Breaking

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਿਖੇ ਪੁਸਤਕ ਰਿਲੀਜ਼     ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ
Friday, 13 Nov 2026 | 8:19 am

+91 90915 01313 , +91 90916 01313

punjabbanni@gmail.com
punjabbani@yahoo.com

ਕੇਂਦਰੀ ਸਿਹਤ ਮੰਤਰਾਲੇ ਦੀ ਜਾਂਚ ਵਿਚ ਨਕਲੀ ਦਵਾਈਆਂ ਦੇ ਸੈਂਪਲਾਂ ’ਚੋਂ ਇਕ ਗਾਜ਼ੀਆਬਾਦ ਤੇ ਦੂਜਾ ਬਿਹਾਰ ਤੋਂ ਮਿਲਿਆ

ਕੇਂਦਰੀ ਸਿਹਤ ਮੰਤਰਾਲੇ ਦੀ ਜਾਂਚ ਵਿਚ ਨਕਲੀ ਦਵਾਈਆਂ ਦੇ ਸੈਂਪਲਾਂ ’ਚੋਂ ਇਕ ਗਾਜ਼ੀਆਬਾਦ ਤੇ ਦੂਜਾ ਬਿਹਾਰ ਤੋਂ ਮਿਲਿਆ

ਕੇਂਦਰੀ ਸਿਹਤ ਮੰਤਰਾਲੇ ਦੀ ਜਾਂਚ ਵਿਚ ਨਕਲੀ ਦਵਾਈਆਂ ਦੇ ਸੈਂਪਲਾਂ ’ਚੋਂ ਇਕ ਗਾਜ਼ੀਆਬਾਦ ਤੇ ਦੂਜਾ ਬਿਹਾਰ ਤੋਂ ਮਿਲਿਆ
ਨਵੀਂ ਦਿੱਲੀ : ਭਾਰਤ ਦੇਸ਼ ਦੇ ਕੇਂਦਰੀ ਸਿਹਤ ਮੰਤਰਾਲੇ ਨੇ ਪੂਰੇ ਦੇਸ਼ ’ਚ ਹੇਠਲੇ ਪੱਧਰ ਤੱਕ ਘੱਟ ਗੁਣਵੱਤਾ ਵਾਲੀਆਂ ਤੇ ਨਕਲੀ ਦਵਾਈਆਂ ਖਿਲਿਾਫ਼ ਛੇੜੀ ਮੁਹਿੰਮ ਤਹਿਤ ਨਵੰਬਰ ਮਹੀਨੇ ਦਵਾਈਆਂ ਦੇ 111 ਨਮੂਨੇ ਸਹੀ ਗੁਣਵੱਤਾ ਦੇ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ । ਇਸ ਤੋਂ ਇਲਾਵਾ ਜਾਂਚ ਦੌਰਾਨ ਦਵਾਈਆਂ ਦੇ ਦੋ ਨਮੂਨੇ ਨਕਲੀ ਮਿਲੇ। ਨਕਲੀ ਦਵਾਈਆਂ ਦੇ ਸੈਂਪਲਾਂ ’ਚੋਂ ਇਕ ਗਾਜ਼ੀਆਬਾਦ ਤੇ ਦੂਜਾ ਬਿਹਾਰ ਤੋਂ ਮਿਲਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਨਵੰਬਰ ’ਚ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਦੀ ਲੈਬੋਰੇਟਰੀ ’ਚ ਜਾਂਚ ਦੌਰਾਨ 41 ਦਵਾਈਆਂ ਦੇ ਸੈਂਪਲ ਮਾਪਦੰਡਾਂ ਤੋਂ ਘੱਟ ਗੁਣਵੱਤਾ ਵਾਲੇ ਮਿਲੇ। ਉਥੇ ਹੀ, ਵੱਖ-ਵੱਖ ਸੂਬਿਆਂ ’ਚ ਕੀਤੀ ਗਈ ਜਾਂਚ ’ਚ 70 ਦਵਾਈਆਂ ਦੇ ਸੈਂਪਲ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ । ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਦਵਾਈਆਂ ਦੇ ਸੈਂਪਲ ਖ਼ਾਸ ਬੈਚ ਦੇ ਹਨ, ਜਿਨ੍ਹਾਂ ਨੂੰ ਦੁਕਾਨਾਂ ਅਤੇ ਡਿਸਟ੍ਰੀਬਿਊਟਰਾਂ ਤੋਂ ਲੈ ਕੇ ਜਾਂਚ ਕੀਤੀ ਗਈ ਹੈ ।
