Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 09 Oct 2026 | 9:58 am

+91 90915 01313 , +91 90916 01313

punjabbanni@gmail.com
punjabbani@yahoo.com

2 ਦਸੰਬਰ ਨੂੰ ਪ੍ਰਾਪਤ ਕੀਤੇ 9 ਸਕੂਲਾਂ ਦੇ ਨਮਨਿਆਂ ਵਿਚੋਂ 5 ਦਾ ਪਾਣੀ ਪੀਣਯੋਗ ਨਹੀਂ ਹੈ : ਪਬਲਿਕ ਹੈਲਥ ਵਿਭਾਗ

2 ਦਸੰਬਰ ਨੂੰ ਪ੍ਰਾਪਤ ਕੀਤੇ 9 ਸਕੂਲਾਂ ਦੇ ਨਮਨਿਆਂ ਵਿਚੋਂ 5 ਦਾ ਪਾਣੀ ਪੀਣਯੋਗ ਨਹੀਂ ਹੈ : ਪਬਲਿਕ ਹੈਲਥ ਵਿਭਾਗ

2 ਦਸੰਬਰ ਨੂੰ ਪ੍ਰਾਪਤ ਕੀਤੇ 9 ਸਕੂਲਾਂ ਦੇ ਨਮਨਿਆਂ ਵਿਚੋਂ 5 ਦਾ ਪਾਣੀ ਪੀਣਯੋਗ ਨਹੀਂ ਹੈ : ਪਬਲਿਕ ਹੈਲਥ ਵਿਭਾਗ
ਐਸ. ਏ. ਐਸ. ਨਗਰ : ਪੰਜਾਬ ਦੇ ਜਿ਼ਲਾ ਮੋਹਾਲੀ ਦੇ ਸਰਕਾਰੀ ਸਕੂਲਾਂ ਵਿਚ ਪੀਣ ਵਾਲੇ ਪਾਣੀ ਦੇ ਨਮੂਨੇ ਲਗਾਤਾਰ ਫੇਲ੍ਹ ਹੋ ਰਹੇ ਹਨ । ਪਬਲਿਕ ਹੈਲਥ ਵਿਭਾਗ ਦੀ ਖਰੜ ਸਥਿਤ ‘ਸਟੇਟ ਪਬਲਿਕ ਹੈਲਥ ਲੈਬਾਰਟੀ’ ਵਲੋਂ ਜਾਰੀ ਇਕ ਰਿਪੋਰਟ ਵਿਚ ਅਜਿਹਾ ਸਪੱਸ਼ਟ ਹੋਇਆ ਹੈ । ਸਿਵਲ ਸਰਜਨ ਮੋਹਾਲੀ ਦੇ ਨਾਂਅ 5 ਦਸੰਬਰ ਨੂੰ ਜਾਰੀ ਇਕ ਪੱਤਰ ਵਿਚ ਲੈਬ-ਕੋਅਰਡੀਨੇਟਰ ਨੇ ਇਨ੍ਹਾਂ ਸਕੂਲਾਂ ਵਿਚ ਪਹਿਲ ਦੇ ਆਧਾਰ ’ਤੇ ਕਲੋਰੀਨੇਸ਼ਨ ਤੇ ਵਿਭਾਗ ਵੱਲੋਂ ਸੁਝਾਅ ਕੀਤੇ ਇਲਾਜ ਦੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ । ਪਬਲਿਕ ਹੈਲਥ ਵਿਭਾਗ ਦੇ ਆਹਲਾ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ 2 ਦਸੰਬਰ ਨੂੰ ਪ੍ਰਾਪਤ ਕੀਤੇ 9 ਸਕੂਲਾਂ ਦੇ ਨਮਨਿਆਂ ਵਿਚੋਂ 5 ਦਾ ਪਾਣੀ ਪੀਣਯੋਗ ਨਹੀਂ ਹੈ । ਰਿਪੋਰਟ ਅਨੁਸਾਰ ਟੈਸਟ ਕੀਤੇ ਨਮੂਨਿਆਂ ਦੇ ਪਾਣੀ ਵਿਚ ਬੈਕਟੀਰੀਆ ਦੀ ਬਹੁਤਾਤ ਪਾਈ ਗਈ ਹੈ, ਇਸ ਲਈ ਇਨ੍ਹਾਂ ਦੇ ਨਮੂਨੇ ਦੁਬਾਰਾ ਭੇਜੇ ਜਾਣ ਦੇ ਹੁਕਮ ਦਿੱਤੇ ਗਏ ਹਨ । ਹਾਲਾਂਕਿ ਕਿਸੇ ਵੀ ਸਕੂਲ ਵਿਚ ਟੀਡੀਐਸ, ਪੀ. ਐਚ. ਕਲੋਰਾਈਡ ਅਤੇ ਹੋਰ ਧਾਤਾਂ ਤੈਅ ਮਿਕਦਾਰ ਅਨੁਸਾਰ ਹਨ ਪਰ ਪਾਣੀ ਵਿਚ ਕਲੋਰੀਫੋਰਮ ਬੈਕਟੀਰੀਆ ਦੀ ਮਾਤਰਾ ਜ਼ਿਆਦਾ ਦੱਸੀ ਜਾ ਰਹੀ ਹੈ । ਕੁਲ 9 ਸਕੂਲਾਂ ਵਿਚੋਂ ਹੈ 4 ਸਕੂਲਾਂ ਵਿਚ ਹੀ ਪਾਣੀ ਪੀਣਯੋਗ ਪਾਇਆ ਗਿਆ ਹੈ । ਇਨ੍ਹਾਂ ਵਿਚ ਸਰਕਾਰੀ ਪ੍ਰਾਈਮਰ ਸਕੂਲ ਦੇਵੀ ਨਗਰ, ਪ੍ਰਾਇਮਰੀ ਤੇ ਮਿਡਲ ਸਕੂਲ ਕਲੌਲੀ, ਪ੍ਰਾਇਮਰੀ ਤੇ ਮਿਡਲ ਸਕੂਲ ਤਸੋਲੀ ਅਤੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਗੁਡਾਣਾ ਸ਼ਾਮਲ ਹਨ । ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਵੀ ਅਜਿਹੇ 23 ਸਕੂਲਾਂ ਦੇ ਮੁੱਖੀਆਂ ਤੋਂ ਜਵਾਬ-ਤਲਬੀ ਕੀਤੀ ਹੈ ਜਿੱਥੇ ਪਹਿਲਾਂ ਪਾਣੀ ਪੀਣਯੋਗ ਨਹੀਂ ਸੀ । ਡਿਪਟੀ ਡੀ. ਈ. ਓ. ਅੰਗਰੇਜ਼ ਸਿੰਘ ਵੱਲੋਂ ਸਕੂਲ ਮੁੱਖੀਆਂ ਨੂੰ ਡੀ. ਸੀ. ਦੇ ਹੁਕਮਾਂ ’ਤੇ ਇਹ ਰਿਪੋਰਟ ਜਲਦ ਭੇਜਣ ਦੀ ਹਦਾਇਤ ਕੀਤੀ ਹੈ । ਪਤਾ ਚਲਿਆ ਹੈ ਕਿ ਇਨ੍ਹਾਂ ਸਕੂਲਾਂ ਦੇ ਮੁਖੀਆਂ ਨੂੰ ਪਾਣੀ ਦੇ ਨਮੂਨੇ ਦੁਬਾਰਾ ਜਾਂਚ ਕਰਵਾਉਣ ਲਈ ਆਖਿਆ ਗਿਆ ਹੈ । ਹਾਲਾਂਕਿ ਸਵੱਛ ਪਾਣੀ ਪ੍ਰਦਾਨ ਕਰਨ ਤਾਂ ਪਬਲਿਕ ਸਿਹਤ ਵਿਭਾਗ ਦਾ ਕੰਮ ਹੈ ਤਾਂ ਫੇਰ ਸਕੂਲ ਮੁੱਖੀਆਂ ਤੇ ਅਧਿਆਪਕਾਂ ਨੂੰ ਵਿਭਾਗ ਕਿਹੜੇ ਕੰਮੀਂ ਲਾਉਣ ਲੱਗਾ ਹੈ ਇਸ ਬਾਰੇ ਖ਼ਾਸੀ ਚਰਚਾ ਚਲ ਰਹੀ ਹੈ । ਇਨ੍ਹਾਂ 23 ਸਕੂਲਾਂ ਵਿਚ 14 ਸਕੂਲ ਬਲਾਕ ਖਰੜ-1 ਅਤੇ ਖਰੜ-2 ਨਾਲ ਸਬੰਧਤ ਹਨ । ਇਨ੍ਹਾਂ ਤੋਂ ਇਲਾਵਾ ਡੇਰਾਬੱਸੀ ਦੇ 2 ਤੇ 7 ਸਕੂਲ ਬਨੂੜ ਬਲਾਕ ਨਾਲ ਸਬੰਧਤ ਹਨ। ਜਦੋਂ ਪਾਣੀ ਵਾਲੇ ਪਾਣੀ ’ਚ ਬੈਕਟੀਰੀਅਲ ਨੁਕਸ ਦੇ ਚਰਚੇ ਜ਼ਿਆਦਾ ਹੋਣ ਲੱਗੇ ਹੁਣ ਵਿਭਾਗ ਨੇ ਸਕੂਲਾਂ ਵਿਚ ਆਰ. ਓ. ਦੀ ਜਾਣਕਾਰੀ ਮੰਗ ਲਈ ਹੈ । ਜ਼ਿਲ੍ਹਾ ਸਿੱਖਿਆ ਵਿਭਾਗ ਨੇ ਇਕ ਗੂਗਲ ਫ਼ਾਰਮ ਭੇਜ ਕੇ ਉਨ੍ਹਾਂ ਵਿਚ ਲੱਗੇ ਆਰ. ਓਜ਼ ਦੀ ਜਾਣਕਾਰੀ ਮੰਗੀ ਹੈ । ਇਨ੍ਹਾਂ ਸਕੂਲ ਵਿਚ ਸਰਕਾਰੀ ਸਕੂਲ ਗੋਬਿੰਦਗੜ੍ਹ ਜਿਥੇ ਟੂਟੀ ਵਿਚੋਂ ਪਾਣੀ ਪ੍ਰਾਪਤ ਕੀਤਾ ਗਿਆ ਪਰ ਇਹ ਪਾਣੀ ਪੀਣਯੋਗ ਨਹੀਂ, ਪ੍ਰਾਇਮਰੀ ਸਕੂਲ ਸੰਤੇਮਾਜਰਾ, ਮਿਡਲ ਸਕੂਲ ਬਠਲਾਣਾ, ਸਰਕਾਰੀ ਪ੍ਰਾਇਮਰੀ ਸਕੂਲ ਬਠਲਾਣਾ, ਪ੍ਰਾਇਮਰੀ ਸਕੂਲ ਗੋਬਿੰਦਗੜ੍ਹ ਸ਼ਾਮਲ ਹੈ ।

Advertisement
Advertisement
Advertisement
Advertisement
Scroll to Top