Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 10 Oct 2026 | 11:30 pm

+91 90915 01313 , +91 90916 01313

punjabbanni@gmail.com
punjabbani@yahoo.com

ਕਿਰਤੀ ਲੋਕ 17 ਦਸੰਬਰ ਨੂੰ ਕਰਨਗੇ ਨਾਭਾ ਵਿਖੇ ਵਿਸਾਲ ਰਾਜਨੀਤਿਕ ਕਾਨਫਰੰਸ ਤੇ ਮਾਰਚ

ਕਿਰਤੀ ਲੋਕ 17 ਦਸੰਬਰ ਨੂੰ ਕਰਨਗੇ ਨਾਭਾ ਵਿਖੇ ਵਿਸਾਲ ਰਾਜਨੀਤਿਕ ਕਾਨਫਰੰਸ ਤੇ ਮਾਰਚ

ਕਿਰਤੀ ਲੋਕ 17 ਦਸੰਬਰ ਨੂੰ ਕਰਨਗੇ ਨਾਭਾ ਵਿਖੇ ਵਿਸਾਲ ਰਾਜਨੀਤਿਕ ਕਾਨਫਰੰਸ ਤੇ ਮਾਰਚ
ਪਟਿਆਲਾ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਮੀਟਿੰਗ ਹਰੀ ਸਿੰਘ ਦੌਣ ਕਲਾਂ, ਅਮਰਜੀਤ ਘਨੌਰ, ਪ੍ਰਲਾਦ ਸਿੰਘ ਨਿਆਲ ਤੇ ਦਰਸ਼ਨ ਬੇਲੂਮਾਜਰਾ ਦੀ ਅਗਵਾਈ ਹੇਠ ਮਿਨੀ ਸੈਕਟਰੀਏਟ ਪਟਿਆਲਾ ਵਿਖੇ ਹੋਈ, ਜਿਸ ਵਿੱਚ ਮਜ਼ਦੂਰਾਂ ,ਕਿਸਾਨਾਂ ,ਮੁਲਾਜ਼ਮਾਂ, ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ਵੀ ਨਿਘਰਦੀ ਜਾ ਰਹੀ ਹਾਲਤ ਬਾਰੇ ਅਤੇ ਕਾਰਪੋਰੇਟ ਦੇ ਵੱਧਦੇ ਕਰਮਾਂ ਨੂੰ ਠੱਲ ਪਾਉਣ ਬਾਰੇ ਵਿਚਾਰ ਚਰਚਾ ਹੋਈ ਅਤੇ ਹੱਕ ਮੰਗਦੇ ਲੋਕਾਂ ਤੇ ਪੁਲਿਸ ਜਬਰ ਅਤੇ ਸਰਕਾਰੀ ਤਸ਼ੱਦਦ ਨੂੰ ਠੱਲ ਪਾਉਣ ਲਈ ਫੈਸਲਾ ਕੀਤਾ ਗਿਆ ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਜਿਲੇ ਪਟਿਆਲੇ ਅੰਦਰ ਵੱਡੇ ਪੱਧਰ ਤੇ ਰਾਜਨੀਤਿਕ ਕਾਨਫਰੰਸਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ, ਜਿਸ ਦੀ ਕੜੀ ਤਹਿਤ 17 ਦਸੰਬਰ ਨੂੰ ਡੇਰਾ ਸ੍ਰੀ ਗੁਰੂ ਰਵਿਦਾਸ ਜੀ ਨਾਭਾ ਵਿਖੇ ਵਿਸ਼ਾਲ ਰਾਜਨੀਤਿਕ ਕਾਨਫਰੰਸ ਕਰਕੇ ਮਾਰਚ ਕੀਤਾ ਜਾਵੇਗਾ । ਇਸ ਕਾਨਫਰੰਸ ਨੂੰ ਪਾਰਟੀ ਦੇ ਕੌਮੀ ਆਗੂ ਮੰਗਤ ਰਾਮ ਪਾਸਲਾ ਅਤੇ ਸੂਬਾਈ ਆਗੂ ਪ੍ਰਗਟ ਸਿੰਘ ਜਾਮਾਰਾਏ, ਪੂਰਨ ਚੰਦ ਨਨਹੇੜਾ ਸਮੇਤ ਕਈ ਹੋਰ ਆਗੂ ਸੰਬੋਧਨ ਕਰਨਗੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਰਤੀ ਲੋਕਾਂ ਨੂੰ ਇਕੱਤਰ ਕਰਕੇ ਕਾਰਪੋਰੇਟ ਸੈਕਟਰ ਅਤੇ ਸਰਕਾਰ ਦੇ ਜਬਰ ਖਿਲਾਫ ਵਿਆਪਕ ਸੰਘਰਸ਼ ਉਲੀਕਿਆ ਜਾ ਸਕੇ ਨਾਭਾ ਰਾਜਨੀਤਿਕ ਕਾਨਫਰੰਸ ਦੀ ਜਿੰਮੇਵਾਰੀ ਲੈਂਦਿਆਂ ਕਾਮਰੇਡ ਰਫੀਕ ਮੁਹੰਮਦ ,ਗੁਰਮੀਤ ਸਿੰਘ ਕਾਲਾਝਾੜ, ਸੁਖਪਾਲ ਸਿੰਘ ਕਾਦਰਾਬਾਦ, ਜੋਗਾ ਸਿੰਘ ਫੈਜਗੜ੍ਹ, ਮੱਘਰ ਸਿੰਘ ਬਾਬਰਪੁਰ ਤੇ ਸਤਵੰਤ ਸਿੰਘ ਗੁਰਦਿੱਤ ਪੁਰਾ ਨੇਕਿਹਾ ਕਿ ਉਹ ਤਹਿਸੀਲ ਦੀ ਕਾਨਫਰੰਸ ਸਬੰਧੀ ਪੂਰੀਆਂ ਤਿਆਰੀਆਂ ਜ਼ੋਰਾਂ ਨਾਲ ਕਰ ਰਹੇ ਹਨ ਅਤੇ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ ਇਸ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸ਼ਾਮਿਲ ਕਰਾਉਣ ਲਈ ਪੂਰਾ ਜੋਰ ਲਾ ਦੇਣਗੇ ।

Advertisement
Advertisement
Advertisement
Advertisement
Scroll to Top