ਮੁਲਾਜਮਾਂ ਕੀਤਾ ਸੋਸ਼ਿਤ ਸਮਾਜ ਦੇ ਮਹਾਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਮੰਗਾਂ ਨੂੰ ਲੈ ਕੇ ਕੀਤਾ ਝੰਡਾ ਮਾਰਚ

ਮੁਲਾਜਮਾਂ ਕੀਤਾ ਸੋਸ਼ਿਤ ਸਮਾਜ ਦੇ ਮਹਾਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਮੰਗਾਂ ਨੂੰ ਲੈ ਕੇ ਕੀਤਾ ਝੰਡਾ ਮਾਰਚ
ਫੁੱਕਿਆ ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਪੁਤਲਾ
ਪਟਿਆਲਾ 19 ਦਸੰਬਰ : ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ ਕੱਚੀਆਂ ਅਤੇ ਪੱਕੀਆਂ ਸਮੇਤ ਪੈਨਸ਼ਨਰ ਵੱਲੋਂ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਪੰਜਾਬ (1680) ਵਲੋਂ ਨਗਰ ਨਿਗਮ ਚੋਣਾਂ ਦੌਰਾਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਹਜਾਰਾਂਹਜਾਰਾਂ ਡੇਲੀਵੇਜਿਜ਼ ਕੰਟਰੈਕਟ, ਆਊਟ ਸੋਰਸ, ਪਾਰਟ ਟਾਇਮ, ਸਫਾਈ ਸੇਵਕਾਂ, ਸੀਵਰਮੈਨ ਸਮੇਤ ਮੀਡਡੇਮਿਲ, ਆਂਗਣਵਾੜੀ, ਆਸ਼ਾਂਵਰਕਰਾਂ ਨੂੰ ਰੈਗੂਲਰ ਤਨਖਾਹ ਸਕੈਨ ਵਿੱਚ 2016 ਦੇ ਰੈਗੂਲਾਇਜੇਸ਼ਨ ਐਕਟ ਦੀਆਂ ਧਾਰਾਵਾਂ ਅਨੁਸਾਰ ਇਹਨਾਂ ਨੂੰ ਵਿਭਾਗਾਂ ਵਿੱਚ “ਖਪਾਕੇ” ਰੈਗੂਲਰ ਕੀਤਾ ਜਾਵੇ ਅਤੇ ਲੁਟੇਰੀ ਠੇਕੇਦਾਰੀ ਪ੍ਰਥਾ ਦਾ ਖਾਤਮਾ ਕੀਤਾ ਜਾਵੇ। ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ ਸਵਰਨ ਸਿੰਘ ਬੰਗਾ, ਰਾਮ ਕਿਸ਼ਨ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਰਾਜੇਸ਼ ਕੁਮਾਰ ਗੋਲੂ, ਮਾਧੋ ਰਾਹੀ, ਨਾਰੰਗ ਸਿੰਘ, ਸ਼ਿਵ ਚਰਨ, ਕੰਵਲਜੀਤ ਸਿੰਘ ਚੰਨੋ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਕਰਮੀਆਂ ਲਈ ਇਸ ਸਾਲ ਘੱਟੋਘੱਟ ਉਜਰਤਾ ਵਿੱਚ ਕੇਵਲ ਤੇ ਕੇਵਲ 63 ਰੁਪਏ ਮਹੀਨਾ ਵਾਧਾ ਕੀਤਾ ਹੈ ਜੋ ਕਰਮੀਆਂ ਨਾਲ ਕੋਝਾ ਮਜਾਕ ਹੈ । ਮਹਿੰਗਾਈ ਦੇ ਅੰਕੜੇ ਅਨੁਸਾਰ 26000 ਰੁਪਏ ਤਨਖਾਹ ਮਿਲਣ ਯੋਗ ਹੈ। ਇਹਨਾਂ ਆਗੂਆਂ ਨੇ ਕਿਹਾ ਕਿ “ਆਪ ਸਰਕਾਰ” ਕਿਰਤੀਆਂ, ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲਗਾਤਾਰ ਅੱਖੋ ਔਹਲੇ ਕਰ ਰਹੀ ਹੈ। ਜ਼ੋ ਭਰੋਸੇ ਮੁੱਖ ਮੰਤਰੀ ਨੇ ਖੱਟਕਰਕਲਾਂ ਹਰਾ ਪੈਨ ਲਹਿਰਾਕੇ ਗਰੰਟੀਆਂ ਦਿੱਤੀਆਂ ਸਨ ਹੁਣ ਪੌਣੇ ਤਿੰਨ ਸਾਲਾਂ ਤੋਂ ਇਹ ਐਲਾਨੀਆਂ ਗਰੰਟੀਆਂ ਦੀ ਖੂਕ ਨਿਕਲ ਗਈ ਹੈ ।
ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਕੱਚੇ ਅਤੇ ਪੱਕੇ ਮੁਲਾਜਮਾਂ ਸਮੇਤ ਪੈਨਸ਼ਨਰਾਂ ਨੇ ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਅੱਗੇ ਇਕੱਤਰ ਹੋਏ ਤੇ ਇੱਥੇ ਰੋਸ ਰੈਲੀ ਕੀਤੀ ਅਤੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉਪਰੰਤ ਸ਼ਹਿਰ ਦੇ ਕੁੱਝ ਹਿੱਸਿਆ ਵਿੱਚ ਝੰਡਾ ਵਹਿਕਲ ਮਾਰਚ ਕੀਤਾ ਗਿਆ ਤੇ ਸਹਾਇਕ ਕਿਰਤ ਕਮਿਸ਼ਨਰ ਦਫਤਰ ਅੱਗੇ ਵੀ ਰੈਲੀ ਕੀਤੀ, ਉਪਰੰਤ ਕੈਪੀਟਲ ਸਿਨੇਮਾ ਚੌਂਕ ਵਿਖੇ ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਵਲੋਂ ਬਾਬਾ ਸਾਹਿਬ ਸਬੰਧੀ ਬੋਲੇ ਅਪ ਸ਼ਬਦਾਂ ਦੇ ਰੋਸ ਵਜੋਂ ਉਹਨਾਂ ਦਾ ਪੁੱਤਲਾ ਫੂਕਿਆ ਗਿਆ ਤੇ ਵਿਧਾਇਕ (ਸ਼ਹਿਰੀ) ਅਜੀਤਪਾਲ ਸਿੰਘ ਦੀ ਰਿਹਾਇਸ਼ ਵਿਖੇ ਪਹੁੰਚਕੇ ਆਪਣੀਆਂ ਮੰਗਾਂ ਦਾ ਯਾਦ ਪੱਤਰ ਮੁੱਖ ਮੰਤਰੀ, ਸਿਹਤ ਮੰਤਰੀ ਜੋ ਪਟਿਆਲਾ ਵਿਖੇ ਸਨ ਦੇ ਨਾਂ ਤੇ ਦਿੱਤਾ । ਮੈਡੀਕਲ ਕਾਲਜ, ਰਜਿੰਦਰਾ ਹਸਪਤਾਲ ਵਿੱਚੋਂ ਫਰਾਗ ਕੀਤੇ ਮਲਟੀਟਾਸਕ ਵਰਕਰਾਂ ਨੂੰ ਕੰਮ ਤੇ ਹਾਜਰ ਕਰਨ ਸਮੇਤ ਆਦਿ ਮੰਗਾਂ ਸਨ। ਇਸ ਮੌਕੇ ਤੇ ਹੋਰ ਪ੍ਰੀਤਮ ਚੰਦ ਠਾਕੁਰ, ਪ੍ਰਕਾਸ਼ ਲੁਬਾਣਾ, ਰਾਜੇਸ਼ ਕੁਮਾਰ, ਸੁਖਦੇਵ ਸਿੰਘ ਝੰਡੀ, ਵੇਦ ਪ੍ਰਕਾਸ਼, ਬਲਬੀਰ ਸਿੰਘ, ਵਿਕਰਮਜੀਤ ਸਿੰਘ, ਰਾਜਿੰਦਰ ਕੁਮਾਰ ਰਾਜੂ, ਰਾਮ ਕੈਲਾਸ਼, ਗੁਰਸੇਵਕ ਸਿੰਘ, ਪੂਨਮ, ਮੀਨੂੰ, ਹਰਬੰਸ ਵਰਮਾ, ਮੱਖਣ ਸਿੰਘ, ਲਖਵੀਰ ਸਿੰਘ, ਜਗਤਾਰ ਬਾਬਾ, ਬੁੱਧ ਰਾਮ, ਅਜੇ ਕੁਮਾਰ, ਮੋਨੂੰ ਲੱਕੜ ਮੰਡੀ, ਰਿੰਪੀ ਕੇਸਲਾ, ਸਤਿਨਰਾਇਣ ਗੋਨੀ, ਗੁਰਦੀਪ ਸਿੰਘ,ਆਦਿ ਹਾਜਰ ਸਨ ।
