Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 10:04 am

+91 90915 01313 , +91 90916 01313

punjabbanni@gmail.com
punjabbani@yahoo.com

ਮਨੀਪੁਰ ਵਿਚ ਸਟਾਰਲਿੰਕ ਵਰਗਾ ਉਪਕਰਨ ਅਤੇ ਹਥਿਆਰ ਬਰਾਮਦ

ਮਨੀਪੁਰ ਵਿਚ ਸਟਾਰਲਿੰਕ ਵਰਗਾ ਉਪਕਰਨ ਅਤੇ ਹਥਿਆਰ ਬਰਾਮਦ

ਮਨੀਪੁਰ ਵਿਚ ਸਟਾਰਲਿੰਕ ਵਰਗਾ ਉਪਕਰਨ ਅਤੇ ਹਥਿਆਰ ਬਰਾਮਦ
ਨਵੀਂ ਦਿੱਲੀ : ਭਾਰਤ ਦੇਸ਼ ਦੇ ਸੂਬੇ ਮਨੀਪੁਰ ਵਿੱਚ ਸੁਰੱਖਿਆ ਬਲਾਂ ਨੇ ਇੰਫਾਲ ਪੂਰਬੀ ਜਿ਼ਲ੍ਹੇ ਵਿੱਚੋਂ ‘ਸਟਾਰਲਿੰਕ’ ਵਰਗਾ ਉਪਕਰਨ, ਸਨਾਈਪਰ ਰਾਈਫਲਾਂ, ਪਿਸਤੌਲ, ਗਰਨੇਡ ਤੇ ਹੋਰ ਹਥਿਆਰ ਬਰਾਮਦ ਕੀਤੇ ਹਨ । ਸਟਾਰਲਿੰਕ ਵਰਗੇ ਉਪਕਰਨ ਦੀ ਬਰਾਮਦਗੀ ਨੇ ਸਬੰਧਤ ਏਜੰਸੀਆਂ ਪਤਾ ਲਗਾ ਰਹੀਆਂ ਹਨ ਕਿ ਇਹ ਤਣਾਅ-ਗ੍ਰਸਤ ਸੂਬੇ ਵਿੱਚ ਕਿਵੇਂ ਪਹੁੰਚਿਆ । ਅਧਿਕਾਰੀਆਂ ਨੇ ਆਖਿਆ ਕਿ ਇੰਟਰਨੈੱਟ ਸੇਵਾਵਾਂ ਦੇਣ ਵਾਲੀ ‘ਸਟਾਰਲਿੰਕ’ ਕੋਲ ਭਾਰਤ ਵਿੱਚ ਕੰਮ ਕਰਨ ਲਈ ਲਾਇਸੈਂਸ ਨਹੀਂ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੈ ਕਿ ਇਹ ਅਸਲੀ ਸਟਾਰਲਿੰਕ ਉਪਕਰਨ ਹੈ ਜਾਂ ਨਹੀਂ । ਇਹ ਬਰਾਮਦਗੀ 13 ਦਸੰਬਰ ਨੂੰ ਇੰਫਾਲੀ ਪੂਰਬੀ ’ਚ ਤਲਾਸ਼ੀ ਮੁਹਿੰਮ ਦੌਰਾਨ ਕੀਤੀ ਗਈ । ਦੀਮਾਪੁਰ ’ਚ ਹੈੱਡਕੁਆਟਰ ਵਾਲੀ ਸਪੀਅਰ ਕੋਰ ਨੇ ਜ਼ਬਤ ਕੀਤੀਆਂ ਵਸਤਾਂ ਦੀਆਂ ਤਸਵੀਰਾਂ ‘ਐਕਸ’ ਉੱਤੇ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਵਿੱਚ ਸ਼ਾਮਲ ਇੱਕ ਇੰਟਰਨੈੱਟ ਉਪਕਰਨ ’ਤੇ ਸਟਾਰਲਿੰਕ ਦਾ ਲੋਗੋ ਸੀ। ਇਸ ਉੱਤੇ ਆਰ. ਪੀ. ਐੱਫ./ਪੀ. ਐੱਲ. ਏ. ਵੀ ਲਿਖਿਆ ਹੋਇਆ ਸੀ। ਪੋਸਟ ’ਚ ਕਿਹਾ ਗਿਆ ਕਿ ਭਾਰਤੀ ਫੌਜ ਤੇ ਅਸਾਮ ਰਾਈਫਲਜ਼ ਨੇ ਮਨੀਪੁਰ ਪੁਲੀਸ ਨਾਲ ਚੂਰਾਚਾਂਦਪੁਰ, ਚੰਡੇਲ, ਇੰਫਾਲ ਪੂਰਬੀ ਅਤੇ ਕਾਂਗਪੋਕਪੀ ’ਚ ਤਲਾਸ਼ੀ ਮੁਹਿੰਮ ਚਲਾਈ ਸੀ । ਸਪੀਅਰ ਕੋਰ ਨੇ ਦੱਸਿਆ ਕਿ ਅਪਰੇਸ਼ਨ ਦੌਰਾਨ 29 ਹਥਿਆਰ ਜ਼ਬਤ ਕੀਤੇ ਗਏ ਸਨ, ਜਿਨ੍ਹਾਂ ਆਟੋਮੈਟਿਕ ਹਥਿਆਰ, ਰਾਈਫਲਾਂ, ਪਿਸਤੌਲਾਂ, ਸਵਦੇਸ਼ੀ ਮੋਰਟਾਰ, ਸਿੰਗਲ ਬੈਰਲ ਰਾਈਫਲਾਂ, ਗਰਨੇਡ, ਗੋਲੀਸਿੱਕਾ ਸ਼ਾਮਲ ਸੀ ।

Advertisement
Advertisement
Advertisement
Advertisement
Scroll to Top