Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 26 Sep 2026 | 8:14 pm

+91 90915 01313 , +91 90916 01313

punjabbanni@gmail.com
punjabbani@yahoo.com

ਪਟਿਆਲਾ ਪੁਲਿਸ ਵੱਲੋਂ ਤੇਜਪਾਲ ਕਤਲ ਕੇਸ ਵਿੱਚ ਲੋੜੀਦਾ ਦੋਸੀ ਪਿਸਤੋਲ ਸਮੇਤ ਕਾਬੂ

ਪਟਿਆਲਾ ਪੁਲਿਸ ਵੱਲੋਂ ਤੇਜਪਾਲ ਕਤਲ ਕੇਸ ਵਿੱਚ ਲੋੜੀਦਾ ਦੋਸੀ ਪਿਸਤੋਲ ਸਮੇਤ ਕਾਬੂ

ਪਟਿਆਲਾ ਪੁਲਿਸ ਵੱਲੋਂ ਤੇਜਪਾਲ ਕਤਲ ਕੇਸ ਵਿੱਚ ਲੋੜੀਦਾ ਦੋਸੀ ਪਿਸਤੋਲ ਸਮੇਤ ਕਾਬੂ
ਕਤਲ ਅਤੇ ਇਰਾਦਾ ਕਤਲ ਕੇਸਾਂ ਵਿੱਚ ਲੋੜੀਦਾ
ਪਟਿਆਲਾ : ਡਾ. ਨਾਨਕ ਸਿੰਘ ਸੀਨੀਅਰ ਕਪਤਾਨ ਪੁਲਿਸ ਨੇ ਕਰਦਿਆਂ ਦੱਸਿਆਂ ਕਿ ਪਟਿਆਲਾ ਪਲਿਸ ਵੱਲੋਂ ਅਪਰਾਧਿਕ ਅਨਸਰਾਂ ਖਿਲਾਫ/ਅਣਸੁਲਝੇ ਸੰਗੀਨ ਜੁਰਮਾਂ ਵਿੱਚ ਲੋੜੀਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਸਪੈਸਲ ਮੁਹਿੰਮ ਤਹਿਤ ਕਾਮਯਾਬੀ ਮਿਲੀ ਹੈ,ਜਿਸ ਵਿੱਚ ਸ੍ਰੀ ਯੁਗੇਸ ਸ਼ਰਮਾਂ ਸ਼ਸ਼ਛ, ਛਸ਼ (ਜ਼ਅਡ) ਸ਼ੳ:, ਸ੍ਰੀ ਵੈਭਵ ਚੌਧਰੀ ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸ: ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਤੇਜਪਾਲ ਕਤਲ ਕੇਸ ਵਿੱਚ ਲੋੜੀਦੇ ਸੁਮਿਤ ਉਰਫ ਨੇਪਾਲੀ ਪੁੱਤਰ ਬਲ ਬਹਾਦਰ ਵਾਸੀ ਛੱਪਰ ਬੰਦਾ ਮੁਹੱਲਾ ਨੇੜੇ ਸੰਨੀ ਦੇਵ ਮੰਦਿਰ ਤਵੱਕਲੀ ਮੋੜ ਥਾਣਾ ਕੋਤਵਾਲੀ ਪਟਿਆਲਾ ਨੂੰ ਮਿਤੀ 03.12.24 ਨੂੰ ਪਟਿਆਲਾ ਸਨੋਰ ਰੋਡ ਤੋ ਗ੍ਰਿਫਤਾਰ ਕਰਕੇ ਉਸ ਦੇ ਕਬਜਾ ਵਿੱਚੋਂ ਇਕ ਪਿਸਤੋਲ ਦੇਸੀ 315 ਬੋਰ ਸਮੇਤ 2 ਰੋਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ । ਦੋਸੀ ਸੁਮਿਤ ਉਰਫ ਨੇਪਾਲੀ ਜੋ ਕਿ ਕਤਲ ਅਤੇ ਇਰਾਦਾ ਕਤਲ ਕੇਸ ਵਿੱਚ ਲੋੜੀਦਾ ਸੀ ।
