Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 8:51 pm

+91 90915 01313 , +91 90916 01313

punjabbanni@gmail.com
punjabbani@yahoo.com

ਨਵੀਆਂ ਤਕਨੀਕਾਂ ਜੰਗ ਦੇ ਢੰਗ-ਤਰੀਕਿਆਂ ’ਚ ਬੁਨਿਆਦੀ ਤਬਦੀਲੀਆਂ ਲਿਆ ਰਹੀ ਹੈ : ਰੱਖਿਆ ਮੰਤਰੀ

ਨਵੀਆਂ ਤਕਨੀਕਾਂ ਜੰਗ ਦੇ ਢੰਗ-ਤਰੀਕਿਆਂ ’ਚ ਬੁਨਿਆਦੀ ਤਬਦੀਲੀਆਂ ਲਿਆ ਰਹੀ ਹੈ : ਰੱਖਿਆ ਮੰਤਰੀ

ਨਵੀਆਂ ਤਕਨੀਕਾਂ ਜੰਗ ਦੇ ਢੰਗ-ਤਰੀਕਿਆਂ ’ਚ ਬੁਨਿਆਦੀ ਤਬਦੀਲੀਆਂ ਲਿਆ ਰਹੀ ਹੈ : ਰੱਖਿਆ ਮੰਤਰੀ
ਨਵੀਂ ਦਿੱਲੀ : ਭਾਰਤ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਦਾ ਟੀਚਾ ਡਰੋਨ ਨਿਰਮਾਣ ਦੇ ਖੇਤਰ ’ਚ ਆਲਮੀ ਕੇਂਦਰ ਬਣਨ ਦਾ ਹੈ ਕਿਉਂਕਿ ਨਵੀਆਂ ਤਕਨੀਕਾਂ ਜੰਗ ਦੇ ਢੰਗ-ਤਰੀਕਿਆਂ ’ਚ ਬੁਨਿਆਦੀ ਤਬਦੀਲੀਆਂ ਲਿਆ ਰਹੀ ਹੈ । ਇੱਥੇ ਮਨੋਹਰ ਪਰੀਕਰ ਇੰਸਟੀਚਿਊਟ ’ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਉੱਭਰਦੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਢੁੱਕਵਾਂ ਰੱਖਿਆ ਨਜ਼ਰੀਆ ਤਿਆਰ ਕਰ ਰਹੀ ਹੈ । ਇਸ ਬਾਰੇ ਵਿਸਤਾਰ ’ਚ ਦਸਦਿਆਂ ਉਨ੍ਹਾਂ ਕਿਹਾ ਕਿ ਢੁੱਕਵੀਂ ਰੱਖਿਆ ਦਾ ਮਤਲਬ ਸਿਰਫ਼ ਜੋ ਹੋਇਆ ਹੈ ਉਸ ਦਾ ਜਵਾਬ ਦੇਣਾ ਨਹੀਂ ਹੈ, ਬਲਕਿ ਜੋ ਹੋ ਸਕਦਾ ਹੈ ਉਸ ਦਾ ਅਨੁਮਾਨ ਲਾਉਣਾ ਅਤੇ ਸਰਗਰਮੀ ਨਾਲ ਉਸ ਦੀ ਤਿਆਰੀ ਕਰਨਾ ਵੀ ਹੈ । ਉਨ੍ਹਾਂ ਕਿਹਾ ਕਿ ਸੰਖੇਪ ’ਚ ਇਸ ਵਿੱਚ ਅਣਕਿਆਸੀਆਂ ਤੇ ਬਦਲਦੀਆਂ ਹਾਲਤਾਂ ਦਾ ਸਾਹਮਣਾ ਕਰਨ ਲਈ ਵੀ ਢੁੱਕਵੀਂ ਤੇ ਪ੍ਰਗਤੀ ਕਰਨ ਦੀ ਮਾਨਸਿਕਤਾ ਤੇ ਸਮਰੱਥਾ ਵਿਕਸਿਤ ਕਰਨਾ ਸ਼ਾਮਲ ਹੈ । ਉਨ੍ਹਾਂ ਕਿਹਾ ਕਿ ਸਥਿਤੀ ਆਧਾਰਿਤ ਜਾਗਰੂਕਤਾ, ਰਣਨੀਤੀ ਅਤੇ ਕੂਟਨੀਤਕ ਪੱਤਰ ’ਤੇ ਲਚਕਤਾ ਅਤੇ ਭਵਿੱਖ ਦੀਆਂ ਤਕਨੀਕਾਂ ਨਾਲ ਏਕੀਕਰਨ ਢੁੱਕਵੀਂ ਰੱਖਿਆ ਨੂੰ ਸਮਝਣ ਤੇ ਬਣਾਉਣ ਦੀ ਕੁੰਜੀ ਹੈ । ਰੱਖਿਆ ਮੰਤਰੀ ਨੇ ਕਿਹਾ ਕਿ ਢੁੱਕਵੀਂ ਰੱਖਿਆ ਭਾਰਤ ਦੇ ਰਣਨੀਤਕ ਫਾਰਮੂਲੇਸ਼ਨ ਤੇ ਅਪਰੇਸ਼ਨਲ ਪ੍ਰਤੀਕਿਰਿਆਵਾਂ ਦਾ ਮੰਤਰ ਹੋਣਾ ਚਾਹੀਦਾ ਹੈ। ਉਨ੍ਹਾਂ ਢੁੱਕਵੀਂ ਰੱਖਿਆ ਨੂੰ ਨਾ ਸਿਰਫ਼ ਇੱਕ ਰਣਨੀਤਕ ਬਦਲ ਬਲਕਿ ਇੱਕ ਜ਼ਰੂਰੀ ਲੋੜ ਦੱਸਿਆ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਸਾਡੇ ਦੇਸ਼ ਲਈ ਖਤਰੇ ਵਿਕਸਤ ਹੋਏ ਹਨ, ਸਾਡੀਆਂ ਰੱਖਿਆ ਪ੍ਰਣਾਲੀਆਂ ਤੇ ਰਣਨੀਤੀਆਂ ਵੀ ਵਿਕਸਤ ਹੋਣੀਆਂ ਚਾਹੀਦੀਆਂ ਹਨ । ਸਾਨੂੰ ਭਵਿੱਖ ਦੀਆਂ ਸਾਰੀਆਂ ਚੁਣੌਤੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਸਾਡੀਆਂ ਸਰਹੱਦਾਂ ਦੀ ਰਾਖੀ ਕਰਨ ਤੋਂ ਕਿਤੇ ਵੱਧ ਸਾਡਾ ਭਵਿੱਖ ਸੁਰੱਖਿਅਤ ਕਰਨ ਬਾਰੇ ਹੈ ।

Advertisement
Advertisement
Advertisement
Advertisement
Scroll to Top