Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 09 Oct 2026 | 10:36 am

+91 90915 01313 , +91 90916 01313

punjabbanni@gmail.com
punjabbani@yahoo.com

ਨਵੀਆਂ ਰਾਹਾਂ ਪ੍ਰੋਜੈਕਟ ਅਧੀਨ ਸਲੱਮ ਏਰੀਏ ਦੇ ਬੱਚਿਆਂ ਲਈ ਆਵਾਜਾਈ ਦੀ ਸਹੂਲਤ ਲਈ ਈ-ਰਿਕਸ਼ੇ ਵੰਡੇ

ਨਵੀਆਂ ਰਾਹਾਂ ਪ੍ਰੋਜੈਕਟ ਅਧੀਨ ਸਲੱਮ ਏਰੀਏ ਦੇ ਬੱਚਿਆਂ ਲਈ ਆਵਾਜਾਈ ਦੀ ਸਹੂਲਤ ਲਈ ਈ-ਰਿਕਸ਼ੇ ਵੰਡੇ

ਨਵੀਆਂ ਰਾਹਾਂ ਪ੍ਰੋਜੈਕਟ ਅਧੀਨ ਸਲੱਮ ਏਰੀਏ ਦੇ ਬੱਚਿਆਂ ਲਈ ਆਵਾਜਾਈ ਦੀ ਸਹੂਲਤ ਲਈ ਈ-ਰਿਕਸ਼ੇ ਵੰਡੇ
-ਸਲੱਮ ਏਰੀਏ ਦੇ ਗਰੀਬ 35 ਵਿਦਆਰਥੀਆਂ ਨੂੰ ਨੇੜਲੇ ਸਕੂਲਾਂ ਤੱਕ ਮੁਫ਼ਤ ਲੈ ਕੇ ਜਾਣ ਲਈ ਸਹਾਇਤਾ ਮਿਲੀ : ਏ. ਡੀ. ਸੀ. ਅਨੁ‌‌ਪ੍ਰਿਤਾ ਜੌਹਲ
ਪਟਿਆਲਾ, 26 ਦਸੰਬਰ : ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲ ਸਿੱਖਿਆ ਤੋਂ ਵਾਂਝੇ ਤੇ ਪੜਾਈ ਛੱਡ ਚੁੱਕੇ ਬੱਚਿਆ ਨੂੰ ਮੁੜ ਸਕੂਲਾਂ ਤੱਕ ਪਹੁੰਚਾਉਣ ਦਾ ਟੀਚਾ ਹਾਸਲ ਕਰਨ ਲਈ ਪ੍ਰਾਜੈਕਟ ਨਵੀਆਂ ਰਾਹਾਂ ਸ਼ੁਰੂ ਕੀਤਾ ਗਿਆ ਸੀ, ਇਸ ਤਹਿਤ ਅੱਜ ਦੋ ਈ-ਰਿਕਸ਼ੇ ਵੰਡੇ ਗਏ। ਇੱਥੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਇੱਕ ਸਮਾਰੋਹ ਦੌਰਾਨ “ਪੜਨਾ ਹੈ – ਪੜ੍ਹਾਣਾ ਹੈ, ਸਭ ਨੂੰ ਨਾਲ ਲੈ ਕੇ ਜਾਣਾ ਹੈ” ਤਹਿਤ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੋਹਲ ਨੇ ਇਹ ਰਿਕਸ਼ੇ ਪ੍ਰਦਾਨ ਕਰਦਿਆਂ ਦੱਸਿਆ ਕਿ ਐਸ. ਸੀ. ਕਾਰਪੋਰੇਸ਼ਨ ਅਤੇ ਮਾਧਵ ਕੇ. ਆਰ. ਜੀ. ਐਨਵਾਇਰਮੈਂਟਲ ਸੋਲੂਸ਼ਨ ਪ੍ਰਾਇਵੇਟ ਲਿਮੀਟਡ ਪਿੰਡ ਅਕਾਲਗੜ੍ਹ, ਭਾਦਸੋਂ ਵੱਲੋਂ ਸੀ. ਐਸ. ਆਰ. ਫੰਡ ਤਹਿਤ 1 ਲੱਖ 18 ਹਜ਼ਾਰ ਰੁਪਏ ਦੇ ਸਹਿਯੋਗ ਸਦਕਾ 2 ਲੱਖ 36 ਹਜ਼ਾਰ ਰੁਪਏ ਨਾਲ ਖਰੀਦੇ 2 ਈ-ਰਿਕਸ਼ੇ ਲੋੜਵੰਦਾ ਲਾਭਪਾਤਰੀਆਂ ਨੂੰ ਪ੍ਰਦਾਨ ਕੀਤੇ ਗਏ ਹਨ । ਅਨੁਪ੍ਰਿਤਾ ਜੋਹਲ ਨੇ ਲਾਭਪਾਤਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਜਿੱਥੇ ਇਹਨਾਂ ਲਾਭਪਾਤਰੀਆਂ ਨੂੰ ਆਜੀਵਿਕਾ ਦਾ ਨਵਾਂ ਉਪਰਾਲਾ ਮਿਲਿਆ ਹੈ, ਉਥੇ ਸਲੱਮ ਏਰੀਏ ਦੇ ਗਰੀਬ 35 ਵਿਦਆਰਥੀਆਂ ਨੂੰ ਨੇੜਲੇ ਸਕੂਲਾਂ ਤੱਕ ਮੁਫ਼ਤ ਲੈ ਕੇ ਜਾਣ ਲਈ ਸਹਾਇਤਾ ਮਿਲੀ ਹੈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੁਆਰਾ ਦੱਸਿਆ ਗਿਆ ਕਿ ਹੁਣ ਤੱਕ ਜਿਲ੍ਹਾ ਪ੍ਰਸ਼ਾਸ਼ਨ ਵੱਲੋ 30 ਈ-ਰਿਕਸ਼ੇ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਸਰਕਾਰੀ ਐਲੀਮੈਟਰੀ ਸਕੂਲ, ਜ਼ਿਲ੍ਹਾ ਜੇਲ, ਨਾਭਾ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਵਿਸ਼ੇਸ਼ ਤੌਰ ਉਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ । ਇਸ ਮੌਕੇ ਮਾਧਵ ਕੇ.ਆਰ.ਜੀ ਦੇ ਨੁਮਾਇੰਦੇ ਜੀ.ਐਮ. ਐਚ.ਆਰ. ਵਿਜੇ ਮੋਹਨ, ਸੀ.ਐਸ.ਆਰ. ਇੰਚਾਰਜ ਗੁਰਮੀਤ ਸਿੰਘ ਤੋ ਇਲਾਵਾ ਡੀ. ਪੀ. ਐਮ. ਰੀਨਾ ਰਾਣੀ, ਜ਼ਿਲ੍ਹਾ ਐਮ. ਆਈ. ਐਮ. ਰਵਿੰਦਰ ਸਿੰਘ, ਬੀ. ਪੀ. ਐਮ. ਵਰੁਨ ਪ੍ਰਾਸ਼ਰ, ਪ੍ਰਿੰਸੀਪਲ ਸੁਮਨ ਲਤਾ ਅਤੇ ਹੋਰ ਵੀ ਮੌਜੂਦ ਸਨ ।

Advertisement
Advertisement
Advertisement
Advertisement
Scroll to Top