ਗਾਜ਼ੀਆਬਾਦ ਤੇ ਬਿਹਾਰ ’ਚ ਜਿਹੜੀਆਂ ਦੋ ਦਵਾਈਆਂ ਦੇ ਸੈਂਪਲ ਨਕਲੀ ਪਾਏ ਗਏ ਹਨ, ਉਨ੍ਹਾਂ ਨੂੰ ਕਿਸੇ ਅਣਜਾਣ ਕੰਪਨੀ ਨੇ ਵੱਡੀ ਕੰਪਨੀ ਦੇ ਨਾਂ ’ਤੇ ਬਣਾਇਆ ਹੈ। ਇਨ੍ਹਾਂ ਨੂੰ ਬਣਾਉਣ ਵਾਲੀ ਕੰਪਨੀ ਦਾ ਪਤਾ ਲਗਾਇਆ ਜਾ ਰਿਹਾ ਹੈ । ਨਕਲੀ ਦਵਾਈਆਂ ਦੇ ਮਾਮਲੇ ’ਚ ਘੱਟ ਤੋਂ ਘੱਟ 10 ਸਾਲ ਜਾਂ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ ਹੈ।ਜਿਕਰਯੋਗ ਹੈ ਕਿ ਸਤੰਬਰ ਮਹੀਨੇ 67 ਦਵਾਈਆਂ ਦੇ ਸੈਂਪਲ ਮਾੜੇ ਨਿਕਲੇ ਸਨ। ਅਕਤੂਬਰ ਮਹੀਨੇ 80 ਦਵਾਈਆਂ ਦੇ ਸੈਂਪਲ ਘਟੀਆ ਨਿਕਲੇ ਜਿਨ੍ਹਾਂ ਵਿਚੋਂ ਸੈਂਟਰਲ ਲੈਬੋਰੇਟਰੀ ’ਚ 56 ਦਵਾਈਆਂ ਦੇ ਜਦਕਿ ਸੂਬਿਆਂ ਦੀਆਂ ਲੈਬੋਰੇਟਰੀਆਂ ’ਚ 24 ਦਵਾਈਆਂ ਦੇ ਸੈਂਪਲਾਂ ਦੀ ਗੁਣਵੱਤਾ ਮਾਪਦੰਡਾਂ ਤੋਂ ਘੱਟ ਪਾਈ ਗਈ ਸੀ । ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈੰਦਿਆਂ ਨਵੰਬਰ ਮਹੀਨੇ ਸੂਬਿਆਂ ’ਚ ਦਵਾਈਆਂ ਦੇ ਸੈਂਪਲਾਂ ਦੀ ਜਾਂਚ ਦਾ ਘੇਰਾ ਵਧਾਇਆ ਗਿਆ। ਇਸੇ ਕਾਰਨ ਨਵੰਬਰ ’ਚ ਸੂਬਿਆਂ ਦੀ ਜਾਂਚ ’ਚ ਘੱਟ ਗੁਣਵੱਤਾ ਦੀਆਂ ਦਵਾਈਆਂ ਦੀ ਗਿਣਤੀ ਲਗਪਗ ਤਿੰਨ ਗੁਣਾ ਵੱਧ ਗਈ ਹੈ। ਘੱਟ ਮਿਆਰੀ ਤੇ ਨਕਲੀ ਦਵਾਈਆਂ ਦੇ ਕਾਰੋਬਾਰ ਕਾਰਨ ਬਹੁਤ ਗੰਭੀਰ ਜਨਤਕ ਸਿਹਤ ਉੱਪਰ ਅਤੇ ਸਮਾਜਿਕ-ਆਰਥਿਕ ਪ੍ਰਭਾਵ ਤੌਰ ਤੇ ਪੈਂਦੇ ਹਨ ਖ਼ਾਸ ਕਰਕੇ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਵਿੱਚ ਇਹ ਰੁਝਾਨ ਬਹੁਤ ਜ਼ਿਆਦਾ ਹੈ। ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਅਨੁਸਾਰ ਘੱਟ ਅਤੇ ਮੱਧ-ਆਮਦਨੀ ਵਾਲੇ ਦੇਸ਼ਾਂ ਵਿੱਚ 10 ਵਿੱਚੋਂ ਘੱਟੋ-ਘੱਟ 1 ਦਵਾਈਆਂ ਘਟੀਆ ਜਾਂ ਜਾਅਲੀ ਹੁੰਦੀ ਹੈ ।

Advertisement
Advertisement
Advertisement
Advertisement
Scroll to Top