Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 12:33 am

+91 90915 01313 , +91 90916 01313

punjabbanni@gmail.com
punjabbani@yahoo.com

ਪਵਨ ਪਾਣੀ ਧਰਤੀ ਅਤੇ ਫਸਟ ਏਡ ਸੀ ਪੀ ਆਰ ਟ੍ਰੇਨਿੰਗ ਜਾਨਾਂ ਬਚਾਉਣ ਲਈ ਲਾਭਦਾਇਕ : ਪ੍ਰਿੰਸੀਪਲ ਡਾਕਟਰ ਰਾਹਿਲਾ

ਪਵਨ ਪਾਣੀ ਧਰਤੀ ਅਤੇ ਫਸਟ ਏਡ ਸੀ ਪੀ ਆਰ ਟ੍ਰੇਨਿੰਗ ਜਾਨਾਂ ਬਚਾਉਣ ਲਈ ਲਾਭਦਾਇਕ : ਪ੍ਰਿੰਸੀਪਲ ਡਾਕਟਰ ਰਾਹਿਲਾ

ਪਵਨ ਪਾਣੀ ਧਰਤੀ ਅਤੇ ਫਸਟ ਏਡ ਸੀ ਪੀ ਆਰ ਟ੍ਰੇਨਿੰਗ ਜਾਨਾਂ ਬਚਾਉਣ ਲਈ ਲਾਭਦਾਇਕ : ਪ੍ਰਿੰਸੀਪਲ ਡਾਕਟਰ ਰਾਹਿਲਾ
ਪਟਿਆਲਾ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦਿਹਾੜੇ , ਇਸਲਾਮੀਆ ਗਰਲਜ ਕਾਲਜ ਮਾਲੇਰਕੋਟਲਾ ਵਿਖੇ ਵਿਦਿਆਰਥੀਣਾ ਨੂੰ ਸਿਹਤ ਤੰਦਰੁਸਤੀ ਅਤੇ ਸੰਕਟ ਸਮੇਂ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਪ੍ਰਿੰਸੀਪਲ ਡਾਕਟਰ ਰਹਿਲਾ ਦੀ ਅਗਵਾਈ ਹੇਠ ਕਰਵਾਇਆ ਗਿਆ । ਉਨ੍ਹਾਂ ਕਿਹਾ ਕਿ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ, ਅੱਗਾਂ , ਹਾਦਸਿਆਂ ਅਤੇ ਅਚਾਨਕ ਹੋਣ ਵਾਲੇ ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਅੰਦਰੂਨੀ ਰਤਵਾਹ ਅਤੇ ਦਮ ਘੁਟਣ ਕਾਰਨ, ਖ਼ਤਮ ਹੋ ਰਹੀਆਂ ਹਨ ਕਿਉਂਕਿ ਪੀੜਤਾਂ ਨੂੰ ਬਚਾਉਣ ਲਈ ਫਸਟ ਏਡ, ਸੀ. ਪੀ. ਆਰ. ਅਤੇ ਅੱਗਾਂ ਬੁਝਾਉਣ ਵਾਲੇ ਸਿੱਖਿਅਤ ਲੋਕ, ਵਿਦਿਆਰਥੀ ਜਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਹੀ ਯਤਨ ਕੀਤੇ ਜਾਂਦੇ ਹਨ, ਜਦਕਿ ਵੱਧ ਲੋਕ ਸਰਕਾਰੀ ਮਦਦ ਉਡੀਕਦੇ ਰਹਿੰਦੇ ਹਨ । ਕਿਉਂਕਿ ਲੋਕਾਂ ਨੂੰ ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਨਹੀਂ ਹੁੰਦੀ, ਇਸ ਲਈ ਉਨ੍ਹਾਂ ਵਲੋਂ ਹਰ ਸਾਲ ਵਿਦਿਆਰਥੀਆਂ ਅਤੇ ਅਧਿਆਪਕ, ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਫਸਟ ਏਡ ਸੀ ਪੀ ਆਰ ਦੀ ਟ੍ਰੇਨਿੰਗ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਟ੍ਰੇਨਰ ਰਾਹੀਂ ਜ਼ਰੂਰ ਕਰਵਾਈ ਜਾਂਦੀ ਹੈ, ਇਹ ਵਿਚਾਰ ਇਸਲਾਮੀਆ ਗਰਲਜ ਕਾਲਜ ਮਾਲੇਰਕੋਟਲਾ ਦੇ ਪ੍ਰਿੰਸੀਪਲ ਡਾਕਟਰ ਰਾਹਿਲਾ ਨੇ ਪ੍ਰਗਟ ਕੀਤੇ ।
