Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 12:18 am

+91 90915 01313 , +91 90916 01313

punjabbanni@gmail.com
punjabbani@yahoo.com

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਦੋ-ਰੋਜ਼ਾ ਚੰਡੀਗੜ੍ਹ ਪੈੱਟ ਐਕਸਪੋ ਅਤੇ ਆਲ ਬ੍ਰੀਡ ਡੌਗ ਐਂਡ ਹਾਰਸ ਸ਼ੋਅ ਦਾ ਉਦਘਾਟਨ

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਦੋ-ਰੋਜ਼ਾ ਚੰਡੀਗੜ੍ਹ ਪੈੱਟ ਐਕਸਪੋ ਅਤੇ ਆਲ ਬ੍ਰੀਡ ਡੌਗ ਐਂਡ ਹਾਰਸ ਸ਼ੋਅ ਦਾ ਉਦਘਾਟਨ

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਦੋ-ਰੋਜ਼ਾ ਚੰਡੀਗੜ੍ਹ ਪੈੱਟ ਐਕਸਪੋ ਅਤੇ ਆਲ ਬ੍ਰੀਡ ਡੌਗ ਐਂਡ ਹਾਰਸ ਸ਼ੋਅ ਦਾ ਉਦਘਾਟਨ
ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ
ਪੌਲੀਕਲੀਨਿਕਾਂ ਨੂੰ ਅਪਗ੍ਰੇਡ ਕਰਨ ਲਈ 74 ਲੱਖ ਰੁਪਏ ਦੇ ਉਪਕਰਨ ਮੁਹੱਈਆ ਕਰਵਾਏ ਤੇ 6.27 ਕਰੋੜ ਰੁਪਏ ਦੇ ਡੀਵਾਰਮਰ ਖਰੀਦੇ
ਚੰਡੀਗੜ੍ਹ, 21 ਦਸੰਬਰ : ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿਖੇ ਦੋ ਰੋਜ਼ਾ “ਸੀ ਪੈਕਸ-ਚੰਡੀਗੜ੍ਹ ਪੈੱਟ ਐਕਸਪੋ-2024” ਅਤੇ 76ਵੇਂ ਆਲ ਬ੍ਰੀਡ ਡੌਗ ਐਂਡ ਹਾਰਸ ਸ਼ੋਅ ਦਾ ਉਦਘਾਟਨ ਕੀਤਾ। ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤਿਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਜੋ ਵੱਖ-ਵੱਖ ਮਨੋਰੰਜਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ ਅਤੇ ਇਸ ਸਬੰਧੀ ਫੈਸਲਾ ਅੰਤਰਰਾਸ਼ਟਰੀ ਜੱਜਾਂ ਦੀ ਇੱਕ ਜਿਊਰੀ ਵੱਲੋਂ ਲਿਆ ਜਾਵੇਗਾ ।
ਇਹ ਸ਼ੋਅ ਕੈਟ ਕੰਸਲਟਸ ਵੱਲੋਂ ਚੰਡੀਗੜ੍ਹ ਕੈਨਲ ਕਲੱਬ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਅਤੇ ਸਮਾਲ ਐਨੀਮਲਜ਼ ਕਲੀਨੀਸ਼ੀਅਨਜ਼ ਐਸੋਸੀਏਸ਼ਨ (ਐਸ. ਏ. ਸੀ. ਏ.) ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਛੋਟੇ ਪਰਿਵਾਰਾਂ ਦੀ ਗਿਣਤੀ ਵਧਣ ਨਾਲ ਪਾਲਤੂ ਜਾਨਵਰਾਂ ਦੀ ਮਹੱਤਤਾ ਵਧ ਰਹੀ ਹੈ ਅਤੇ ਇਹ ਪ੍ਰਦਰਸ਼ਨੀ ਸਾਰੇ ਭਾਈਵਾਲਾਂ ਲਈ ਪਾਲਤੂ ਜਾਨਵਰਾਂ ਦੀ ਭਲਾਈ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ । ਇਹ ਪੰਛੀਆਂ ਅਤੇ ਜਾਨਵਰਾਂ ਦੀ ਸੁਰੱਖਿਆ ਲਈ ਇੱਕ ਮਾਡਲ ਵੀ ਹੈ । ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 1367 ਸਰਕਾਰੀ ਵੈਟਰਨਰੀ ਹਸਪਤਾਲ, 1489 ਸਰਕਾਰੀ ਵੈਟਰਨਰੀ ਡਿਸਪੈਂਸਰੀਆਂ ਅਤੇ 22 ਵੈਟਰਨਰੀ ਪੌਲੀਕਲੀਨਿਕ ਸੂਬੇ ਦੇ ਪਸ਼ੂ ਧਨ ਦੀ ਸੇਵਾ ਵਿੱਚ ਕਾਰਜਸ਼ੀਲ ਹਨ। ਸ. ਖੁੱਡੀਆਂ ਨੇ ਕਿਹਾ ਕਿ ਏ. ਐਸ. ਸੀ. ਏ. ਡੀ. ਸਕੀਮ ਤਹਿਤ 6.27 ਕਰੋੜ ਰੁਪਏ ਦੇ ਡੀਵਾਰਮਰ ਖ਼ਰੀਦੇ ਗਏ ਹਨ ਅਤੇ ਸੂਬੇ ਵਿੱਚ ਪੌਲੀਕਲੀਨਿਕਾਂ ਨੂੰ ਅਪਗ੍ਰੇਡ ਕਰਨ ਲਈ 74 ਲੱਖ ਰੁਪਏ ਦੇ ਉਪਕਰਨ ਮੁਹੱਈਆ ਕਰਵਾਏ ਗਏ ਹਨ ।
ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਜੀ. ਐਸ. ਬੇਦੀ ਨੇ ਕਿਹਾ ਕਿ ਇਹ ਸ਼ੋਅ ਟਰਾਈ-ਸਿਟੀ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ। ਇਹ ਪ੍ਰੀਮੀਅਰ ਪ੍ਰਦਰਸ਼ਨੀ ਪੈੱਟ (ਪਾਲਤੂ ਜਾਨਵਰਾਂ) ਇੰਡਸਟਰੀ, ਨਿਰਮਾਤਾਵਾਂ, ਥੋਕ ਵਿਕਰੇਤਾਵਾਂ ਅਤੇ ਸੇਵਾ ਪ੍ਰਦਾਤਾਵਾਂ ਲਈ ਖਪਤਕਾਰਾਂ ਨੂੰ ਪਾਲਤੂ ਜਾਨਵਰਾਂ ਲਈ ਉਤਪਾਦ ਪੇਸ਼ ਕਰਨ ਵਾਲਾ ਇੱਕ ਢੁਕਵਾਂ ਮੰਚ ਹੈ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੇ. ਪੀ. ਐਸ. ਗਿੱਲ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਪਸ਼ੂਆਂ ਲਈ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ।
ਕੈਟ ਕੰਸਲਟਜ਼ ਦੇ ਸੰਸਥਾਪਕ ਅਤੇ ਸੀ. ਈ. ਓ. ਹਰਦੀਪ ਸਿੰਘ, ਆਰਗੇਨਾਈਜ਼ਰ ਰਮਿੰਦਰ ਸਿੰਘ ਅਤੇ ਚੰਡੀਗੜ੍ਹ ਕੈਨਲ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਪੈੱਟ ਐਕਸਪੋ ਪਾਲਤੂ ਜਾਨਵਰਾਂ ਦੇ ਮਾਲਕਾਂ ਲਈ ਵੈਟਰਨਰੀ ਡਾਕਟਰਾਂ ਅਤੇ ਇੰਡਸਟਰੀ ਨਾਲ ਗੱਲਬਾਤ ਕਰਨ ਦਾ ਵਧੀਆ ਮੌਕਾ ਹੈ । ਇਹ ਈਵੈਂਟ ਪੂਰੇ ਉੱਤਰੀ ਭਾਰਤ ਤੋਂ ਚੋਟੀ ਦੀਆਂ ਨਸਲਾਂ ਦੇ ਕੁੱਤਿਆਂ ਅਤੇ ਬਰੀਡਰਾਂ ਨੂੰ ਆਕਰਸ਼ਿਤ ਕਰੇਗਾ, ਜਿਸ ਵਿੱਚ 50 ਤੋਂ ਵੱਧ ਪ੍ਰਦਰਸ਼ਕ ਸ਼ਾਮਲ ਹੋਣਗੇ, ਜਿੰਨ੍ਹਾਂ ਵਿੱਚ ਐਲਾਨਾ, ਨੈਸਲੇ ਪੁਰੀਨਾ, ਵਿਰਬੈਕ ਐਨੀਮਲ ਹੈਲਥ ਇੰਡੀਆ ਪ੍ਰਾਈਵੇਟ ਲਿਮਟਿਡ, ਮੈਨਕਾਈਂਡ ਕੰਜ਼ਿਊਮਰ ਹੈਲਥਕੇਅਰ ਪ੍ਰਾਈਵੇਟ ਲਿਮਟਿਡ, ਡਰੂਲਜ਼ ਅਤੇ ਪਾਲਤੂ ਜਾਨਵਰਾਂ ਦੀ ਦੇਖਭਾਲ ਦੇ ਉਤਪਾਦਾਂ ਦੇ ਕਈ ਹੋਰ ਮਸ਼ਹੂਰ ਬ੍ਰਾਂਡ ਸ਼ਾਮਲ ਹਨ ਜੋ ਪਾਲਤੂ ਜਾਨਵਰਾਂ ਦੀ ਦੇਖ-ਭਾਲ ਸਬੰਧੀ ਲਗਭਗ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ ।

Advertisement
Advertisement
Advertisement
Advertisement
Scroll to Top