Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 5:50 am

+91 90915 01313 , +91 90916 01313

punjabbanni@gmail.com
punjabbani@yahoo.com

ਬਾਗਬਾਨੀ ਵਿਭਾਗ ਵੱਲੋਂ ਫੁੱਲਾਂ, ਫਲਾ, ਸਬਜ਼ੀਆਂ ਤੇ ਖੁੰਬਾਂ ਦੇ ਉਤਪਾਦਨ ਲਈ ਦਿੱਤੀ ਜਾਂਦੀ ਹੈ ਤਕਨੀਕੀ ਤੇ ਵਿੱਤੀ ਸਹਾਇਤਾ : ਡਿਪਟੀ ਡਾਇਰੈਕਟਰ ਬਾਗਬਾਨੀ

ਬਾਗਬਾਨੀ ਵਿਭਾਗ ਵੱਲੋਂ ਫੁੱਲਾਂ, ਫਲਾ, ਸਬਜ਼ੀਆਂ ਤੇ ਖੁੰਬਾਂ ਦੇ ਉਤਪਾਦਨ ਲਈ ਦਿੱਤੀ ਜਾਂਦੀ ਹੈ ਤਕਨੀਕੀ ਤੇ ਵਿੱਤੀ ਸਹਾਇਤਾ : ਡਿਪਟੀ ਡਾਇਰੈਕਟਰ ਬਾਗਬਾਨੀ

