Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 08 Oct 2026 | 4:42 am

+91 90915 01313 , +91 90916 01313

punjabbanni@gmail.com
punjabbani@yahoo.com

ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਗੁਮਟਾਲਾ ਪੁਲਸ ਚੌਕੀ ਦੇ ਬਾਹਰ ਜ਼ੋਰਦਾਰ ਧਮਾਕੇ ਤੋਂ ਦੀ ਜਿੰਮੇਵਾਰੀ

ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਗੁਮਟਾਲਾ ਪੁਲਸ ਚੌਕੀ ਦੇ ਬਾਹਰ ਜ਼ੋਰਦਾਰ ਧਮਾਕੇ ਤੋਂ ਦੀ ਜਿੰਮੇਵਾਰੀ

ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਗੁਮਟਾਲਾ ਪੁਲਸ ਚੌਕੀ ਦੇ ਬਾਹਰ ਜ਼ੋਰਦਾਰ ਧਮਾਕੇ ਤੋਂ ਦੀ ਜਿੰਮੇਵਾਰੀ
ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੀ ਗੁਮਟਾਲਾ ਪੁਲਸ ਚੌਕੀ ਦੇ ਬਾਹਰ ਹੋਏ ਧਮਾਕੇ ਨਾਲ ਜਿਥੇ ਇਲਾਕੇ ਵਿਚ ਦਹਿਸ਼ਤ ਫੈਲ ਗਈ, ਉਥ ਇਸ ਧਮਾਕੇ ਦੀ ਜਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਹੈ । ਉਕਤ ਧਮਾਕੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਉਕਤ ਘਟਨਾ ਰਾਤ ਕਰੀਬ 8 ਵਜੇ ਵਾਪਰੀ, ਜਿਸ `ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ । ਪੁਲਸ ਨੇ ਕਿਸੇ ਵੀ ਧਮਾਕੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਆਵਾਜ਼ ਕਾਰ ਦੇ `ਰੇਡੀਏਟਰ` ਦੇ ਫਟਣ ਦੀ ਸੀ । ਉਨ੍ਹਾਂ ਦੱਸਿਆ ਕਿ ਇਹ 2008 ਮਾਡਲ ਦੀ ਕਾਰ ਇੱਕ ਸਹਾਇਕ ਸਬ-ਇੰਸਪੈਕਟਰ ਦੀ ਹੈ । ਸਹਾਇਕ ਪੁਲਸ ਕਮਿਸ਼ਨਰ (ਪੱਛਮੀ) ਸਿ਼ਵ ਦਰਸ਼ਨ ਸਿੰਘ ਨੇ ਦੱਸਿਆ ਕਿ ਰੇਡੀਏਟਰ ਦੇ ਫਟਣ ਕਾਰਨ ਗੱਡੀ ਵਿੱਚੋਂ ਕੂਲੈਂਟ ਲੀਕ ਹੋ ਗਿਆ ਅਤੇ ਗੱਡੀ ਦਾ ਸ਼ੀਸ਼ਾ ਟੁੱਟ ਗਿਆ । ਪੁਲਸ ਦਾ ਕਹਿਣਾ ਹੈ ਕਿ ਇਹ ਕਾਰ ਦੇ ਰੇਡੀਏਟਰ ਵਿੱਚ ਹੋਇਆ ਧਮਾਕਾ ਸੀ ਪਰ ਘਟਨਾ ਦੇ ਤੁਰੰਤ ਬਾਅਦ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਾਇਰਲ ਹੋ ਗਈ ਜੋ ਕਿ ਕਥਿਤ ਤੌਰ `ਤੇ ਅਮਰੀਕਾ ਸਥਿਤ ਅੱਤਵਾਦੀ ਹੈਪੀ ਪਾਸੀਆ ਰਾਹੀਂ ਪੋਸਟ ਕੀਤੀ ਗਈ । ਪੋਸਟ `ਚ ਪਾਸੀਆ ਨੇ ਫਰਜ਼ੀ ਮੁਕਾਬਲੇ `ਚ ਆਪਣੇ ਦੋ ਸਾਥੀਆਂ ਦੀ ਹੱਤਿਆ ਦਾ ਬਦਲਾ ਲੈਣ ਲਈ ਗ੍ਰੇਨੇਡ ਹਮਲੇ ਦੀ ਜਿ਼ੰਮੇਵਾਰੀ ਲਈ ਹੈ । ਸਹਾਇਕ ਪੁਲਸ ਕਮਿਸ਼ਨਰ (ਪੱਛਮੀ) ਸਿ਼ਵ ਦਰਸ਼ਨ ਸਿੰਘ ਨੇ ਦੱਸਿਆ ਕਿ ਚੌਕੀ ਇੰਚਾਰਜ ਏ. ਐਸ. ਆਈ. ਰਜਿੰਦਰ ਸਿੰਘ ਪਬਲਿਕ ਡੀਲਿੰਗ `ਚ ਰੁੱਝੇ ਹੋਏ ਸਨ, ਜਦੋਂ ਉਨ੍ਹਾਂ ਨੇ ਬਾਹਰ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਤਾਂ ਉਹ ਬਾਹਰ ਭੱਜਿਆ ਅਤੇ ਦੇਖਿਆ ਕਿ ਉਨ੍ਹਾਂ ਦੀ ਕਾਰ ਦੀ ਖਿੜਕੀ ਟੁੱਟੀ ਹੋਈ ਸੀ । ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਕਾਰ ਦਾ ਰੇਡੀਏਟਰ ਫਟ ਗਿਆ ਸੀ । ਅਜਿਹੀਆਂ ਅਫਵਾਹਾਂ ਹਨ ਕਿ ਇਹ ਗ੍ਰਨੇਡ ਧਮਾਕਾ ਸੀ ਪਰ ਇਹ ਸੱਚ ਨਹੀਂ ਹੈ। ਏ. ਸੀ. ਪੀ. ਨੇ ਕਿਹਾ ਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ।

Advertisement
Advertisement
Advertisement
Advertisement
Scroll to Top