵਰੀ : ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸਨਗੜ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਨੂਨਗਰ ਸਮਾਜ ਪੰਜਾਬ ਦੇ ਸਹਿਯੋਗ ਨਾਲ ਪਿੰਡ ਬਿਸਨਗੜ ਵਿਖੇ,ਹਰ ਸਾਲ ਦੀ ਤਰ੍ਹਾਂ ਧੀਆਂ ਦੀ 25ਵੀਂ ਲੋਹੜੀ ਮਨਾਈ ਗਈ।ਜਿਸ ਵਿੱਚ 11 ਨਵਜੰਮੀਆ ਲੜਕੀਆਂ ਦੀਆਂ ਮਾਵਾਂ ਨੂੰ ਗਰਮ ਸੂਟ ਅਤੇ ਗਰਮ ਕੋਟੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ੍ਰੋਮਣੀ ਗੁ : ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸਿਰਕਤ ਕੀਤੀ । ਜਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਵਿੱਚ ਸੰਨ 2000 ਵਿੱਚ ਪਿੰਡ ਬਿਸਨਗੜ ਪਟਿਆਲਾ ਵਿਖੇ,ਧੀਆਂ ਦੀ ਲੋਹੜੀ ਦੀ ਸ਼ੁਰੂਆਤ ਕੀਤੀ ਗਈ ਸੀ । ਇਸ ਮੌਕੇ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਧੀਆਂ ਮੁੰਡਿਆਂ ਨਾਲੋਂ ਹਰ ਇੱਕ ਕੰਮ ਵਿੱਚ ਮੋਹਰੀ ਹਨ, ਚਾਹੇ ਪੜਾਈ ਹੋਵੇ,ਖੇਡਾਂ ਹੋਣ,ਅਤੇ ਹੋਰ ਕੰਮ।ਕਲੱਬ ਵੱਲੋਂ ਲਗਾਤਾਰ ਧੀਆਂ ਦੀ 25ਵੀਂ ਲੋਹੜੀ ਮਨਾਉਣਾ, ਭਰੂਣ ਹੱਤਿਆ ਨੂੰ ਰੋਕਣਾ, ਨਸਿਆਂ ਨੂੰ ਰੋਕਣਾ, ਬੂਟੇ ਲਗਾਉਣਾ, ਗਰੀਬ ਬੱਚਿਆਂ ਨੂੰ ਸਟੇਸ਼ਨਰੀ ਵੰਡਣਾ, ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਲੈੱਨਜ਼ ਵਾਲੇ ਫਰੀ ਆਪ੍ਰੇਸ਼ਨ ਕਰਵਾਉਣਾ, ਗਰੀਬ ਲੜਕੀਆਂ ਦੇ ਵਿਆਹ ਵਿੱਚ ਮੱਦਦ ਕਰਨਾ, ਖੂਨਦਾਨ ਕੈਂਪ ਲਗਾਉਣਾ, ਮੈਡੀਕਲ ਕੈਂਪ ਲਗਾਉਣਾ ਅਤੇ ਗਰੀਬ ਬੱਚਿਆਂ ਦੀ ਖੇਡਾਂ ਵਿੱਚ ਆਰਥਿਕ ਮੱਦਦ ਕਰਨਾ ਆਦਿ ਵੱਖ-ਵੱਖ ਕਾਰਜ ਕਰਨਾ ਬਹੁਤ ਮਾਣ ਵਾਲੀ ਅਤੇ ਸਲਾਘਾਯੋਗ ਕੰਮ ਹਨ। ਇਸ ਮੌਕੇ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ, ਸੀ. ਡੀ. ਪੀ. ਓ. ਦਫਤਰ ਭੁੱਨਰਹੇੜੀ ਤੋਂ ਸੁਪਰਵਾਈਜ਼ਰ ਮੈਡਮ ਨੇਹਾ ਵਰਮਾ, ਆਂਗਨਵਾੜੀ ਮਨਜੀਤ ਕੌਰ, ਰੁਪਿੰਦਰ ਕੌਰ, ਸਤਵਿੰਦਰ ਕੌਰ, ਮਨਦਿਪ ਕੌਰ, ਰਜਨਿ, ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਦੀਦਾਰ ਸਿੰਘ ਬੋਸਰ, ਸੰਜੀਵ ਕੁਮਾਰ ਸਨੌਰ, ਗੁਰਮੀਤ ਸਿੰਘ ਹਡਾਣਾ, ਲਖਮੀਰ ਸਿੰਘ ਸਲੋਟ, ਨੰਬਰਦਾਰ ਕਸਪਾਲ ਸਿੰਘ, ਪੰਚ ਅਵਤਾਰ ਸਿੰਘ,ਪੰਚ ਰਾਜਵੀਰ ਸਿੰਘ, ਪੰਚ ਰਵੀ ਸਿੰਘ, ਸੁਮਨਜੀਤ ਕੌਰ, ਮਾਤਾ ਕੌੜੀ ਕੌਰ,ਨਿਰਮਲ ਕੌਰ, ਚਰਨਜੀਤ ਸਿੰਘ ਜਾਗਦੇ ਰਹੋ, ਅਵਤਾਰ ਸਿੰਘ ਬੋਸਰ, ਰਣਜੀਤ ਸਿੰਘ ਬੋਸਰ, ਰਵਿੰਦਰ ਸਿੰਘ ਦੜੂਆ, ਸੀਲਾ ਦੇਵੀ, ਜਗਰੂਪ ਸਿੰਘ ਪੰਜੋਲਾ, ਸੁੰਦਰਜੀਤ ਕੌਰ, ਰਾਣੀ ਕੌਰ, ਨਛੱਤਰ ਕੌਰ,ਹਰਦੇਵੀ,ਅਤੇ ਰਾਜ ਕੌਰ ਹਾਜ਼ਰ ਸੀ ।

Advertisement
Advertisement
Advertisement
Advertisement
Scroll to Top