ਇਸ ਮੌਕੇ ਪਟਿਆਲਾ ਤੋਂ ਕਾਕਾ ਰਾਮ ਵਰਮਾ ਚੀਫ ਟ੍ਰੇਨਰ, ਫਸਟ ਏਡ, ਸਿਹਤ, ਸੇਫਟੀ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ ਨੇ ਵਿਦਿਆਰਥਣਾਂ ਅਤੇ ਸਟਾਫ ਮੈਂਬਰਾਂ ਨੂੰ ਅਚਾਨਕ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਅਤੇ ਕੀਮਤੀ ਜਾਨਾਂ ਬਚਾਉਣ ਲਈ, ਫਸਟ ਏਡ ਦੀ ਏ, ਬੀ, ਸੀ, ਡੀ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਵਗਦੇ ਖੂਨ ਨੂੰ ਬੰਦ ਕਰਨ, ਅੰਦਰੂਨੀ ਸੱਟਾਂ, ਗੈਸਾਂ, ਧੂੰਏਂ ਪਾਣੀ ਮੱਲਵੇ ਵਿਚੋਂ ਰੈਸਕਿਯੂ ਕੀਤੇ ਪੀੜਤਾਂ ਨੂੰ ਬਚਾਉਣ, ਘਰਾਂ ਵਿੱਚ ਬਿਜਲੀ ਸ਼ਾਟ ਸਰਕਟ, ਗੈਸਾਂ ਲੀਕ ਹੋਣ, ਅੱਗਾਂ ਲਗਣ, ਸਿਲੰਡਰਾਂ ਦੀ ਵਰਤੋਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸ਼ੂਗਰ, ਬਲੱਡ ਪਰੈਸ਼ਰ ਤੋਂ ਇਲਾਵਾ ਸੜਕ ਸੁਰੱਖਿਆ, ਹੈਲਮਟ ਪਾਉਣਾ, ਸਾਇਬਰ ਸੁਰੱਖਿਆ ਅਤੇ ਕਿਡਨੈਪਿੰਗ ਬਾਰੇ ਜਾਣਕਾਰੀ ਦਿੱਤੀ। ਵਾਇਸ ਪ੍ਰਿੰਸੀਪਲ ਮੈਡਮ ਰੂਬੀਆ, ਕੌਆਰਡੀਨੇਟਰ ਨਰੀਮਨ ਮੈਡਮ ਅਤੇ ਵਿਦਿਆਰਥਣਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਅਜ ਦੇ ਸਮੇਂ ਵਿੱਚ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ, ਆਵਾਜਾਈ ਹਾਦਸੇ, ਘਰੇਲੂ ਘਟਨਾਵਾਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਕਾਰਨ ਲੋਕ ਪੀੜਤ ਹੋ ਰਹੇ ਹਨ, ਹਸਪਤਾਲਾਂ ਵਿਖੇ ਪਹੁੰਚਣ ਲਈ ਸਮਾਂ ਲਗਦਾ, ਤਾਂ ਕੀਮਤੀ ਜਾਨਾਂ ਬਚਾਉਣ ਲਈ ਫਸਟ ਏਡ, ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਦੀ ਟ੍ਰੇਨਿੰਗ ਹਰੇਕ ਨਾਗਰਿਕ ਅਤੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਹੈ। ਇਸ ਲਈ ਇਹ ਟ੍ਰੇਨਿੰਗ ਸਕੂਲਾਂ ਅਤੇ ਕਾਲਜਾਂ ਵਿਖੇ ਲਾਜ਼ਮੀ ਹੋਣੀ ਚਾਹੀਦੀ ਹੈ ।

Advertisement
Advertisement
Advertisement
Advertisement
Scroll to Top