Breaking News ‘ਆਪ’ ਸਰਕਾਰ ਨੇ ਪੰਜਾਬ ਦੇ ਹਰੇਕ ਪਿੰਡ ‘ਚ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ : ਅਰਵਿੰਦ ਕੇਜਰੀਵਾਲਨਵ-ਨਿਯੁਕਤ ਪੁਲਿਸ ਜਵਾਨਾਂ ਨੇ ਸਿਫਾਰਸ਼ ਤੇ ਰਿਸ਼ਵਤ ਤੋਂ ਬਗੈਰ ਨਿਰਪੱਖ ਅਤੇ ਪਾਰਦਰਸ਼ੀ ਭਰਤੀ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾਛੇਵੇਂ ਨਾਭਾ ਕਬੱਡੀ ਕੱਪ ਦਾ ਹੋਇਆ ਸ਼ਾਨਦਾਰ ਆਗਾਜ਼, ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ ਉਦਘਾਟਨਅਕਾਲੀ ਦਲ ਦੇ ਸਰਪੰਚ ਜਗਪਾਲ ਸਿੰਘ ਮਿੰਟਾ ਪਨਿਆੜ ਹੋਏ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਵਿਖੇ ਨੈਸ਼ਨਲ ਸਟਾਈਲ ਕਬੱਡੀ ਦੇ ਰਾਜ ਪੱਧਰੀ ਮੁਕਾਬਲਿਆਂ ਦਾ ਸ਼ਾਨਦਾਰ ਆਗ਼ਾਜ਼ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਮੁੱਖ ਮੰਤਰੀ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਮੱਥਾ ਟੇਕਿਆਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਲਈ ਜ਼ਮੀਨ ਅਲਾਟ ਕਰਨ ਦਾ ਤਿੱਖਾ ਵਿਰੋਧਚੰਡੀਗੜ੍ਹ ਦਾ ਇਕ ਇੰਚ ਹਿੱਸਾ ਵੀ ਹਰਿਆਣਾ ਨੂੰ ਨਹੀਂ ਦੇਵਾਂਗੇ, ਇਸ 'ਤੇ ਸਿਰਫ਼ ਪੰਜਾਬ ਦਾ ਹੱਕ ਹੈ : ਹਰਪਾਲ ਸਿੰਘ ਚੀਮਾ

ਜਲੰਧਰ `ਚ ਮੈਡੀਕਲ ਸਟੋਰ ਸੰਚਾਲਕ ਦੀ ਹੋਈ ਆਪਣੇ ਘਰ `ਚ ਅੱਗ ਲੱਗਣ ਕਾਰਨ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Friday, 15 November, 2024, 03:36 PM

ਜਲੰਧਰ `ਚ ਮੈਡੀਕਲ ਸਟੋਰ ਸੰਚਾਲਕ ਦੀ ਹੋਈ ਆਪਣੇ ਘਰ `ਚ ਅੱਗ ਲੱਗਣ ਕਾਰਨ ਮੌਤ
ਜਲੰਧਰ : ਪੰਜਾਬ ਦੇ ਸ਼ਹਿਰ ਜਲੰਧਰ `ਚ ਬੀਤੀ ਅੱਧੀ ਰਾਤ ਨੂੰ ਇਕ ਮੈਡੀਕਲ ਸਟੋਰ ਸੰਚਾਲਕ ਦੀ ਆਪਣੇ ਘਰ `ਚ ਅੱਗ ਲੱਗਣ ਕਾਰਨ ਮੌਤ ਹੋ ਗਈ । ਇਹ ਘਟਨਾ ਸ਼ਹਿਰ ਦੇ ਪੌਸ਼ ਇਲਾਕੇ ਨਿਊ ਜਵਾਹਰ ਨਗਰ ਦੀ ਹੈ । ਫਾਇਰ ਬ੍ਰਿਗੇਡ ਨੂੰ ਕਰੀਬ 1.30 ਵਜੇ ਅੱਗ ਲੱਗਣ ਦਾ ਪਤਾ ਲੱਗਾ, ਜਿਸ ਤੋਂ ਬਾਅਦ ਅੱਗ `ਤੇ ਜਲਦੀ ਕਾਬੂ ਪਾ ਲਿਆ ਗਿਆ । ਘਰ ਦੇ ਮਾਲਕ ਅਤੇ ਕੰਪਨੀ ਬਾਗ ਚੌਕ ਸਥਿਤ ਸਿਟੀ ਮੈਡੀਕਲ ਸਟੋਰ ਦੇ ਸੰਚਾਲਕ ਅਤੁਲ ਸੂਦ ਦੀ ਜਾਨ ਨਹੀਂ ਬਚਾਈ ਜਾ ਸਕੀ । ਇਸ ਘਟਨਾ `ਚ ਦੋ ਹੋਰ ਲੋਕ ਵੀ ਝੁਲਸ ਗਏ। ਸੂਦ ਆਪਣੀ ਪਤਨੀ ਨਾਲ ਤੀਜੀ ਮੰਜ਼ਿਲ `ਤੇ ਸੌਂ ਰਿਹਾ ਸੀ । ਉਸ ਦੀ ਪਤਨੀ ਨੂੰ ਸਮੇਂ ਰਹਿੰਦੇ ਬਚਾ ਲਿਆ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਰ ’ਚ ਬਣੇ ਮੰਦਰ ਵਿੱਚ ਅੱਗ ਲੱਗਣ ਕਾਰਨ ਲੱਗੀ ਹੋ ਸਕਦੀ ਹੈ । ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਗਈ ਤਾਂ ਟੀਮਾਂ ਕਰੀਬ ਦਸ ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਈਆਂ । ਅਗਲੇ 15 ਤੋਂ 20 ਮਿੰਟਾਂ ਵਿੱਚ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ’ਤੇ ਕਾਬੂ ਪਾ ਲਿਆ । ਪਰ ਉਦੋਂ ਤੱਕ ਅਤੁਲ ਸੂਦ ਦੀ ਮੌਤ ਹੋ ਚੁੱਕੀ ਸੀ । ਬੇਹੋਸ਼ ਪਈ ਸੂਦ ਦੀ ਪਤਨੀ ਨੂੰ ਉਸ ਦੇ ਫਾਇਰ ਕਰਮਚਾਰੀਆਂ ਕਰਮਚਾਰੀਆਂ ਨੇ ਬਾਹਰ ਕੱਢਿਆ ।



Scroll to Top