Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 10:18 am

+91 90915 01313 , +91 90916 01313

punjabbanni@gmail.com
punjabbani@yahoo.com

ਇਜ਼ਰਾਈਲ ਨੇ ਕੀਤੇ ਸੀਰੀਆ ਤੇ 250 ਥਾਵਾਂ `ਤੇ ਹਮਲੇ

ਇਜ਼ਰਾਈਲ ਨੇ ਕੀਤੇ ਸੀਰੀਆ ਤੇ 250 ਥਾਵਾਂ `ਤੇ ਹਮਲੇ

ਇਜ਼ਰਾਈਲ ਨੇ ਕੀਤੇ ਸੀਰੀਆ ਤੇ 250 ਥਾਵਾਂ `ਤੇ ਹਮਲੇ
ਦਮਿਸ਼ਕ : ਗਾਜ਼ਾ ਤੇ ਲਿਬਨਾਨ `ਚ ਤਬਾਹੀ ਮਚਾਉਣ ਤੋਂ ਬਾਅਦ ਇਜ਼ਰਾਈਲ ਨੇ ਹੁਣ ਸੀਰੀਆ `ਚ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਹੈ । ਇਜ਼ਰਾਈਲ ਨੇ ਸੀਰੀਆ `ਤੇ ਇਤਿਹਾਸ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ । ਬਸ਼ਰ ਅਲ-ਅਸਦ ਦੇ ਦੇਸ਼ ਤੋਂ ਭੱਜਣ ਮਗਰੋਂ ਇਜ਼ਰਾਈਲੀ ਹਵਾਈ ਫ਼ੌਜ ਨੇ ਪੂਰੇ ਸੀਰੀਆ `ਚ ਭਿਅੰਕਰ ਬੰਬਾਰੀ ਕੀਤੀ ਹੈ । ਕਰੀਬ 250 ਹਵਾਈ ਹਮਲਿਆਂ ਨੇ ਸੀਰੀਆ ਦੇ ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ । ਇਜ਼ਰਾਈਲ ਦੀ ਪੈਦਲ ਫ਼ੌਜ ਵੀ ਸੀਰੀਆ ਵਿੱਚ ਦਾਖ਼ਲ ਹੋ ਗਈ ਹੈ । ਇਜ਼ਰਾਈਲ ਦੇ ਸੈਨਿਕ ਸੀਰੀਆ ਦੀ ਰਾਜਧਾਨੀ ਦਮਿਸ਼ਕ ਤੋਂ ਕਰੀਬ 25 ਕਿਲੋਮੀਟਰ ਦੂਰ ਦੱਖਣ-ਪੱਛਮੀ ਖੇਤਰ `ਚ ਪਹੁੰਚ ਗਏ ਹਨ । ਰਾਇਟਰਜ਼ ਨੇ ਸੀਰੀਆ ਦੇ ਇਕ ਸੁਰੱਖਿਆ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਇਜ਼ਰਾਈਲੀ ਫੌਜ ਕਤਾਨਾ ਪਹੁੰਚ ਗਈ ਹੈ । ਇਹ ਇਲਾਕਾ ਸੀਰੀਆ ਦੇ ਗੋਲਾਨ ਹਾਈਟਸ ਤੋਂ ਕਰੀਬ 10 ਕਿਲੋਮੀਟਰ ਦੂਰ ਹੈ । ਅਲ ਜਜ਼ੀਰਾ ਨੇ ਆਪਣੀ ਰਿਪੋਰਟ `ਚ ਕਿਹਾ ਹੈ ਕਿ ਇਜ਼ਰਾਈਲ ਨੇ ਇਤਿਹਾਸ `ਚ ਸੀਰੀਆ `ਤੇ ਸਭ ਤੋਂ ਵੱਡਾ ਹਮਲਾ ਕੀਤਾ ਹੈ । ਇਜ਼ਰਾਈਲ ਨੇ ਹਵਾਈ ਹਮਲਿਆਂ `ਚ ਸੀਰੀਆਈ ਫੌਜ ਦੇ ਤਿੰਨ ਏਅਰਬੇਸ ਤੇ ਹੋਰ ਰਣਨੀਤਕ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ । ਇੱਕ ਇਜ਼ਰਾਈਲੀ ਸੁਰੱਖਿਆ ਸੂਤਰ ਨੇ ਇਜ਼ਰਾਈਲੀ ਆਰਮੀ ਰੇਡੀਓ ਨੂੰ ਦੱਸਿਆ ਕਿ ਇਜ਼ਰਾਈਲੀ ਬਲਾਂ ਨੇ ਸੀਰੀਆ `ਚ 250 ਤੋਂ ਵੱਧ ਟਿਕਾਣਿਆਂ `ਤੇ ਹਮਲਾ ਕੀਤਾ ਹੈ । ਇਸ ਵਿਚ ਕਿਹਾ ਗਿਆ ਹੈ ਕਿ ਇਹ ਦੇਸ਼ ਦੀ ਹਵਾਈ ਫ਼ੌਜ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਹਮਲਿਆਂ `ਚੋਂ ਇਕ ਹੈ । ਇਜ਼ਰਾਈਲ ਸੀਰੀਆ ਦੀ ਰਾਜਧਾਨੀ ਦਮਿਸ਼ਕ `ਤੇ ਲਗਾਤਾਰ ਹਵਾਈ ਹਮਲੇ ਕਰ ਰਿਹਾ ਹੈ । ਹਮਲੇ ਤੋਂ ਬਾਅਦ ਦਮਿਸ਼ਕ `ਚ ਕਈ ਥਾਵਾਂ `ਤੇ ਅੱਗ ਵੀ ਲੱਗ ਗਈ ।

Advertisement
Advertisement
Advertisement
Advertisement
Scroll to Top