Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 1:07 am

+91 90915 01313 , +91 90916 01313

punjabbanni@gmail.com
punjabbani@yahoo.com

ਗੇਂਦ ਲੈਣ ਗੁਆਂਢੀਆਂ ਦੀ ਛੱਤ ਤੇ ਪਹੁੰਚੇ ਲੜਕੇ ਨੂੰ ਮਕਾਨ ਮਾਲਕਨ ਨੇ ਅੰਡਰਗਾਰਮੈਂਟਸ ਚੋਰੀ ਕਰਨ ਲਈ ਜਿੰਮੇਵਾਰ ਸਮਝਦਿਆਂ ਕਮਰੇ ਬੰਦ ਕਰਕੇ ਚਾੜ੍ਹਿਆ ਕੁਟਾਪਾ

ਗੇਂਦ ਲੈਣ ਗੁਆਂਢੀਆਂ ਦੀ ਛੱਤ ਤੇ ਪਹੁੰਚੇ ਲੜਕੇ ਨੂੰ ਮਕਾਨ ਮਾਲਕਨ ਨੇ ਅੰਡਰਗਾਰਮੈਂਟਸ ਚੋਰੀ ਕਰਨ ਲਈ ਜਿੰਮੇਵਾਰ ਸਮਝਦਿਆਂ ਕਮਰੇ ਬੰਦ ਕਰਕੇ ਚਾੜ੍ਹਿਆ ਕੁਟਾਪਾ

ਗੇਂਦ ਲੈਣ ਗੁਆਂਢੀਆਂ ਦੀ ਛੱਤ ਤੇ ਪਹੁੰਚੇ ਲੜਕੇ ਨੂੰ ਮਕਾਨ ਮਾਲਕਨ ਨੇ ਅੰਡਰਗਾਰਮੈਂਟਸ ਚੋਰੀ ਕਰਨ ਲਈ ਜਿੰਮੇਵਾਰ ਸਮਝਦਿਆਂ ਕਮਰੇ ਬੰਦ ਕਰਕੇ ਚਾੜ੍ਹਿਆ ਕੁਟਾਪਾ
ਗਵਾਲੀਅਰ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ 14 ਸਾਲ ਦਾ ਲੜਕਾ ਕ੍ਰਿਕਟ ਖੇਡ ਰਿਹਾ ਸੀ । ਖੇਡਦੇ ਹੋਏ ਉਸ ਦੀ ਗੇਂਦ ਗੁਆਂਢੀ ਦੀ ਛੱਤ ‘ਤੇ ਜਾ ਡਿੱਗੀ । ਘਰ ਦੇ ਬਾਹਰ ਖੜ੍ਹ ਕੇ ਉਸ ਨੇ ਕਾਫੀ ਦੇਰ ਤੱਕ ਗੇਂਦ ਲਈ ਪੁਕਾਰਿਆ ਪਰ ਕਿਸੇ ਨੇ ਉਸ ਦੀ ਆਵਾਜ਼ ਨਹੀਂ ਸੁਣੀ । ਫਿਰ ਉਹ ਆਪ ਛੱਤ ‘ਤੇ ਚੜ੍ਹ ਗਿਆ । ਘਰ ਦੀ ਮਾਲਕਣ ਨੇ ਜਿਵੇਂ ਹੀ ਉਸ ਨੂੰ ਛੱਤ ‘ਤੇ ਦੇਖਿਆ ਤਾਂ ਉਹ ਡਰ ਗਈ ਅਤੇ ਉਸ ਨੂੰ ਸਿੱਧਾ ਹੇਠਾਂ ਕਮਰੇ ‘ਚ ਲੈ ਗਈ ਅਤੇ ਉਸ ਨੂੰ ਤਾਲਾ ਲਗਾ ਦਿੱਤਾ। ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਦੂਜੇ ਗੁਆਂਢੀ ਨੂੰ ਬੁਲਾ ਲਿਆ। ਦੋਸ਼ ਹੈ ਕਿ ਮਹਿਲਾ ਦੇ ਸਾਥੀ ਨੇ ਬੱਚੇ ਨੂੰ ਮੁਰਗਾ ਬਣਾਇਆ ਅਤੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ । ਔਰਤ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਘਰੋਂ ਅੰਡਰਗਾਰਮੈਂਟਸ ਚੋਰੀ ਹੋ ਰਹੇ ਹਨ । ਸ਼ੱਕ ਦੇ ਤਹਿਤ ਬੱਚੇ ਦੀ ਕੁੱਟਮਾਰ ਕੀਤੀ ਗਈ । ਗਵਾਲੀਅਰ ‘ਚ 8ਵੀਂ ਜਮਾਤ ਦੇ ਵਿਦਿਆਰਥੀ ਨੂੰ ਗੁਆਂਢੀ ਵੱਲੋਂ ਬੰਧਕ ਬਣਾ ਕੇ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਵਿਦਿਆਰਥੀ ਆਪਣੀ ਕ੍ਰਿਕੇਟ ਗੇਂਦ ਲੈਣ ਗੁਆਂਢੀ ਦੀ ਛੱਤ ‘ਤੇ ਗਿਆ ਸੀ। ਬੱਚੇ ਦੀ ਕੁੱਟਮਾਰ ਕਰਦੇ ਹੋਏ ਉਸ ਨੇ ਦੋਸ਼ ਲਾਇਆ ਕਿ ਵਿਦਿਆਰਥੀ ਛੱਤ ਤੋਂ ਕੱਪੜੇ ਚੋਰੀ ਕਰਦਾ ਹੈ । ਪਿਛਲੇ ਕੁਝ ਦਿਨਾਂ ਤੋਂ ਉਸ ਦੇ ਘਰੋਂ ਅੰਡਰਗਾਰਮੈਂਟਸ ਚੋਰੀ ਹੋ ਰਹੇ ਸਨ । ਪੀੜਤ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣੇ ‘ਚ ਕੀਤੀ ਹੈ । ਪੁਲਸ ਨੇ ਗੁਆਂਢੀ ਸਮੇਤ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Advertisement
Advertisement
Advertisement
Advertisement
Scroll to Top