Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 4:27 am

+91 90915 01313 , +91 90916 01313

punjabbanni@gmail.com
punjabbani@yahoo.com

ਮੁਸਲਿਮ ਧਰਮ ਵਿਚ ਨਵਾਂ ਸਾਲ ਮਨਾਉਣਾ ਅਤੇ ਇਸ ਦੀ ਮੁਬਾਰਕਬਾਅਦ ਨੂੰ ਗ਼ੈਰ-ਇਸਲਾਮਿਕ ਕਰਾਰ : ਬਰੇਲਵੀ ਮਸਲਕ ਦੇ ਚਸ਼ਮ-ਏ-ਦਾਰੁਲ ਇਫ਼ਤਾ

ਮੁਸਲਿਮ ਧਰਮ ਵਿਚ ਨਵਾਂ ਸਾਲ ਮਨਾਉਣਾ ਅਤੇ ਇਸ ਦੀ ਮੁਬਾਰਕਬਾਅਦ ਨੂੰ ਗ਼ੈਰ-ਇਸਲਾਮਿਕ ਕਰਾਰ : ਬਰੇਲਵੀ ਮਸਲਕ ਦੇ ਚਸ਼ਮ-ਏ-ਦਾਰੁਲ ਇਫ਼ਤਾ

ਮੁਸਲਿਮ ਧਰਮ ਵਿਚ ਨਵਾਂ ਸਾਲ ਮਨਾਉਣਾ ਅਤੇ ਇਸ ਦੀ ਮੁਬਾਰਕਬਾਅਦ ਨੂੰ ਗ਼ੈਰ-ਇਸਲਾਮਿਕ ਕਰਾਰ : ਬਰੇਲਵੀ ਮਸਲਕ ਦੇ ਚਸ਼ਮ-ਏ-ਦਾਰੁਲ ਇਫ਼ਤਾ
ਨਵੀਂ ਦਿੱਲੀ : ਹਾਲ ਹੀ ਵਿਚ ਆ ਰਹੇ ਸਾਲ 2025 ਨੂੰ ਨਵੇਂ ਸਾਲ ਦੇ ਤੌਰ ਤੇ ਮਨਾਉਣ ਸਬੰਧੀ ਬਰੇਲਵੀ ਮਸਲਕ ਦੇ ਚਸ਼ਮ-ਏ-ਦਾਰੁਲ ਇਫ਼ਤਾ ਨੇ ਇਕ ਫ਼ਤਵਾ ਜਾਰੀ ਕਰਕੇ ਇਸਨੂੰ ਮਨਾਉਣ ਅਤੇ ਇਸ ਦੀ ਮੁਬਾਰਕਬਾਅਦ ਨੂੰ ਗ਼ੈਰ-ਇਸਲਾਮਿਕ ਕਰਾਰ ਦਿਤਾ ਹੈ ਅਤੇ ਮੁਸਲਮਾਨਾਂ ਨੂੰ ਇਸ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਹੈ । ਦਾਰੁਲ ਇਫ਼ਤਾ ਦੇ ਮੁੱਖ ਮੁਫ਼ਤੀ ਅਤੇ ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ ਮੌਲਾਨਾ ਸ਼ਹਾਬੂਦੀਨ ਰਜ਼ਵੀ ਨੇ ਐਤਵਾਰ ਨੂੰ ਜਾਰੀ ਕੀਤੇ ਗਏ ਫ਼ਤਵੇ ’ਚ ਕਿਹਾ ਹੈ ਕਿ ਨਵੇਂ ਸਾਲ ਦਾ ਜਸ਼ਨ ਮਨਾਉਣਾ, ਇਸ ਮੌਕੇ ’ਤੇ ਸ਼ੁਭਕਾਮਨਾਵਾਂ ਦੇਣਾ ਅਤੇ ਪਾਰਟੀਆਂ ਦਾ ਆਯੋਜਨ ਕਰਨਾ ਇਸਲਾਮੀ ਨਜ਼ਰੀਏ ਤੋਂ ਨਾਜਾਇਜ਼ ਹੈ। ਫ਼ਤਵੇ ਵਿਚ ਕਿਹਾ ਗਿਆ ਹੈ ਕਿ ਜਨਵਰੀ ਤੋਂ ਸ਼ੁਰੂ ਹੋਣ ਵਾਲਾ ਨਵਾਂ ਸਾਲ ਈਸਾਈਆਂ ਦਾ ਨਵਾਂ ਸਾਲ ਹੈ ਅਤੇ ਇਹ ਈਸਾਈਆਂ ਦਾ ਧਾਰਮਕ ਸਮਾਗਮ ਹੈ, ਇਸ ਲਈ ਮੁਸਲਮਾਨਾਂ ਲਈ ਨਵਾਂ ਸਾਲ ਮਨਾਉਣ ਦੀ ਇਜਾਜ਼ਤ ਨਹੀਂ ਹੈ । ਇਸ ਵਿਚ ਕਿਹਾ ਗਿਆ ਹੈ ਕਿ ਇਸਲਾਮ ਅਜਿਹੇ ਪ੍ਰੋਗਰਾਮਾਂ ਦੀ ਸਖ਼ਤੀ ਨਾਲ ਮਨਾਹੀ ਕਰਦਾ ਹੈ।ਫ਼ਤਵੇ ’ਚ ਮੁਸਲਮਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਦੂਜੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦੇ ਧਾਰਮਕ ਤਿਉਹਾਰਾਂ ’ਚ ਸ਼ਾਮਲ ਹੋਣ ਜਾਂ ਉਨ੍ਹਾਂ ਦਾ ਖੁਦ ਆਯੋਜਨ ਕਰਨ ਤੋਂ ਬਚਣ ਤੇ ਦੂਜੇ ਮੁਸਲਮਾਨਾਂ ਨੂੰ ਵੀ ਰੋਕਣ। ਫ਼ਤਵਾ ਮੁਫ਼ਤੀ ਦੁਆਰਾ ਧਾਰਮਕ ਮੁੱਦੇ ’ਤੇ ਪੁੱਛੇ ਗਏ ਸਵਾਲ ਦੇ ਜਵਾਬ ਦਾ ਦਸਤਾਵੇਜ਼ ਹੈ ।

Advertisement
Advertisement
Advertisement
Advertisement
Scroll to Top