Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 12 Oct 2026 | 3:32 am

+91 90915 01313 , +91 90916 01313

punjabbanni@gmail.com
punjabbani@yahoo.com

ਡਿਪਟੀ ਕਮਿਸ਼ਨਰ ਵੱਲੋਂ ਯਤੀਮ ਬੱਚਿਆਂ ਨੂੰ ਵੰਡੇ ਗਏ ਸਕੂਲੀ ਬੈਗ

ਡਿਪਟੀ ਕਮਿਸ਼ਨਰ ਵੱਲੋਂ ਯਤੀਮ ਬੱਚਿਆਂ ਨੂੰ ਵੰਡੇ ਗਏ ਸਕੂਲੀ ਬੈਗ

ਡਿਪਟੀ ਕਮਿਸ਼ਨਰ ਵੱਲੋਂ ਯਤੀਮ ਬੱਚਿਆਂ ਨੂੰ ਵੰਡੇ ਗਏ ਸਕੂਲੀ ਬੈਗ
ਬੱਚਿਆਂ ਵੱਲੋਂ ਭੇਂਟ ਕੀਤੀ ਪੇਂਟਿੰਗਜ਼ ਦੀ ਕੀਤੀ ਸ਼ਲਾਘਾ
ਪਟਿਆਲਾ 2 ਦਸੰਬਰ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਵੱਖ-ਵੱਖ ਬਾਲ ਘਰ੍ਹਾਂ ਵਿੱਚ ਰਹਿਣ ਵਾਲੇ ਯਤੀਮ 50 ਬੱਚਿਆਂ ਦਾ ਡੀ. ਸੀ. ਦਫਤਰ ਵਿਖੇ ਆਉਣ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ । ਉਹਨਾਂ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ ਤਾਂ ਜੋ ਬੱਚੇ ਪੜ੍ਹ ਲਿਖ ਕੇ ਚੰਗਾ ਮੁਕਾਮ ਹਾਸਿਲ ਕਰ ਸਕਣ । ਬੱਚਿਆਂ ਵੱਲੋ ਡਿਪਟੀ ਕਮਿਸ਼ਨਰ ਨੂੰ ਆਪਣੇ ਹੱਥੀਂ ਬਣਾਈ ਪੇਟਿੰਗ ਭੇਂਟ ਵਜੋਂ ਦਿੱਤੀ ਗਈ । ਡਿਪਟੀ ਕਮਿਸ਼ਨਰ ਨੇ ਬੱਚਿਆਂ ਵੱਲੋਂ ਭੇਂਟ ਕੀਤੀ ਪੇਂਟਿੰਗ ਦੀ ਸਰਾਹਨਾ ਕੀਤੀ । ਉਹਨਾਂ ਬੱਚਿਆਂ ਨੂੰ ਸਕੂਲੀ ਬੈਗ ਵੰਡੇ ਅਤੇ ਖਾਣ ਪੀਣ ਦੀ ਸਮੱਗਰੀ ਵੀ ਦਿੱਤੀ । ਡਿਪਟੀ ਕਮਿਸ਼ਨਰ ਨੇ ਦਫਤਰ ਵਿੱਚ ਮੌਜੂਦ ਬਾਲ ਸੁਰੱਖਿਆ ਅਫਸਰ ਸ਼ਾਇਨਾ ਕਪੂਰ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਕੰਮ ਕਾਜ ਬਾਰੇ ਉਹਨਾਂ ਨੂੰ ਜਾਣਕਾਰੀ ਦੇਣ । ਸ਼ਾਇਨਾ ਕਪੂਰ ਬੱਚਿਆਂ ਨੂੰ ਐਸ. ਐਸ. ਪੀ. ਦਫਤਰ ਵਿਖੇ ਵੀ ਲੈ ਕੇ ਗਏ ਅਤੇ ਉੱਥੇ ਮੋਜੂਦ ਐਸ. ਪੀ. ਯੋਗੇਸ਼ ਸ਼ਰਮਾ ਵੱਲੋਂ ਵੀ ਬੱਚਿਆਂ ਦਾ ਭਰਵਾਂ ਸਵਾਗਤ ਕੀਤਾ ਗਿਆ । ਉਹਨਾਂ ਵੱਲੋਂ ਬੱਚਿਆਂ ਨੂੰ ਜ਼ਿਲ੍ਹਾ ਰੋਜਗਾਰ ਦਫਤਰ ਵੀ ਲਜਾਇਆ ਗਿਆ ਤਾਂ ਜੋ ਬੱਚਿਆਂ ਨੂੰ ਰੋਜ਼ਗਾਰ ਸਬੰਧੀ ਜਾਣਕਾਰੀ ਵੀ ਮਿਲ ਸਕੇ । ਇਸ ਮੌਕੇ ਰੈਡ ਕਰਾਸ ਸਕੱਤਰ ਪ੍ਰਿਤਪਾਲ ਸਿੰਘ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀ/ਕਰਮਚਾਰੀ ਅਤੇ ਵੱਖ ਵੱਖ ਬਾਲ ਘਰ੍ਹਾਂ ਵਿਚੋਂ ਆਏ ਕਰਮਚਾਰੀ ਵੀ ਸ਼ਾਮਲ ਸਨ ।

Advertisement
Advertisement
Advertisement
Advertisement
Scroll to Top