Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 05 Nov 2026 | 7:15 am

+91 90915 01313 , +91 90916 01313

punjabbanni@gmail.com
punjabbani@yahoo.com

ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਨੇ ਬੀ. ਸੀ ਸਖੀ ਦੀ ਟਰੇਨਿੰਗ ਲੈ ਰਹੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡ

ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਨੇ ਬੀ. ਸੀ ਸਖੀ ਦੀ ਟਰੇਨਿੰਗ ਲੈ ਰਹੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡ

ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਨੇ ਬੀ.ਸੀ ਸਖੀ ਦੀ ਟਰੇਨਿੰਗ ਲੈ ਰਹੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ
-ਆਰਸੇਟੀ ਤੋਂ ਸਾਲ 2024 ‘ਚ ਸਿਖਲਾਈ ਪ੍ਰਾਪਤ 6237 ਸਿੱਖਿਆਰਥੀਆਂ ਨੇ ਆਪਣਾ ਸਵੈ ਰੋਜ਼ਗਾਰ ਸ਼ੁਰੂ ਕੀਤਾ : ਡਾਇਰੈਕਟਰ ਆਰਸੇਟੀ
ਪਟਿਆਲਾ, 4 ਜਨਵਰੀ : ਸਟੇਟ ਬੈਂਕ ਆਫ਼ ਇੰਡੀਆ ਦੇ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵੱਲੋਂ ਪਿੰਡ ਜੱਸੋਵਾਲ, ਭਾਦਸੋਂ ਰੋਡ, ਪਟਿਆਲਾ ਵਿਖੇ ਬੀ. ਸੀ. ਸਖੀ ਦੀ ਟ੍ਰੇਨਿੰਗ ਲੈ ਰਹੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ। ਇਸ ਸਮਾਗਮ ਵਿੱਚ ਲੀਡ ਬੈਂਕ ਪਟਿਆਲਾ ਰਾਜੀਵ ਸਰਹੰਦੀ ਵੱਲੋਂ ਖ਼ਾਸ ਤੌਰ ‘ਤੇ ਸ਼ਮੂਲੀਅਤ ਕੀਤੀ ਗਈ । ਇਸ ਮੌਕੇ ਸੰਬੋਧਨ ਕਰਦਿਆਂ ਐਲ. ਡੀ. ਐਮ. ਪਟਿਆਲਾ ਰਾਜੀਵ ਸਰਹੰਦੀ ਨੇ ਕਿਹਾ ਕਿ ਭਾਰਤੀਯ ਸਟੇਟ ਬੈਂਕ ਵੱਲੋਂ ਚਲਾਈ ਜਾ ਰਹੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਇੱਕ ਬਹੁਤ ਵਧੀਆ ਉਪਰਾਲਾ ਹੈ । ਉਹਨਾਂ ਕਿਹਾ ਕਿ ਸਵੈ ਰੋਜ਼ਗਾਰ ਨੂੰ ਵਧਾਉਣ ਵਿੱਚ ਬੈਂਕ ਵੱਲੋਂ ਚਲਾਈ ਜਾਂ ਰਹੀ ਇਸ ਸੰਸਥਾ ਦਾ ਵੱਡਾ ਯੋਗਦਾਨ ਹੈ। ਉਹਨਾਂ ਸੰਸਥਾ ਵਿੱਚ ਮੌਜੂਦ ਸਹੂਲਤਾਂ ਅਤੇ ਟ੍ਰੇਨਿੰਗ ਪੱਧਰ ਦੀ ਸ਼ਲਾਘਾ ਕੀਤੀ । ਉਹਨਾਂ ਨੇ ਸਾਰੇ ਕਾਮਯਾਬ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ । ਇਸ ਮੌਕੇ ਐਸ. ਬੀ. ਆਈ. ਆਰਸੇਟੀ ਪਟਿਆਲਾ ਦੇ ਡਾਇਰੈਕਟਰ ਭਗਵਾਨ ਸਿੰਘ ਵਰਮਾ ਨੇ ਦੱਸਿਆ ਕਿ ਆਰਸੇਟੀ ਪਟਿਆਲਾ ਵਿੱਚ 60 ਤੋਂ ਵੀ ਵੱਧ ਵੱਖਰੇ ਵੱਖਰੇ ਕੋਰਸਾਂ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ । ਇਸ ਮੌਕੇ (ਆਰਸੇਟੀ) ਪਟਿਆਲਾ ਦੇ ਬਲਜਿੰਦਰ ਸਿੰਘ, ਹਰਦੀਪ ਸਿੰਘ ਰਾਏ, ਅਜੀਤਇੰਦਰ ਸਿੰਘ ਤੇ ਅਰਸ਼ਦੀਪ ਕੌਰ ਸ਼ਾਮਲ ਰਹੇ ।
ਡਾਇਰੈਕਟਰ ਭਗਵਾਨ ਸਿੰਘ ਵਰਮਾ ਦੱਸਿਆ ਕਿ ਬੱਕਰੀ ਪਾਲਣ, ਕੰਪਿਊਟਰ ਅਕਾਊਂਟਿੰਗ, ਜੂਟ ਦੇ ਪ੍ਰੋਡਕਟਸ, ਡੇਅਰੀ ਫਾਰਮਿੰਗ, ਟੇਲਰਿੰਗ, ਬਿਊਟੀ ਪਾਰਲਰ ਆਦਿ ਸਿਖਲਾਈ ਕੋਰਸਾਂ ਲਈ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਦਾ ਨਾਮ ਦਰਜ ਕਰਵਾਉਣਾ ਆਰਸੇਟੀ, ਪਟਿਆਲਾ ਵਿਖੇ ਸ਼ੁਰੂ ਕੀਤਾ ਗਿਆ ਹੈ । ਇਨ੍ਹਾਂ ਕੋਰਸਾਂ ਲਈ ਪੇਂਡੂ ਖੇਤਰ ਤੋਂ ਮਹਿਲਾ ਅਤੇ ਹੋਰ ਬੇਰੋਜ਼ਗਾਰ ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਵਿਚਕਾਰ ਹੈ ਉਹ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ ਤੇ ਸਾਰੇ ਕੋਰਸ ਮੁਫ਼ਤ ਹਨ । ਡਾਇਰੈਕਟਰ ਭਗਵਾਨ ਸਿੰਘ ਵਰਮਾ ਨੇ ਦੱਸਿਆ ਕਿ 31 ਦਸੰਬਰ 2024 ਤੱਕ, ਵੱਖ-ਵੱਖ ਗਤੀਵਿਧੀਆਂ ਵਿੱਚ 8458 ਸਿੱਖਿਆਰਥੀਆਂ ਨੇ ਸਿਖਲਾਈ ਲਈ ਜਿਨ੍ਹਾਂ ਵਿਚੋਂ 6237 ਸਿੱਖਿਆਰਥੀਆਂ ਨੇ ਸਵੈ-ਰੋਜ਼ਗਾਰ ਸ਼ੁਰੂ ਕੀਤਾ ਹੈ। ਡਾਇਰੈਕਟਰ ਆਰਸੇਟੀ ਨੇ ਦੱਸਿਆ ਕਿ ਇਨ੍ਹਾਂ ਕਿੱਤਾਮੁਖੀ ਕੋਰਸਾਂ ਵਿਚ ਭਾਗ ਲੈ ਰਹੇ 18-45 ਸਾਲ ਦੇ ਸਿੱਖਿਆਰਥੀਆਂ ਨੂੰ ਮੁਫਤ ਸਿੱਖਿਆ ਦੇ ਨਾਲ ਦੁਪਹਿਰ ਦਾ ਖਾਣਾ ਅਤੇ ਦੋ ਸਮੇਂ ਦੀ ਚਾਹ ਵੀ ਮੁਫ਼ਤ ਦਿੱਤੀ ਜਾਂਦੀ ਹੈ । ਉਹਨਾਂ ਨੇ ਦੱਸਿਆ ਕਿ ਪ੍ਰਭਾਵਸ਼ਾਲੀ ਰੋਜ਼ਗਾਰ ਪੈਦਾ ਕਰਨ ਲਈ ਸਿੱਖਿਅਤ ਉਮੀਦਵਾਰਾਂ ਦਾ ਦੋ ਸਾਲਾਂ ਤਕ ਫਾਲੋ ਅਪ ਵੀ ਕੀਤਾ ਜਾਂਦਾ ਹੈ ਅਤੇ ਨਵੀਂਆਂ ਰਜਿਸ਼ਟਰੇਸ਼ਨ ਲਈ ਗੂਗਲ ਫਾਰਮ ਤੇ ਕਿਊਆਰ ਕੋਡ ਆਨਲਾਈਨ ਜਾਰੀ ਕੀਤਾ ਗਿਆ ਹੈ । ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 9217887116, 884708038, 9779591352 ਤੇ ਲੈਂਡਲਾਈਨ ਨੰਬਰ 0175-2970369 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।

Advertisement
Advertisement
Advertisement
Advertisement
Scroll to Top