Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 1:26 am

+91 90915 01313 , +91 90916 01313

punjabbanni@gmail.com
punjabbani@yahoo.com

ਨਵਾਂ ਸਾਲ 2025 ਮਨਾਉਣ ਵਾਲੇ ਸੈਲਾਨੀਆਂ ਨਾਲ ਭਰਿਆ ਹਿਮਾਚਲ

ਨਵਾਂ ਸਾਲ 2025 ਮਨਾਉਣ ਵਾਲੇ ਸੈਲਾਨੀਆਂ ਨਾਲ ਭਰਿਆ ਹਿਮਾਚਲ

ਨਵਾਂ ਸਾਲ 2025 ਮਨਾਉਣ ਵਾਲੇ ਸੈਲਾਨੀਆਂ ਨਾਲ ਭਰਿਆ ਹਿਮਾਚਲ
ਸ਼ਿਮਲਾ : ਦੇਵਭੂਮੀ ਦੇ ਨਾਮ ਨਾਲ ਪ੍ਰਸਿੱਧ ਹਿਮਾਚਲ ਵਿਚ ਨਵਾਂ ਸਾਲ 2025 ਮਨਾਉਣ ਅਤੇ ਉਸਦਾ ਸਵਾਗਤ ਕਰਨ ਪਹੁੰਚੇ ਸੈਲਾਨੀਆਂ ਕਰਕੇ ਹਿਮਾਚਲ ਪੂਰੀ ਤਰ੍ਹਾਂ ਭਰ ਗਿਆ ਹੈ, ਜਿਸਦੇ ਚਲਦਿਆਂ ਹਿਮਾਚਲ ਸੂਬੇ ਦੇ ਜਿ਼ਆਦਾਤਰ ਹੋਟਲ ਭਰ ਗਏ ਹਨ ਜਦਕਿ ਨਵੇਂ ਸਾਲ ਲਈ 90 ਤੋਂ 95 ਫ਼ੀਸਦ ਤੱਕ ਅਡਵਾਂਸ ਬੁਕਿੰਗ ਹੈ । ਇਸ ਸਭ ਦੇ ਚਲਦਿਆਂ ਪੰਜ ਸਿਤਾਰਾ, ਤਿੰਨ ਸਿਤਾਰਾ ਤੇ ਹੋਰ ਵੱਡੇ ਹੋਟਲਾਂ ਵਿਚ ਕਮਰੇ ਬਿਨਾਂ ਬੁਕਿੰਗ ਦੇ ਨਹੀਂ ਮਿਲ ਰਹੇ ਹਨ। ਸੈਲਾਨੀ ਪਹਿਲਾਂ ਹੀ ਹੋਟਲ ਵਿਚ ਕਮਰਾ ਬੁੱਕ ਕਰਵਾ ਕੇ ਆਉਣਗੇ ਤਾਂ ਪਰੇਸ਼ਾਨੀ ਨਹੀਂ ਝਲਣੀ ਪਵੇਗੀ । ਅਗਲੇ ਦੋ ਦਿਨਾਂ ਦੌਰਾਨ ਸੂਬੇ ਦੀਆਂ ਸੈਲਾਨੀ ਥਾਵਾਂ ਪੂਰੀ ਤਰ੍ਹਾਂ ਭਰ ਜਾਣਗੀਆਂ । ਸ਼ਿਮਲਾ, ਮਨਾਲੀ ਤੇ ਧਰਮਸ਼ਾਲਾ ਵਿਚ ਭਾਰੀ ਗਿਣਤੀ ਵਿਚ ਸੈਲਾਨੀ ਪੁੱਜ ਚੁੱਕੇ ਹਨ । ਇਹ ਸੈਲਾਨੀ ਕੁਫਰੀ, ਮਨਾਲੀ ਵਿਚ ਬਰਫ਼ ਨਾਲ ਢਕੇ ਖੇਤਰਾਂ ਵਿਚ ਠਹਿਰਣਾ ਵੱਧ ਪਸੰਦ ਕਰਦੇ ਹਨ । ਮੌਸਮ ਵਿਭਾਗ ਨੇ 2 ਜਨਵੀਰ ਤੋਂ ਪੱਛਮੀ ਪੌਣਾਂ ਦੀ ਗੜਬੜ ਸਰਗਰਮ ਹੋਣ ਨਾਲ ਬਰਫ਼ਬਾਰੀ ਦੀ ਸੰਭਾਵਨਾ ਪ੍ਰਗਟਾਈ ਹੈ । ਅਜਿਹੇ ਵਿਚ ਸੈਲਾਨੀਆਂ ਨੇ ਚਾਰ ਜਨਵਰੀ ਤੱਕ ਅਡਵਾਂਸ ਬੁਕਿੰਗ ਕਰਵਾਈ ਹੋਈ ਹੈ। ਦੋ ਜਨਵਰੀ ਤੋਂ ਸ਼ਿਮਲਾ ਵਿੰਟਰ ਕਾਰਨੀਵਲ ਵੀ ਫਿਰ ਸ਼ੁਰੂ ਹੋਵੇਗਾ। ਹਾਲੇ ਰਾਸ਼ਟਰੀ ਸ਼ੌਕ ਕਾਰਨ ਸਾਰੇ ਪ੍ਰੋਗਰਾਮ ਮੁਲਤਵੀ ਹਨ । ਸੈਲਾਨੀਆਂ ਨੂੰ ਆਕਰਸ਼ਤ ਕਰਨ ਲਈ ਸ਼ਿਮਲਾ ਵਿੰਟਰ ਕਾਰਨੀਵਲ ਵਿਚ ਵਸਤੂਆਂ ਖ਼ਰੀਦਣ ਦਾ ਮੌਕਾ ਮਿਲ ਰਿਹਾ ਹੈ । ਅੰਦੋਲਨ ਕਾਰਨ ਰੁਕੇ ਸੈਲਾਨੀ ਸੋਮਵਾਰ ਨੂੰ ਪੰਜਾਬ ਵਿਚ ਕਿਸਾਨ ਅੰਦੋਲਨ ਕਾਰਨ ਸੈਲਾਨੀਆਂ ਨੂੰ ਹਿਮਾਚਲ ਪੁੱਜਣ ਵਿਚ ਦਿੱਕਤਾਂ ਝਲਣੀਆਂ ਪਈਆਂ। ਕਈ ਸੈਲਾਨੀਆਂ ਨੇ ਅਡਵਾਂਸ ਬੁਕਿੰਗ ਕਰਵਾਈ ਹੋਈ ਹੈ । ਬੱਸਾਂ ਤੇ ਹੋਰਨਾਂ ਵਾਹਨਾਂ ਦੇ ਨਾ ਚੱਲਣ ਕਾਰਨ ਆਵਾਜਾਈ ਪ੍ਰਭਾਵਤ ਹੋਈ ਹੈ। ਸੈਲਾਨੀਆਂ ਦੀ ਗਿਣਤੀ ਵਧਣ ਦੇ ਨਾਲ ਹੀ ਸੂਬੇ ਦੇ ਸੈਲਾਨੀ ਸਥਾਨਾਂ ਵਿਚ ਵਾਧੂ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ। ਸੈਲਾਨੀਆਂ ਦੇ ਨਾਲ ਵਾਹਨਾਂ ਦੀ ਗਿਣਤੀ ਵਧਣ ਕਾਰਨ ਪਰਵਾਣੂ, ਸ਼ਿਮਲਾ, ਮਨਾਲੀ, ਕੁੱਲੂ ਸਮੇਤ ਹੋਰਨਾਂ ਸੈਲਾਨੀ ਸਥਾਨਾਂ ਵਿਚ ਜਾਮ ਲਗਾਇਆ ਹੋਇਆ ਹੈ, ਜਿੱਥੇ-ਜਿੱਥੇ ਵੱਧ ਜਾਮ ਲੱਗਦੇ ਹਨ, ਉਥੇ ਜ਼ਿਆਦਾ ਜਵਾਨਾਂ ਦੀ ਤਾਇਨਾਤੀ ਕੀਤੀ ਜਾਵੇਗੀ । ਸ਼ਿਮਲਾ ਦੇ ਜੁੱਬੜਹੱਟੀ, ਕੁੱਲੂ ਦੇ ਭੁੰਤਰ ਤੇ ਕਾਂਗੜਾ ਦੇ ਗਗਲ ਸਥਿਤ ਏਅਰਪੋਰਟ ਲਈ ਦਿੱਲੀ ਤੋਂ ਰੈਗੂਲਰ ਹਵਾਈ ਸੇਵਾ ਚਲਾਈ ਹੈ। ਇਸ ਤੋਂ ਇਲਾਵਾ ਸ਼ਿਮਲਾ ਲਈ ਰੇਲ ਮਾਰਗ ਜ਼ਰੀਏ ਵੀ ਪਹੁੰਚਿਆ ਜਾ ਸਕਦਾ ਹੈ। ਉਥੋਂ ਬੱਸ ਜਾਂ ਟੈਕਸੀ ਲਈ ਜਾ ਸਕਦੀ ਹੈ ।

Advertisement
Advertisement
Advertisement
Advertisement
Scroll to Top