Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 11 Oct 2026 | 2:23 pm

+91 90915 01313 , +91 90916 01313

punjabbanni@gmail.com
punjabbani@yahoo.com

ਸੰਵਿਧਾਨ ਦੇ ਸਿਰਜਣਹਾਰ, ਭਾਰਤ ਰਤਨ ਡਾ. ਅੰਬੇਡਕਰ ਦੇ ਮਹਾਂਪਰਿਨਿਰਵਾਣ ਦਿਵਸ ਮੌਕੇ ਸ਼ਰਧਾਂਜਲੀਆਂ ਭੇਂਟ

ਸੰਵਿਧਾਨ ਦੇ ਸਿਰਜਣਹਾਰ, ਭਾਰਤ ਰਤਨ ਡਾ. ਅੰਬੇਡਕਰ ਦੇ ਮਹਾਂਪਰਿਨਿਰਵਾਣ ਦਿਵਸ ਮੌਕੇ ਸ਼ਰਧਾਂਜਲੀਆਂ ਭੇਂਟ

ਸੰਵਿਧਾਨ ਦੇ ਸਿਰਜਣਹਾਰ, ਭਾਰਤ ਰਤਨ ਡਾ. ਅੰਬੇਡਕਰ ਦੇ ਮਹਾਂਪਰਿਨਿਰਵਾਣ ਦਿਵਸ ਮੌਕੇ ਸ਼ਰਧਾਂਜਲੀਆਂ ਭੇਂਟ, ਗੁੰਜੇ ਜੈ ਭੀਮ ਦੇ ਨਾਅਰੇ
ਬਾਬਾ ਸਾਹਿਬ ਡਾ. ਅੰਬੇਡਕਰ ਨੇ ਸੰਘਰਸ਼ ਦੇ ਮੈਦਾਨ ਵਿੱਚ ਕਦੇ ਹਾਰ ਨਹੀਂ ਮੰਨੀ – ਸੰਸਥਾ ਆਗੂ
ਪਟਿਆਲਾ : ਮਾਨਵ ਅਧਿਕਾਰ ਸੁਰੱਖਿਆ ਫੋਰਮ ਅਤੇ ਐਸ. ਸੀ., ਬੀ. ਸੀ. ਲੋਕ ਏਕਤਾ ਫਰੰਟ ਵੱਲੋਂ ਕਨਵੀਨਰ ਅਵਤਾਰ ਸਿੰਘ ਕੈਂਥ ਅਤੇ ਫੋਰਮ ਦੇ ਪ੍ਰਧਾਨ ਹਰਪ੍ਰੀਤ ਸਿੰਘ ਐਡਵੋਕੇਟ ਦੀ ਅਗਵਾਈ ਵਿੱਚ ਪੁਰਾਣੇ ਬੱਸ ਸਟੈਂਡ ਨਜਦੀਕ ਅੰਬੇਡਕਰ ਪ੍ਰਤੀਮਾ ਤੇ ਫੁੱਲਾਂ ਦੇ ਹਾਰ ਪਾ ਤੇ ਮੋਮਬੱਤੀਆਂ ਜਲਾ ਕੇ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਨੂੰ ਉਨ੍ਹਾਂ ਦੇ ਮਹਾਂਪਰਿਨਿਰਵਾਣ ਦਿਵਸ ਮੌਕੇ ਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ । ਇਸ ਮੌਕੇ ਮਾਨਵ ਅਧਿਕਾਰ ਸੁਰੱਖਿਆ ਫੋਰਮ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਅਤੇ ਐਸ. ਸੀ., ਬੀ. ਸੀ. ਲੋਕ ਏਕਤਾ ਫਰੰਟ ਦੇ ਕਨਵੀਨਰ ਅਵਤਾਰ ਸਿੰਘ ਕੈਂਥ ਨੇ ਸਾਂਝੇ ਤੌਰ ਤੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਡਾ. ਬੀ. ਆਰ. ਅੰਬੇਡਕਰ ਦਾ ਬਹੁਤ ਵੱਡਾ ਯੋਗਦਾਨ ਹੈ, ਜਿਹੜੇ ਕਿ ਮਹਾਨ ਵਿਦਵਾਨਾਂ ਵਿੱਚੋਂ ਇੱਕ ਸਨ। ਡਾ. ਅੰਬੇਡਕਰ ਲਈ ਦੇਸ਼ ਹਿੱਤ ਸਭ ਤੋਂ ਉੱਪਰ ਸੀ । ਉਨ੍ਹਾਂ ਕਈ ਮੌਕਿਆਂ ਤੇ ਵੀ ਕਿਹਾ ਸੀ ਕਿ ਇੱਕ ਚੰਗਾ ਸਮਾਜ ਅਜਾਦੀ, ਸਮਾਨਤਾ ਤੇ ਭਾਈਚਾਰੇ ਤੇ ਆਧਾਰਿਤ ਹੁੰਦਾ ਹੈ, ਜਿਨ੍ਹਾਂ ਨਾਲ ਸਮਾਜ ਦੀ ਇਕਜੁਟਤਾ ਸਥਾਪਿਤ ਹੁੰਦੀ ਹੈ, ਇਨ੍ਹਾਂ ਤਿੰਨਾਂ ਤੱਤਾਂ ਨੂੰ ਇੱਕ ਦੂਜੇ ਤੋਂ ਅਲਗ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਅੱਗੇ ਕਿਹਾ ਕਿ ਡਾ. ਅੰਬੇਡਕਰ ਨੇ ਜਿੱਥੇ ਸ਼ੋਸ਼ਿਤ, ਦਲਿਤਾਂ ਦੇ ਸਮਾਜਿਕ ਹਿੱਤਾਂ ਲਈ ਕਾਰਜ ਕੀਤੇ ਉੱਥੇ ਹੀ ਉਹਨਾਂ ਨੇ ਦੇਸ਼ ਦੀਆਂ ਮਹਿਲਾਵਾਂ ਦੇ ਅਧਿਕਾਰਾਂ ਲਈ ਵੀ ਲੜਾਈ ਲੜੀ । ਡਾ. ਅੰਬੇਡਕਰ ਨੇ ਸੰਘਰਸ਼ ਦੇ ਮੈਦਾਨ ਵਿੱਚ ਕਦੇ ਹਾਰ ਨਹੀਂ ਮੰਨੀ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਸੰਘਰਸ਼ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ । ਬਾਬਾ ਸਾਹਿਬ ਵੱਲੋਂ ਕੀਤੇ ਗਏ ਸੰਘਰਸ਼ਾਂ ਕਾਰਨ ਹੀ ਬਹੁਗਿਣਤੀ ਵਿੱਚ ਜਿਨ੍ਹਾਂ ਲੋਕਾਂ ਦਾ ਆਰਥਿਕ ਪੱਧਰ ਮਜ਼ਬੂਤ ਹੋਇਆ ਹੈ ਉਨ੍ਹਾਂ ਨੂੰ ਡਾ. ਅੰਬੇਡਕਰ ਦੇ ਸੁਪਨੇ ਨੂੰ ਸੱਚ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਅੱਗੇ ਆਉਣਾ ਚਾਹੀਦਾ ਹੈ । ਇਸ ਮੌਕੇ ਸ਼ਿਵਾਜੀ ਧਾਰੀਵਾਲ, ਬਲਬੀਰ ਸਿੰਘ ਰਾਜੂ, ਸਰਵਜੀਤ ਸਿੰਘ ਚੋਪੜਾ, ਗੁਰਪਾਲ ਸਿੰਘ ਸਿੱਧੂ, ਨਾਰੰਗ ਸਿੰਘ, ਗੁਰਿੰਦਰ ਸਿੰਘ, ਰਾਜ ਕੁਮਾਰ, ਨਰਿੰਦਰ ਸਿੰਘ, ਰਮੇਸ਼ ਕੁਮਾਰ, ਜਸਬੀਰ ਸਿੰਘ, ਅਵਤਾਰ ਸਿੰਘ ਮਾਹੀ, ਅਨੀਲ ਕੁਮਾਰ ਅਤੇ ਮਹੇਸ਼ ਬਾਗੜੀ ਆਦਿ ਹਾਜਰ ਸਨ ।

Advertisement
Advertisement
Advertisement
Advertisement
Scroll to Top