Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 11 Oct 2026 | 12:22 am

+91 90915 01313 , +91 90916 01313

punjabbanni@gmail.com
punjabbani@yahoo.com

ਪਟਿਆਲਾ ਵਿਚ ਸਾਂਝਾ ਪ੍ਰੈੱਸ ਕਲੱਬ ਬਣਾਉਣ ਲਈ ਪੱਤਰਕਾਰ ਮਿਲੇ ਰਵਨੀਤ ਬਿੱਟੂ ਨੂੰ

ਪਟਿਆਲਾ ਵਿਚ ਸਾਂਝਾ ਪ੍ਰੈੱਸ ਕਲੱਬ ਬਣਾਉਣ ਲਈ ਪੱਤਰਕਾਰ ਮਿਲੇ ਰਵਨੀਤ ਬਿੱਟੂ ਨੂੰ

ਪਟਿਆਲਾ ਵਿਚ ਸਾਂਝਾ ਪ੍ਰੈੱਸ ਕਲੱਬ ਬਣਾਉਣ ਲਈ ਪੱਤਰਕਾਰ ਮਿਲੇ ਰਵਨੀਤ ਬਿੱਟੂ ਨੂੰ
ਵਿਰਾਸਤੀ ਲਾਲ ਕੋਠੀ ਵਿਚ ਸਾਂਝੀ ਪ੍ਰੈੱਸ ਕਲੱਬ ਬਣਾਉਣ ਲਈ ਮਦਦ ਮੰਗੀ
ਪ‌‌‌ਟਿਆਲਾ, 11 ਦਸੰਬਰ : ਪਟਿਆਲਾ ਵਿਚ ਕਾਫ਼ੀ ਲੰਬੇ ਸਮੇਂ ਤੋਂ ਪੱਤਰਕਾਰਾਂ ਦੀ ਰਜਿਸਟਰਡ ਸੰਸਥਾ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਪ੍ਰਧਾਨ ਪਰਮਜੀਤ ਸਿੰਘ ਲਾਲੀ ਦੀ ਅਗਵਾਈ ਵਿਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨਾਲ ਮੁਲਾਕਾਤ ਕੀਤੀ, ਇਸ ਵੇਲੇ ਉਨ੍ਹਾਂ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕਰਦਿਆਂ ਇਹ ਮੰਗ ਰੱਖੀ ਕਿ ਪਟਿਆਲਾ ਵਿਚ ਸਾਰੇ ਪੱਤਰਕਾਰਾਂ ਲਈ ਸਾਂਝਾ ਪ੍ਰੈੱਸ ਕਲੱਬ ਨਹੀਂ ਹੈ, ਜਿਸ ਕਰਕੇ ਇੱਥੇ ਇਕ ਸਾਂਝਾ ਪ੍ਰੈੱਸ ਕਲੱਬ ਬਣਾਉਣ ਲਈ ਚਾਰਾਜੋਈ ਦੀ ਲੋੜ ਹੈ । ਇਸ ਗੱਲ ਦੀ ਰਵਨੀਤ ਬਿੱਟੂ ਨੇ ਹਾਮੀ ਵੀ ਭਰੀ ਕਿ ਉਹ ਇਸ ਸਬੰਧੀ ਵਿਭਾਗ ਨਾਲ ਗੱਲ ਕਰਨਗੇ ਕਿ ਪਟਿਆਲਾ ਵਿਚ ਇਕ ਸਾਂਝਾ ਪ੍ਰੈੱਸ ਕਲੱਬ ਬਣਾਇਆ ਜਾਵੇ । ਅੱਜ ਪ੍ਰਧਾਨ ਪਰਮਜੀਤ ਸਿੰਘ ਲਾਲੀ, ਅਨਿਲ ਠਾਕਰ, ਚਰਨਜੀਵ ਜੋਸ਼ੀ, ਕੰਵਰ ਬੇਦੀ ਆਦਿ ਸਾਰੇ ਪੱਤਰਕਾਰਾਂ ਰਵਨੀਤ ਬਿੱਟੂ ਕੋਲ ਇਹ ਸਾਂਝੇ ਤੌਰ ਤੇ ਬੇਨਤੀ ਕੀਤੀ ਕਿ ਪ‌ਟਿਆਲਾ ਵਿਚ ਪ੍ਰਿੰਟ ਮੀਡੀਆ ਦੇ ਇਕ ਹਿੱਸੇ ਨੇ ਆਪਣੇ ਤੌਰ ਤੇ ਕਲੱਬ ਬਣਾ ਰੱਖਿਆ, ਇਲੈਕਟ੍ਰੋਨਿਕ ਮੀਡੀਆ ਦੇ ਕਈ ਸਾਰੇ ਗਰੁੱਪ ਬਣੇ ਹਨ, ਜਿਸ ਕਰਕੇ ਸਰਕਾਰਾਂ ਪ੍ਰਤੀ ਵੀ ਪੱਤਰਕਾਰਾਂ ਦੀ ਨਰਾਜ਼ਗੀ ਬਣੀ ਰਹਿੰਦੀ ਹੈ । ਉਨ੍ਹਾਂ ਕਿਹਾ ਕਿ ਇੱਥੇ ਵਿਰਾਸਤੀ ਲਾਲ ਕੋਠੀ ਜੋ ਖ਼ਾਲੀ ਪਈ ਖੰਡਰ ਬਣ ਰਹੀ ਹੈ, ਉੱਥੇ ਸਾਰੇ ਪੱਤਰਕਾਰਾਂ ਲਈ ਸਾਂਝਾ ਪ੍ਰੈੱਸ ਕਲੱਬ ਬਣਾਇਆ ਜਾਵੇ, ਜਿਸ ਦਾ ਪ੍ਰਬੰਧ ਭਾਵੇਂ ਸਰਕਾਰ ਕੋਲ ਹੋਵੇ ਤੇ ਜਿੱਥੇ ਪੱਤਰਕਾਰਾਂ ਲਈ ਮੈਂਬਰਸ਼ਿਪ ਮੁਫ਼ਤ ਹੋਵੇ ਤੇ ਜੇਕਰ ਕੋਈ ਹੋਰ ਇੱਥੇ ਮੈਂਬਰਸ਼ਿਪ ਲੈਣਾ ਚਾਹੇ ਤਾਂ ਉਸ ਨੂੰ ਵੀ ਰੁਪਿਆ ਦੀ ਮੈਂਬਰਸ਼ਿਪ ਦਿੱਤੀ ਜਾਵੇ, ਇਸ ਨਾਲ ਵਿਰਾਸਤੀ ਕੋਠੀ ਵਿਚ ਆਮ ਲੋਕਾਂ ਨੂੰ ਵੀ ਬੈਠਣ ਲਈ ਥਾਂ ਮਿਲੇਗੀ ਤੇ ਪੱਤਰਕਾਰਾਂ ਨੂੰ ਵੀ ਸਾਂਝੀ ਥਾਂ ਬੈਠਣ ਲਈ ਮਿਲ ਜਾਵੇਗੀ ਜਿਸ ਨਾਲ ਵਿਰਾਸਤੀ ਲਾਲ ਕੋਠੀ ਦੀ ਸੰਭਾਲ ਵੀ ਹੋ ਜਾਵੇਗੀ ਤੇ ਸਰਕਾਰ ਨੂੰ ਆਮਦਨ ਦਾ ਵੀ ਸਾਧਨ ਬਣ ਜਾਵੇਗਾ । ਇਸ ਬਾਰੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸਬੰਧਿਤ ਵਿਭਾਗ ਨਾਲ ਗੱਲ ਕਰਕੇ ਇਸ ਮੁੱਦੇ ਨੂੰ ਪੱਤਰਕਾਰਾਂ ਦੇ ਪੱਖ ਵਿਚ ਕਰਨ ਦਾ ਭਰੋਸਾ ਦਿੱਤਾ ।

Advertisement
Advertisement
Advertisement
Advertisement
Scroll to Top