Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 10:18 am

+91 90915 01313 , +91 90916 01313

punjabbanni@gmail.com
punjabbani@yahoo.com

ਭੜਕੇ ਨੌਜਵਾਨਾਂ ਨੇ ਪਾਵਰਕਾਮ ਦਾ ਦਫਤਰ ਘੇਰਿਆ

ਭੜਕੇ ਨੌਜਵਾਨਾਂ ਨੇ ਪਾਵਰਕਾਮ ਦਾ ਦਫਤਰ ਘੇਰਿਆ

ਭੜਕੇ ਨੌਜਵਾਨਾਂ ਨੇ ਪਾਵਰਕਾਮ ਦਾ ਦਫਤਰ ਘੇਰਿਆ
– ਮੁੱਖ ਦਫਤਰ ਦੇ ਗੇਟ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ
– ਮੈਨੇੇਜਮੈਂਟ ਨੇ ਮੀਟਿੰਗ ਕਰ ਮੁੜ 10 ਜਨਵਰੀ ਨੂੰ ਬਿਜਲੀ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਦਿੱਤਾ ਭਰੋਸਾ
ਪਾਵਰਕਾਮ ਅਪ੍ਰੈਟਿਸ ਟ੍ਰੇਨਿੰਗ ਪਾਸ ਯੂਨੀਅਨ 1500 ਪੰਜਾਬ ਦੀ ਅਗਵਾਈ ਹੇਠ ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ 25 ਨਵੰਬਰ ਤੋਂ ਲਗਾਇਆ ਪੱਕਾ ਧਰਨਾ ਸੋਮਵਾਰ ਨੂੰ ਵੀ ਜਾਰੀ ਰਿਹਾ । ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 30 ਦਸੰਬਰ ਨੂੰ ਬਿਜਲੀ ਮੰਤਰੀ ਤੇ ਮੈਨੇਜਮੈਂਟ ਨਾਲ ਪੈਨਲ ਮੀਟਿੰਗ ਕਰਵਾਉਣ ਲਈ ਦਿੱਤੇ ਸਮੇਂ ’ਤੇ ਮੀਟਿੰਗ ਰੱਦ ਹੋਣ ਤੋਂ ਉਕਤ ਧਰਨਾਕਾਰੀ ਭੜਕ ਉੱਠੇ ’ਤੇ ਪਾਵਰਕਾਮ ਦੇ ਮੁੱਖ ਗੇਟ ਸਾਹਮਣੇ ਵਾਲੀ ਸੜਕ ਦੋਨੋ ਤਰਫ ਤੋਂ ਜਾਮ ਕਰਕੇ ਰੋਹ ਭਰਪੂਰ ਨਾਰੇਬਾਜੀ ਕੀਤੀ ਗਈ । ਇਸ ਦੌਰਾਨ ਧਰਨਾਕਾਰੀਆਂ ਨੇ ਪਾਵਰਕਾਮ ਦੇ ਮੁੱਖ ਦਫਤਰ ਦੇ ਦੋਨੋ ਗੇਟ ਬੰਦ ਕਰਕੇ ਤੀਖੀ ਨਾਰੇਬਾਜੀ ਕੀਤੀ।ਇਸ ਮੌਕੇ ਵੱਡੀ ਗਿਣਤੀ ’ਚ ਨੌਜਵਾਨ ਲੜਕੇ ਤੇ ਲੜਕੀਆਂ ਰੋਸ਼ ਧਰਨੇ ’ਚ ਸ਼ਾਮਲ ਸਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ, ਉਪ ਪ੍ਰਧਾਨ ਮਦਨ ਕੰਬੋਜ ਤੇ ਮੁੱਖ ਬੁਲਾਰੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਅਦਾਰੇ ਪੀਐਸਪੀਸੀਐਲ ਤੋਂ ਇੱਕ ਸਾਲ ਦੀ ਲਾਈਨਮੈਨ ਟਰੇਡ ਵਿੱਚ ਅਪ੍ਰੈਟਿਸ (ਟ੍ਰੇਨਿੰਗ) ਕੀਤੀ ਹੋਈ ਹੈ । ਯੂਨੀਅਨ ਵੱਲੋਂ ਕਾਫੀ ਲੰਮੇ ਸਮੇਂ ਤੋਂ ਪੋਸਟਾਂ ਕੱਢਣ ਦੀ ਮੰਗ ਕੀਤੀ ਜਾਂ ਰਹੀਂ ਹੈ, ਜਿਸ ਦੇ ਸੰਬੰਧ ਵਿੱਚ ਯੂਨੀਅਨ ਵਲੋ ਮੈਨੇਜਮੈਂਟ ਨਾਲ਼ ਪੰਜ ਵਾਰ ਮੀਟਿੰਗਾ ਵੀ ਕੀਤੀਆਂ ਗਈਆਂ ਸਨ ਤੇ ਪੋਸਟਾਂ ਜਲਦ ਕੱਢਣ ਦੀ ਗੱਲ ਕੀਤੀ ਗਈ ਸੀ ਪਰ ਪਿਛਲੇ ਲੰਬੇ ਸਮੇਂ ਤੋਂ ਮੰਗ ਪੂਰੀ ਨਹੀਂ ਹੋਈ, ਜਿਸ ਦੇ ਸੰਬੰਧ ’ ਚ ਅਪ੍ਰੈਟਿਸ ਪਾਸ ਬੇਰੁਜਗਾਰ ਨੋਜਵਾਨਾਂ ਵੱਲੋਂ ਸੋਮਵਾਰ (25 ਨਵੰਬਰ) ਤੋਂ ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ ਸੜਕ ਦੀ ਸਾਈਡ ’ਤੇ ਬੈਠ ਕੇ ਸ਼ਾਂਤ ਮਈ ਰੋਸ਼ ਧਰਨਾ ਸੁਰੂ ਕੀਤਾ ਹੋਇਆ ਹੈ ਤੇ ਪਹਿਲਾਂ 28 ਨਵੰਬਰ ਦੀ ਬਿਜਲੀ ਮੰਤਰੀ ਨਾਲ ਮੀਟਿੰਗ ਦਿੱਤੀ ਗਈ ਸੀ ਤੇ ਪਰ ਮੌਕੇ ’ਤੇ ਮੀਟਿੰਗ ਰੱਦ ਕਰ ਦਿੱਤੀ ਗਈ ਸੀ ਤੇ ਫਿਰ 9 ਦਸੰਬਰ ਨੂੰ ਮੀਟਿੰਗ ਦਿੱਤੀ ਗਈ ਤੇ ਉਹ ਵੀ ਰੱਦ ਕਰਕੇ ਹੁਣ 30 ਦਸੰਬਰ ਦੀ ਮੀਟਿੰਗ ਦਿੱਤੀ ਗਈ ਸੀ ਪਰ ਹੁਣ ਫਿਰ ਮੀਟਿੰਗ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰਾ ਧਰਨੇ ਦੌਰਾਨ ਮੈਨੇਜਮੈਂਟ ਤੇ ਪੁਲਿਸ ਅਧਿਕਾਰੀਆਂ ਨਾਲ ਹੋਈ ਬੈਠਕ ’ਚ ਹੁਣ 10 ਜਨਵਰੀ ਨੂੰ ਬਿਜਲੀ ਮੰਤਰੀ ਨਾਲ ਪੈਨਲ ਮੀਟਿੰਗ ਤਹਿ ਕਰਵਾਈ ਗਈ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਸਮਾਂ 5500 ਸਹਾਇਕ ਲਾਈਨਮੈਨਾਂ ਦੀ ਪੋਸਟਾਂ ਦਾ ਨੋਟੀਫਿਕੇਸਨ ਜਾਰੀ ਨਹੀਂ ਕੀਤਾ ਜਾਂਦਾ ਓਨੀ ਦੇਰ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਚਲਦਾ ਰਹੇਗਾ ।

Advertisement
Advertisement
Advertisement
Advertisement
Scroll to Top