Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 6:46 am

+91 90915 01313 , +91 90916 01313

punjabbanni@gmail.com
punjabbani@yahoo.com

ਜੈਮਾਲਾ ਤੋਂ ਬਾਅਦ ਲਾੜੇ ਦੇ ਵਾਰ ਵਾਰ ਬਾਥਰੂਮ ਜਾਣ ਤੇ ਦੇਖਣ ਤੇ ਪਤਾ ਲੱਗਿਆ ਕਿ ਲਾੜਾ ਕਿ ਲਾੜਾ ਖਾ ਰਿਹਾ ਸੀ ਦੋਸਤਾਂ ਨਾਲ ਨਸ਼ੀਲੀਆਂ ਗੋਲੀਆਂ

ਜੈਮਾਲਾ ਤੋਂ ਬਾਅਦ ਲਾੜੇ ਦੇ ਵਾਰ ਵਾਰ ਬਾਥਰੂਮ ਜਾਣ ਤੇ ਦੇਖਣ ਤੇ ਪਤਾ ਲੱਗਿਆ ਕਿ ਲਾੜਾ ਕਿ ਲਾੜਾ ਖਾ ਰਿਹਾ ਸੀ ਦੋਸਤਾਂ ਨਾਲ ਨਸ਼ੀਲੀਆਂ ਗੋਲੀਆਂ

ਜੈਮਾਲਾ ਤੋਂ ਬਾਅਦ ਲਾੜੇ ਦੇ ਵਾਰ ਵਾਰ ਬਾਥਰੂਮ ਜਾਣ ਤੇ ਦੇਖਣ ਤੇ ਪਤਾ ਲੱਗਿਆ ਕਿ ਲਾੜਾ ਕਿ ਲਾੜਾ ਖਾ ਰਿਹਾ ਸੀ ਦੋਸਤਾਂ ਨਾਲ ਨਸ਼ੀਲੀਆਂ ਗੋਲੀਆਂ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੇ ਸਾਹਿਬਾਬਾਦ ‘ਚ ਸਿੰਕਰਪੁਰ ਰੋਡ ‘ਤੇ ਸਥਿਤ ਬੈਂਕੁਏਟ ਹਾਲ ‘ਚ ਵਿਆਹ ਹੋ ਰਿਹਾ ਸੀ । ਇਸ ਦੌਰਾਨ ਲਾੜਾ-ਲਾੜੀ ਮੰਡਪ ‘ਤੇ ਜੈਮਾਲਾ ਲਈ ਤਿਆਰ ਸਨ। ਫਿਰ ਲਾੜੇ ਨੇ ਲਾੜੀ ਨੂੰ ਹਾਰ ਪਹਿਨਾਏ ਅਤੇ ਸਾਰਾ ਪਰਿਵਾਰ ਅਗਲੇਰੀ ਕਾਰਵਾਈ ਵਿੱਚ ਸ਼ਾਮਲ ਹੋ ਗਿਆ । ਇਸ ਦੌਰਾਨ ਲਾੜਾ ਕੁਝ ਅਜੀਬ ਕੰਮ ਕਰਨ ਲੱਗਾ । ਇਸ ਤੋਂ ਬਾਅਦ ਲਾੜੀ ਨੂੰ ਸ਼ੱਕ ਹੋ ਗਿਆ । ਦੈਨਿਕ ਜਾਗਰਣ ਦੀ ਖਬਰ ਮੁਤਾਬਕ ਲਾੜਾ ਜੈਮਾਲਾ ਤੋਂ ਬਾਅਦ ਵਾਰ-ਵਾਰ ਵਾਸ਼ਰੂਮ ਜਾਣ ਲੱਗਾ । ਇੱਕ ਵਾਰ ਲਾੜਾ ਵਾਸ਼ਰੂਮ ਗਿਆ ਤਾਂ ਕੁਝ ਦੇਰ ਤੱਕ ਵਾਪਸ ਨਹੀਂ ਆਇਆ । ਫਿਰ ਲਾੜੀ ਨੂੰ ਸ਼ੱਕ ਹੋਇਆ ਅਤੇ ਉਸ ਨੇ ਆਪਣੇ ਪਰਿਵਾਰ ਨੂੰ ਉਸ ਨੂੰ ਦੇਖਣ ਲਈ ਕਿਹਾ, ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਹ ਆਪਣੇ ਦੋਸਤਾਂ ਨਾਲ ਰੰਗੇ ਹੱਥੀਂ ਪਾਇਆ ਗਿਆ । ਉਹ ਦੋਸਤਾਂ ਨਾਲ ਮਿਲ ਕੇ ਨਸ਼ੀਲੀਆਂ ਗੋਲੀਆਂ ਖਾ ਰਿਹਾ ਸੀ। ਜਦੋਂ ਉਸ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਵਾਸ਼ ਰੂਮ ਜਾਣ ਦਾ ਬਹਾਨਾ ਬਣਾਉਣ ਲੱਗਾ । ਲਾੜੇ ਦੇ ਹਾਵ-ਭਾਵ ਤੋਂ ਪਤਾ ਚੱਲਦਾ ਸੀ ਕਿ ਉਹ ਨਸ਼ੇ ‘ਚ ਸੀ। ਜੈਮਾਲਾ ਦਾ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਲਾੜਾ ਮੰਡਪ ਤੋਂ ਗਾਇਬ ਹੋ ਗਿਆ। ਫੇਰਿਆਂ ਦੀ ਤਿਆਰੀ ਕਰਦਿਆਂ ਦੌਰਾਨ ਉਸ ਨੇ ਫਿਰ ਲੁਕ-ਛਿਪ ਕੇ ਨਸ਼ੀਲੀਆਂ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ। ਲਾੜੇ ਦੀ ਇਹ ਹਰਕਤ ਦੇਖ ਲਾੜੀ ਦੇ ਪਰਿਵਾਰ ਵਾਲੇ ਹੈਰਾਨ ਰਹਿ ਗਏ। ਜਿਵੇਂ ਹੀ ਪਰਿਵਾਰ ਵਾਲਿਆਂ ਨੂੰ ਲਾੜੇ ਦੀ ਹਰਕਤ ਦਾ ਸੱਚ ਪਤਾ ਲੱਗਾ ਤਾਂ ਵਿਆਹ ‘ਚ ਹੰਗਾਮਾ ਮਚ ਗਿਆ । ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ । ਪਰਿਵਾਰ ਵਾਲਿਆਂ ਨੇ ਲਾੜੇ ਦੇ ਪਰਿਵਾਰ ‘ਤੇ 10 ਲੱਖ ਰੁਪਏ ਦੀ ਮੰਗ ਕਰਨ ਦਾ ਵੀ ਦੋਸ਼ ਲਗਾਇਆ ਹੈ ।

Advertisement
Advertisement
Advertisement
Advertisement
Scroll to Top