Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 10 Oct 2026 | 12:34 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਨੇ ਕੀਤੀ ਭਰਵੀਂ ਮੀਟਿੰਗ

ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਨੇ ਕੀਤੀ ਭਰਵੀਂ ਮੀਟਿੰਗ

ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਨੇ ਕੀਤੀ ਭਰਵੀਂ ਮੀਟਿੰਗ
ਪਟਿਆਲਾ : ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਵਲੋਂ ਨਹਿਰੂ ਪਾਰਕ ਪਟਿਆਲਾ ਵਿੱਚ ਹੰਗਾਮੀ ਮੀਟਿੰਗ ਸੂਬੇ ਦੇ ਆਗੂ ਬਲਵੀਰ ਸਿੰਘ ਮੰਡੋਲੀ, ਵੀਰਪਾਲ ਸਿੰਘ ਲੂੰਬਾ, ਮੇਜਰ ਸਿੰਘ ਬਹੇੜ, ਕੁਲਵੰਤ ਸਿੰਘ ਥੂਹੀ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਵਣ ਵਿਭਾਗ ਪੰਜਾਬ ਅੰਦਰ ਕੰਮ ਕਰਦੇ ਕਿਰਤੀ ਵਰਕਰਾਂ ਦੀਆਂ ਜਾਇਜ ਮੰਗਾਂ ਜਿਵੇਂ ਕਿਵੇਂ ਕੱਚੇ ਵਰਕਰਾਂ ਨੂੰ ਬਿਨਾ ਸ਼ਰਤ ਰੈਗੂਲਰ ਕਰਵਾਉਣਾ, ਟੁੱਟੇ ਸਾਲਾਂ ਦੇ ਦਿਨਾ ਦੀ ਸਰਵਿਸ ਨੂੰ ਕੰਟਰੀਨਿਯੂ ਮੰਨ ਕੇ ਬਣਦੇ ਸਾਰੇ ਲਾਭ ਮੁਹਈਆ ਕਰਵਾਏ ਜਾਣ ਬਾਰੇ ਅਤੇ ਸਾਰੇ ਇੱਕ ਸਾਲ ਲਗਾਤਾਰ ਕੰਮ ਕਰਨ ਵਾਲੇ ਕਿਰਤੀ ਕਾਮਿਆਂ ਲਗਾਤਾਰ ਵਿਭਾਗ ਵਿੱਚ ਕੰਮ ਦੇਣਾ ਯਕੀਨੀ ਬਣਾਉਣਾ, ਵਣ ਮੰਡਲ ਪਟਿਆਲਾ ਦੀਆਂ ਵੱਖ—ਵੱਖ ਰੇਜਾਂ ਵਿੱਚ ਅਪ੍ਰੈਲ, ਮਈ, ਜੂਨ 2024 ਦੀਆਂ ਰੋਕੀਆਂ ਗਈਆਂ ਤਨਖਾਹਾਂ ਦਿਵਾਉਣ ਬਾਰੇ ਅਤੇ ਵਣ ਵਿਭਾਗ ਮੰਡਲ ਪਟਿਆਲਾ ਦੀਆਂ ਵਣ ਰੇਜਾਂ ਅਧੀਨ ਪੈਂਦੀਆਂ ਬੀਟਾਂ, ਸਟਰਿਪਾਂ ਜ਼ੋ ਨਜਾਇਜ ਕਬਜੇ ਕੀਤੇ ਹੋਏ ਹਨ ਉਹਨਾਂ ਦੀ ਡਿਮਾਰਕੇਸ਼ਨਾਂ, ਕਰਵਾ ਕੇ ਕਬਜੇ ਛੁਡਵਾਏ ਜਾਣ, ਉੱਥੇ ਪੌਦੇ ਲਗਾਉਣ ਲਗਾਏ ਲਈ ਉਪਰਾਲੇ ਕੀਤੇ ਜਾਣ । ਲੰਮਾ ਸਮਾਂ ਵਿਚਾਰ ਚਰਚਾ ਕਰਨ ਤੋਂ ਬਾਅਦ ਜਥੇਬੰਦੀ ਨੇ ਫੈਸਲਾ ਕੀਤਾ ਕਿ ਦਫਤਰ ਵਣ ਮੰਡਲ ਅਫਸਰ ਪਟਿਆਲਾ ਤੇ ਡਿਪਟੀ ਕਮਿਸ਼ਨਰ ਪਟਿਆਲਾ ਵਲੋਂ 8 ਜਨਵਰੀ 2025 ਵਿੱਚ ਰੋਸ ਧਰਨਾ ਲਗਾ ਕੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ। ਜਿਸ ਦ ਲਈ ਸਾਰੇ ਪਹੁੰਚੇ ਆਗੂਆਂ ਨੇ ਭਰਪੂਰ ਹੁੰਗਾਰਾ ਦਿੱਤਾ। ਇਸ ਮੌਕੇ ਗੁਰਜੰਟ ਸਿੰਘ, ਰਾਮ ਸਿੰਘ, ਗੁਰਪ੍ਰੀਤ ਸਿੰਘ, ਬੇਅੰਤ ਸਿੰਘ, ਹਰਦੀਪ ਸਿੰਘ ਸੌਜਾ, ਕੁਲਵਿੰਦਰ ਸਿੰਘ, ਰਾਣੀ ਦੇਵੀ, ਸਰਬਜੀਤ ਕੌਰ, ਲਾਜਵੰਤੀ ਹਾਜਰ ਸੀ ।

Advertisement
Advertisement
Advertisement
Advertisement
Scroll to Top