Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 10:40 am

+91 90915 01313 , +91 90916 01313

punjabbanni@gmail.com
punjabbani@yahoo.com

ਹਲਕਾ ਸਨੌਰ ਦੇ ਵਿਕਾਸ ਵਿਚ ਕੋਈ ਵੀ ਕਸਰ ਬਾਕੀ ਨਹੀ ਛਡੀ ਜਾਵੇਗੀ : ਹਰਮੀਤ ਪਠਾਣਮਾਜਰਾ

ਹਲਕਾ ਸਨੌਰ ਦੇ ਵਿਕਾਸ ਵਿਚ ਕੋਈ ਵੀ ਕਸਰ ਬਾਕੀ ਨਹੀ ਛਡੀ ਜਾਵੇਗੀ : ਹਰਮੀਤ ਪਠਾਣਮਾਜਰਾ

ਹਲਕਾ ਸਨੌਰ ਦੇ ਵਿਕਾਸ ਵਿਚ ਕੋਈ ਵੀ ਕਸਰ ਬਾਕੀ ਨਹੀ ਛਡੀ ਜਾਵੇਗੀ : ਹਰਮੀਤ ਪਠਾਣਮਾਜਰਾ
– ਸਹੀਦ ਊਧਮ ਸਿੰਘ ਪਾਰਕ ਵਿਖੇ ਲਗਵਾਏ ਸਾਢੇ 5 ਲਖ ਦੇ ਝੂਲੇ
– 10 ਲਖ ਰੁਪਏ ਨਾਲ ਬਾਥਰੂਮ ਅਤੇ ਗਰੀਲਾਂ ਵੀ ਲਗਵਾਈਆਂ
– ਪਾਰਕ ਦਾ ਹੋਰ ਕੋਈ ਵੀ ਕੰਮ ਨਹੀ ਰੁਕੇਗਾ
ਪਟਿਆਲਾ : ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਖਿਆ ਕਿ ਹਲਕਾ ਸਨੌਰ ਵਿਚ ਵਿਕਾਸ ਦੀ ਕੋੲਂ ਕਸਰ ਬਾਕੀ ਨਹੀ ਛਡੀ ਜਾਵੇਗੀ । ਪਠਾਣਮਾਜਰਾ ਅੱਜ ਇੱਥੇ ਸਹੀਦ ਊਧਮ ਸਿੰਘ ਪਾਰਕ ਸਨੋਰ ਵਿਖੇ ਪਾਰਕ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਦੀ ਰਹਿਨੁਮਾਈ ਹੇਠ ਹੋਏ ਇੱਕ ਸਮਾਗਮ ਦੌਰਾਨ ਪਾਰਕ ਵਿਚ ਲਗਾਏ ਗਏ ਸਾਢੇ ਪੰਜ ਲੱਖ ਦੇ ਝੂਲਿਆਂ ਦਾ ਉਦਘਾਟਨ ਕਰਨ ਤੋਂ ਬਾਅਦ ਗੱਲਬਾਤ ਕਰ ਰਹੇ ਸਨ । ਪਠਾਣਮਾਜਰਾ ਨੇ ਆਖਿਆ ਕਿ ਸਨੌਰ ਵਿਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ । ਉਨ੍ਹਾ ਕਿਹਾ ਕਿ ਪਾਰਕ ਵਿਚ ਬਾਥਰੂਮ ਵੀ ਬਣਾਏ ਜਾ ਰਹੇ ਹਨ । ਸ਼ਹੀਦ ਊਧਮ ਸਿੰਘ ਦੇ ਬੁਤ ਦੁਆਲੇ ਤੇ ਹੋਰ ਜਗਾ ਗਰੀਲਾਂ ਲਗਵਾਈਆਂ ਜਾ ਰਹੀਆਂ ਹਨ ਤੇ ਪਾਰਕ ਦਾ ਹੋਰ ਕੋਈ ਕੰਮ ਰੋਕਿਆ ਨਹੀ ਜਾਵੇਗਾ । ਉਨ੍ਹਾ ਆਖਿਆ ਕਿਸਾਡੀ ਸਰਕਾਰ ਦਾ ਮਕਸਦ ਸਿਰਰਫ ਤੇ ਸਿਰਫ ਵਿਕਾਸ ਹੈ, ਜਿਸਨੂੰ ਲੈ ਕੇ ਅਸੀ ਲਗਾਤਾਰ ਲਗੇ ਹੋਏ ਹਾਂ । ਹਰਮੀਤ ਸਿੰਘ ਪਠਾਣਮਾਜਰਾ ਨੇ ਆਖਿਆ ਕਿ ਲਗਭਗ 20 ਕਰੋੜ ਦੀ ਲਾਗਤ ਨਾਲ ਸਨੌਰ ਦੀਆਂ ਵੱਖ ਵੱਖ ਕਲੋਨੀਆਂ ਵਿਚ ਸੁਧ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਸੁਰੂ ਕਰ ਦਿੱਤਾ ਗਿਆ ਹੈ ਤੇ ਪਾਈਪ ਲਾਈਨ ਪੈ ਰਹੀ ਹੈ । ਇਸੇ ਤਰ੍ਹਾ ਸਨੌਰ ਦੀ ਫਿਰਨੀ 85 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ । ਚਾਰ ਗੇਟਾਂ ਦੀ ਉਸਾਰੀ ਹੋ ਰਹੀ ਹੈ ਤੇ ਹੋਰ ਕੰਮ ਵੀ ਕਰਵਾਏ ਜਾ ਰਹੇ ਹਨ । ਉਨ੍ਹਾਂ ਆਖਿਆ ਕਿ ਅਸੀ ਲਗਾਤਾਰ ਵਿਕਾਸ ਕਰਨ ਨੂੰ ਤਰਜੀਹ ਦੇ ਰਹੇ ਹਾਂ ਤੇ ਵਿਕਾਸ ਵੀ ਬਿਨਾ ਪਾਰਟੀਬਾਜੀ ਤੋਂ ਉਪਰ ਉਠ ਕੇ ਹੋ ਰਿਹਾ ਹੈ । ਇਸ ਮੌਕੇ ਪਾਰਕ ਦੇ ਪ੍ਰਧਾਨ ਤਰਸੇਮ ਸਿੰਘ, ਸੁਖਬੀਰ ਸਿੰਘ, ਹਰਪਾਲ ਸਿੰਘ, ਇਸਰ ਸਿੰਘ, ਦਵਿੰਦਰ ਸਿੰਘ, ਅਮਿਤ ਪਾਲ ਸਿੰਘ, ਬਾਪੂ ਹੰਸਾ ਸਿੰਘ, ਮਾਸਟਰ ਆਤਮਾ ਸਿੰਘ, ਅਮਨ ਢੋਟ, ਤਰਸੇਮ ਸਿੰਘ ਕੌਂਸਲਰ, ਨਰਿੰਦਰ ਤਖਰ ਕੌਂਸਲਰ, ਯੁਵਰਾਜ ਸਿੰਘ, ਪ੍ਰਦੀਪ ਜੋਸਨ ਅਤੇ ਹੋਰ ਵੀ ਨੇਤਾ ਹਾਜਰ ਸਨ ।

Advertisement
Advertisement
Advertisement
Advertisement
Scroll to Top