ਗ੍ਰਿਫਤਾਰੀ ਅਤੇ ਬ੍ਰਾਮਦਗੀ :- ਜਿੰਨ੍ਹਾ ਨੇ ਅੱਗੇ ਦੱਸਿਆ ਕਿ 3.12.2024 ਨੂੰ ਸੀ. ਆਈ. ਏ. ਪਟਿਆਲਾ ਦੀ ਪੁਲਿਸ ਪਾਰਟੀ ਸ਼ੱਕੀ ਤੇ ਭੈੜੇ ਪੁਰਸਾ ਦੀ ਤਲਾਸ ਵਿੱਚ ਅੱਧ ਵਾਲਾ ਪੀਰ ਸਨੋਰ ਪਟਿਆਲਾ ਰੋਡ ਪਰ ਮੋਜੂਦ ਸੀ ਜਿੱਥੇ ਗੁਪਤ ਸੂਚਨਾ ਦੇ ਅਧਾਰ ਪਰ ਸੁਮਿਤ ਉਰਫ ਨੇਪਾਲੀ ਪੁੱਤਰ ਬਲ ਬਹਾਦਰ ਵਾਸੀ ਛੱਪਰ ਬੰਦਾ ਮੁਹੱਲਾ ਨੇੜੇ ਸੰਨੀ ਦੇਵ ਮੰਦਿਰ ਤਵੱਕਲੀ ਮੋੜ ਥਾਣਾ ਕੋਤਵਾਲੀ ਪਟਿਆਲਾ ਨੂੰ ਕਾਬੂ ਕੀਤਾ ਗਿਆ, ਜਿਸ ਦੀ ਤਲਾਸੀ ਦੋਰਾਨ ਇਕ ਪਿਸਤੋਲ ਦੇਸੀ 315 ਬੋਰ ਸਮੇਤ 2 ਰੋਦ ਬਰਾਮਦ ਹੋਣ ਪਰ ਇਸ ਦੇ ਖਿਲਾਫ ਮੁਕੱਦਮਾ ਨੰਬਰ 120 ਮਿਤੀ 02.12.2024 ਅ/ਧ 25/54/59 ਅਸਲਾ ਐਕਟ ਥਾਣਾ ਸਨੋਰ ਜਿਲ੍ਹਾ ਪਟਿਆਲਾ ਦਰਜ ਕੀਤਾ ਗਿਆ ਹੈ । ਦੋਸੀ ਸੁਮਿਤ ਉਰਫ ਨੇਪਾਲੀ ਜੋ ਕਿ ਵੱਖ ਵੱਖ 2 ਕੇਸਾਂ ਵਿੱਚ ਲੋੜੀਦਾ ਸੀ ਜਿਵੇ ਕਿ 3 ਅਪ੍ਰੈਲ 2024 ਨੂੰ ਇਸ ਨੇ ਆਪਣੇ ਸਾਥੀ ਪੁਨੀਤ ਸਿੰਘ ਗੋਲਾ ਵਗੈਰਾ ਸਾਥੀਆਂ ਨਾਲ ਰਲਕੇ ਤੇਜਪਾਲ ਦੇ ਤੇਜਧਾਰ ਹਥਿਆਰਾਂ ਨਾਲ ਸੱਟਾ ਮਾਰਕੇ ਕਤਲ ਕਰ ਦਿੱਤਾ ਸੀ ਜੋ ਉਸ ਦਿਨ ਤੋ ਇਹ ਫਰਾਰ ਸੀ ਇਸ ਤੋ ਪਹਿਲਾ 10 ਜਨਵਰੀ 2024 ਨੂੰ ਇਸ ਨੇ ਆਪਣੇ ਸਾਥੀਆਂ ਨਾਲ ਮਿਲਕੇ ਸ਼ਕਤੀ ਵਾਸੀ ਅਰਜਨ ਨਗਰ ਪਟਿਆਲਾ ਦਾ ਇਰਾਦਾ ਕਤਲ ਦੀ ਨੀਯਤ ਨਾਲ ਗੰਭੀਰ ਸੱਟਾਂ ਮਾਰਕੇ ਜਖਮੀ ਕੀਤਾ ਸੀ । ਤੇਜਪਾਲ ਕਤਲ ਕੇਸ ਵਿੱਚ ਪੁਨੀਤ ਸਿੰਘ ਗੋਲਾ ਸਮੇਤ ਸਾਰੇ ਦੋਸੀਆਨ ਅਮਨਦੀਪ ਸਿੰਘ ਉਰਫ ਜੱਟ, ਰਵੀ ਅਤੇ ਸਾਗਰ ਨੂੰ ਪਟਿਆਲਾ ਪੁਲਿਸ ਪਹਿਲਾ ਹੀ ਗ੍ਰਿਫਤਾਰ ਕਰ ਚੁੱਕੀ ਹੈ । ਐਸ. ਐਸ. ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸੀ ਸੁਮਿਤ ਉਰਫ ਨੇਪਾਲੀ ਉਕਤ ਨੂੰ ਅੱਜ ਪੇਸ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਇਸ ਪਾਸੋਂ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।

Advertisement
Advertisement
Advertisement
Advertisement
Scroll to Top