ਬਾਗਬਾਨੀ ਵਿਭਾਗ ਵੱਲੋਂ ਫੁੱਲਾਂ, ਫਲਾ, ਸਬਜ਼ੀਆਂ ਤੇ ਖੁੰਬਾਂ ਦੇ ਉਤਪਾਦਨ ਲਈ ਦਿੱਤੀ ਜਾਂਦੀ ਹੈ ਤਕਨੀਕੀ ਤੇ ਵਿੱਤੀ ਸਹਾਇਤਾ : ਡਿਪਟੀ ਡਾਇਰੈਕਟਰ ਬਾਗਬਾਨੀ
-ਕੌਮੀ ਬਾਗਬਾਨੀ ਮਿਸ਼ਨ ਤਹਿਤ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਵਿੱਤੀ ਸਹਾਇਤਾ : ਸੰਦੀਪ ਗਰੇਵਾਲ
ਪਟਿਆਲਾ, 2 ਦਸੰਬਰ : ਸੂਬੇ ਵਿੱਚ ਖੇਤੀ ਵਿਭਿੰਨਤਾ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ ਬਾਗ਼ਬਾਨੀ ਵਿਭਾਗ ਪਟਿਆਲਾ ਵੱਲੋਂ ਫ਼ਸਲੀ ਵਿਭਿੰਨਤਾ ਤਹਿਤ ਫੁੱਲਾਂ, ਫਲਾ, ਸਬਜ਼ੀਆਂ ਅਤੇ ਖੁੰਬਾਂ ਆਦਿ ਦੇ ਉਤਪਾਦਨ ਵਿੱਚ ਤਕਨੀਕੀ ਅਤੇ ਵਿੱਤੀ ਸਹਾਇਤਾ ਉਪਲਬਧ ਕਰਵਾਈ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਸੰਦੀਪ ਗਰੇਵਾਲ ਨੇ ਦੱਸਿਆ ਕਿ ਕਣਕ, ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਨਿਕਲ ਕੇ ਬਾਗ਼ਬਾਨੀ ਵੱਲ ਰੁਝਾਨ ਵਧਾਉਣ ਦੀ ਲੋੜ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਬਾਗ਼ਬਾਨੀ ਇੱਕ ਵਧੀਆ ਵਿਕਲਪ ਹੈ । ਉਨ੍ਹਾਂ ਦੱਸਿਆ ਕਿ ਬਾਗ਼ਬਾਨੀ ਮੰਤਰੀ ਪੰਜਾਬ ਸ਼੍ਰੀ ਮਹਿੰਦਰ ਭਗਤ ਅਤੇ ਡਾਇਰੈਕਟਰ ਬਾਗ਼ਬਾਨੀ ਪੰਜਾਬ ਸ਼੍ਰੀਮਤੀ ਸ਼ੈਲਿਦਰ ਕੌਰ (ਆਈ. ਐਫ. ਐਸ.) ਦੀ ਅਗਵਾਈ ਹੇਠ ਪੰਜਾਬ ਵਿਚ ਬਾਗ਼ਬਾਨੀ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਆਰਥਿਕ ਲਾਭ ਦੇਣ ਹਿੱਤ ਕੌਮੀ ਬਾਗ਼ਬਾਨੀ ਮਿਸ਼ਨ ਅਧੀਨ ਵੱਖ ਵੱਖ ਮੱਦਾਂ ਅਧੀਨ ਵਿੱਤੀ ਸਹਾਇਤਾ ਉਪਲਬੱਧ ਕਰਵਾਈ ਜਾਂਦੀ ਹੈ ।
ਉਨ੍ਹਾਂ ਦੱਸਿਆ ਕਿ ਬਾਗ਼ਬਾਨੀ ਵਿਭਾਗ ਵੱਲੋਂ ਕੌਮੀ ਬਾਗ਼ਬਾਨੀ ਮਿਸ਼ਨ ਅਧੀਨ ਨਵੇਂ ਬਾਗ ਲਗਾਉਣ ਉਪਰ 19 ਹਜ਼ਾਰ 200 ਰੁਪਏ ਪ੍ਰਤੀ ਹੈਕਟੇਅਰ (50‰), ਹਾਈਬ੍ਰਿਡ ਸਬਜ਼ੀਆਂ ਦੀ ਕਾਸ਼ਤ ਉਪਰ 40 ਹਜ਼ਾਰ ਰੁਪਏ ਪ੍ਰਤੀ ਦੋ ਹੈਕਟੇਅਰ (40 ਪ੍ਰਤੀਸ਼ਤ), ਫੁੱਲਾਂ ਦੀ ਕਾਸ਼ਤ ਉਪਰ 16 ਹਜ਼ਾਰ ਪ੍ਰਤੀ ਹੈਕਟੇਅਰ (40 ਪ੍ਰਤੀਸ਼ਤ) , ਸੁਰੱਖਿਅਤ ਖੇਤੀ ਅਧੀਨ ਪੋਲੀ ਹਾਊਸ ਉਪਰ 1688000 ਰੁਪਏ ਪ੍ਰਤੀ 4000 ਵਰਗ ਮੀਟਰ (50 ਪ੍ਰਤੀਸ਼ਤ) ਅਤੇ ਸ਼ੈਡ ਨੈਟ ਹਾਊਸ 1420000 ਰੁਪਏ ਪ੍ਰਤੀ 4000 ਵਰਗ ਮੀਟਰ (50ਪ੍ਰਤੀਸ਼ਤ), ਵਰਮੀ ਕੰਪਸੋਟ 50000 ਰੁਪਏ (40ਪ੍ਰਤੀਸ਼ਤ), ਸ਼ਹਿਦ ਮੱਖੀ ਪਾਲਣ ਉਪਰ 1600/-ਰੁਪਏ ਪ੍ਰਤੀ ਬਕਸਾ (40 ਪ੍ਰਤੀਸ਼ਤ), ਸ਼ਹਿਦ ਕੱਢਣ ਵਾਲੀ ਮਸ਼ੀਨ ਉਪਰ 8000 ਰੁਪਏ (40 ਪ੍ਰਤੀਸ਼ਤ), ਖੁੰਬਾਂ ਦੀ ਕਾਸ਼ਤ ਅਧੀਨ ਪ੍ਰੋਡਕਸ਼ਨ ਯੂਨਿਟ 800000 ਰੁ. (40 ਪ੍ਰਤੀਸ਼ਤ) ਅਤੇ ਕੰਪੋਸਟ ਯੂਨਿਟ ਉਪਰ 800000 ਰੁਪਏ (40 ਪ੍ਰਤੀਸ਼ਤ) ਤਹਿਤ ਉਪਦਾਨ ਦੀ ਵਿਵਸਥਾ ਹੈ । ਇਸ ਤੋਂ ਇਲਾਵਾ ਮਸ਼ੀਨਰੀ ਅਧੀਨ 20 ਐਚ.ਪੀ. ਟਰੈਕਟਰ 75000 ਰੁਪਏ (25 ਪ੍ਰਤੀਸ਼ਤ) ਪਾਵਰ ਟਿੱਲ 8 ਐਪ.ਪੀ ਤੋਂ ਵੱਧ ਉਪਰ 75000 ਰੁਪਏ (40 ਪ੍ਰਤੀਸ਼ਤ) ਟਰੈਕਟਰ ਮਾਉਂਟਡ ਸਪਰੇਅ ਪੰਪ ਉਪਰ 50000 (40 ਪ੍ਰਤੀਸ਼ਤ), ਨੈਪ ਸੈਕ ਸਪਰੇਅ ਪੰਪ ਉਪਰ 8000 ਰੁਪਏ (40 ਪ੍ਰਤੀਸ਼ਤ), ਕੋਲਡ ਸਟੋਰ (ਟਾਈਪ-2) ਉਪਰ 35 ਪ੍ਰਤੀਸ਼ਤ ਸਬਸਿਡੀ ਅਤੇ ਰਾਈਪਨਿੰਗ ਚੈਂਬਰ ਉਪਰ 35 ਪ੍ਰਤੀਸ਼ਤ, ਲੋਅ ਕਾਸਟ ਪਿਆਜ਼ ਸਟੋਰੇਜ ਲਈ 87500 ਰੁਪਏ ਪ੍ਰਤੀ (50 ਪ੍ਰਤੀਸ਼ਤ) ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ ।

Advertisement
Advertisement
Advertisement
Advertisement
Scroll to Top