Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 10:49 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਵਿੱਚ ਕਣਕ ਦੀ ਬਿਜਾਈ ਪੱਛੜਨ ਬਾਰੇ ਚਰਚਾ ਕਰਾਂਗੇ : ਜੋਸ਼ੀ

ਪੰਜਾਬ ਵਿੱਚ ਕਣਕ ਦੀ ਬਿਜਾਈ ਪੱਛੜਨ ਬਾਰੇ ਚਰਚਾ ਕਰਾਂਗੇ : ਜੋਸ਼ੀ

ਪੰਜਾਬ ਵਿੱਚ ਕਣਕ ਦੀ ਬਿਜਾਈ ਪੱਛੜਨ ਬਾਰੇ ਚਰਚਾ ਕਰਾਂਗੇ: ਜੋਸ਼ੀ
ਨਵੀਂ ਦਿੱਲੀ : ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਕਿਹਾ ਕਿ ਉਹ ਪੰਜਾਬ ਵਿਚ ਝੋਨੇ ਦੀ ਖਰੀਦ ’ਚ ਦੇਰੀ ਕਰਕੇ ਕਣਕ ਦੀ ਬਿਜਾਈ ਪੱਛੜਨ ਬਾਰੇ ਸੂਬੇ ਦੇ ਖੇਤੀ ਮੰਤਰੀ ਨਾਲ ਚਰਚਾ ਕਰਨਗੇ। ਜੋੋਸ਼ੀ ਨੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਮੰਡੀ ਵਿਚ ਲਿਆਂਦੇ ‘ਇਕ ਇਕ ਦਾਣੇ’ ਦੀ ਖਰੀਦ ਕੀਤੀ ਜਾਵੇਗੀ। ਮੱਧ ਨਵੰਬਰ ਵਿਚ ਹੋਣ ਵਾਲੀ ਕਣਕ ਦੀ ਬਿਜਾਈ ਤੋਂ ਪਹਿਲਾਂ ਖੇਤ ਤਿਆਰ ਕਰਨ ਲਈ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਸਾੜਨ ਨਾਲ ਜੁੜੇ ਫ਼ਿਕਰਾਂ ਦਰਮਿਆਨ ਜੋਸ਼ੀ ਨੇ ਕਿਹਾ ਕਿ ਹਾਲ ਦੀ ਘੜੀ ਸਰਕਾਰ ਦੀ ਪਹਿਲੀ ਤਰਜੀਹ ਝੋਨੇ ਦੀ ਖਰੀਦ ਹੈ। ਸਬਸਿਡੀ ਦਰਾਂ ਉੱਤੇ ਭਾਰਤ ਬਰਾਂਡ ਹੇਠ ਕਣਕ ਦਾ ਆਟਾ ਤੇ ਚਾਵਲ ਵੇਚਣ ਦੇ ਦੂਜੇ ਪੜਾਅ ਦੀ ਸ਼ੁਰੂਆਤ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਸ਼ੀ ਨੇ ਕਿਹਾ, ‘‘ਇਸ ਵੇਲੇ ਸਾਡੀ ਤਰਜੀਹ ਝੋਨੇ ਦੀ ਖਰੀਦ ਹੈ। ਪਰਾਲੀ ਸਾੜਨ ਤੇ ਕਣਕ ਦੀ ਬਿਜਾਈ ਨਾਲ ਜੁੜੇ ਮਸਲੇ ਦੀ ਦੇਖ-ਰੇਖ ਖੇਤੀ ਮੰਤਰਾਲੇ ਵੱਲੋਂ ਕੀਤੀ ਜਾ ਰਹੀ ਹੈ । ਜੋਸ਼ੀ ਨੇ ਕਿਹਾ ਕਿ ਦੋਵੇਂ ਮੰਤਰਾਲੇ ਇਕ ਦੂਜੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਕੇਂਦਰੀ ਮੰਤਰੀ ਨੇ ਕਿਹਾ, ‘‘ਅਸੀਂ ਉਸ ਪਹਿਲੂ ਉੱਤੇ ਵੀ ਨਜ਼ਰ ਮਾਰਾਂਗੇ। ਇਸ ਵੇਲੇ ਸਾਡੀ ਤਰਜੀਹ ਝੋਨੇ ਦੀ ਖਰੀਦ ਹੈ। ਮੇਰਾ ਪ੍ਰਮੁੱਖ ਸਰੋਕਾਰ ਇਹ ਹੈ ਕਿ ਕਿਸਾਨ ਇਸ ਵੇਲੇ ਕਿਸੇ ਤਰ੍ਹਾਂ ਦੀ ਫ਼ਿਕਰ ਨਾ ਕਰਨ।’’ ਕਣਕ ਦੀ ਬਿਜਾਈ ਪਛੜਨ ਨਾਲ ਉਤਪਾਦਨ ਅਸਰਅੰਦਾਜ਼ ਹੋਣ ਬਾਰੇ ਸਵਾਲ ਦੇ ਜਵਾਬ ਵਿਚ ਜੋਸ਼ੀ ਨੇ ਕਿਹਾ, ‘‘ਮੇਰੇ ਕੋਲ ਬਹੁਤੇ ਵੇਰਵੇ ਨਹੀਂ ਹਨ। ਅਗਲੇ ਦੋ ਤਿੰਨ ਦਿਨਾਂ ਵਿਚ ਮੈਂ (ਪੰਜਾਬ ਦੇ) ਖੇਤੀ ਮੰਤਰੀ ਨੂੰ ਮਿਲਾਂਗਾ। ਮੈਨੂੰ ਵੀ ਓਨੀ ਹੀ ਫ਼ਿਕਰ ਹੈ ਕਿਉਂਕਿ ਅਸੀਂ ਕਣਕ ਦੀ ਵੰਡ ਜਨਤਕ ਵੰਡ ਸਕੀਮ ਤਹਿਤ ਕਰਦੇ ਹਾਂ।’’ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਝੋਨੇ ਦੀ ਖਰੀਦ ਨੇ ਰਫ਼ਤਾਰ ਫੜ ਲਈ ਹੈ, 4 ਨਵੰਬਰ ਨੂੰ ਇਕ ਦਿਨ ਵਿਚ 6.29 ਲੱਖ ਟਨ ਝੋਨੇ ਦੀ ਖਰੀਦ ਹੋਈ, ਜਦੋਂਕਿ ਸਾਲ ਪਹਿਲਾਂ ਇਹ ਅੰਕੜਾ 5.34 ਲੱਖ ਟਨ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ 119 ਲੱਖ ਟਨ ਦੇ ਮੁਕਾਬਲੇ ਕੁਲ ਖਰੀਦ 98.42 ਲੱਖ ਟਨ ਨੂੰ ਪਹੁੰਚ ਗਈ ਹੈ। 20-28 ਲੱਖ ਟਨ ਦੀ ਜਿਹੜੀ ਕਮੀ ਰਹੀ ਉਹ ਮੀਂਹ ਕਰਕੇ ਸੀ ।

Advertisement
Advertisement
Advertisement
Advertisement
Scroll to Top