Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 7:57 am

+91 90915 01313 , +91 90916 01313

punjabbanni@gmail.com
punjabbani@yahoo.com

ਬਦਮਾਸ਼ ਸਿਮਰਨਜੀਤ ਸਿੰਘ ਸਿਮਾ ਦੀ ਹੋਈ ਬੁਲਟ ਦੀ ਰੁੱਖ ਨਾਲ ਟੱਕਰ ਹੋਣ ਕਾਰਨ ਮੌਤ

ਬਦਮਾਸ਼ ਸਿਮਰਨਜੀਤ ਸਿੰਘ ਸਿਮਾ ਦੀ ਹੋਈ ਬੁਲਟ ਦੀ ਰੁੱਖ ਨਾਲ ਟੱਕਰ ਹੋਣ ਕਾਰਨ ਮੌਤ

ਬਦਮਾਸ਼ ਸਿਮਰਨਜੀਤ ਸਿੰਘ ਸਿਮਾ ਦੀ ਹੋਈ ਬੁਲਟ ਦੀ ਰੁੱਖ ਨਾਲ ਟੱਕਰ ਹੋਣ ਕਾਰਨ ਮੌਤ
ਤਰਨਤਾਰਨ : ਪੰਜਾਬ ਦੇ ਜਿ਼ਲਾ ਤਰਨਤਾਰਨ ਦੇ ਪਿੰਡ ਢੋਟੀਆਂ ਨੇੜੇ ਬਦਮਾਸ਼ ਸਿਮਰਨਜੀਤ ਸਿੰਘ ਸਿਮਾ ਵਾਸੀ ਭੈਲ ਢਾਏ ਵਾਲਾ (ਤਰਨ ਤਾਰਨ) ਦੀ ਸੜਕ ਹਾਦਸੇ ਵਿੱਚ ਉਸ ਵੇਲੇ ਮੌਤ ਹੋ ਗਈ ਜਦੋਂ ਤੇਜ਼ ਰਫ਼ਤਾਰ ਬੁਲਟ ਦੀ ਰੁੱਖ ਨਾਲ ਟੱਕਰ ਹੋ ਗਈ । ਇਸ ਦੌਰਾਨ ਮ੍ਰਿਤਕ ਪਾਸੋਂ 32 ਬੋਰ ਪਿਸਟਲ, ਇੱਕ ਦਰਜਨ ਰੋਂਦ, ਤਿੰਨ ਗ੍ਰਾਮ ਅਫੀਮ ਇਕ ਗ੍ਰਾਮ ਹੈਰੋਇਨ, 7 ਲਾਈਟਰ ਅਤੇ ਨਕਲੀ ਪਾਸਪੋਰਟ ਬਰਾਮਦ ਹੋ ਹਨ । ਮ੍ਰਿਤਕ ਨਕਲੀ ਪਾਸਪੋਰਟ ਦੀ ਮਦਦ ਨਾਲ ਕਈ ਵਾਰ ਵਿਦੇਸ਼ ਜਾ ਚੁੱਕਾ ਹੈ । ਦੱਸਣਯੋਗ ਹੈ ਕਿ ਪੁਲਸ ਨੂੰ ਲੰਮੇ ਸਮੇਂ ਤੋਂ ਮੁਲਜ਼ਮ ਦੀ ਭਾਲ ਸੀ ਅਤੇ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਮੁਲਜ਼ਮ ਪਿੰਡ ਬਨਵਾਲੀਪੁਰ ਤੋਂ ਘਰ ਲਈ ਰਵਾਨਾ ਹੋਇਆ ਸੀ । ਪੁਲਸ ਨੇ ਦੱਸਿਆ ਕਿ ਮ੍ਰਿਤਕ ਨੇ ਅੰਮ੍ਰਿਤਸਰ ਦਿਹਾਤੀ ਦੇ ਕੱਥੂ ਨੰਗਲ ਅਧੀਨ ਆਉਂਦੇ ਪਿੰਡ ਮੱਝ ਵਿੰਡ ਵਿਖੇ ਬੀਤੀ 18 ਸਤੰਬਰ ਨੂੰ ਬੈਂਕ ਡਕੈਤੀ ਨੂੰ ਅੰਜਾਮ ਦਿੱਤਾ ਸੀ । ਮੁਲਜ਼ਮ ਖਿ਼ਲਾਫ਼ ਜਿ਼ਲ੍ਹਾ ਤਰਨ ਤਾਰਨ ਵਿਖੇ ਅੱਧੀ ਦਰਜਨ ਦੇ ਕਰੀਬ ਮਾਮਲੇ ਦਰਜ ਹਨ । ਪੁਲਸ ਨੇ ਦੱਸਿਆ ਕਿ ਮ੍ਰਿਤਕ ਦਾ ਸ਼ਨੀਵਾਰ ਸਵੇਰੇ ਸਿਵਲ ਹਸਪਤਾਲ ਤਰਨ ਤਰਨ ਤੋਂ ਪੋਸਟਮਾਰਟਮ ਕਰਵਾਇਆ ਜਾਵੇਗਾ । ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਹੈ ।

Advertisement
Advertisement
Advertisement
Advertisement
Scroll to Top