Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 8:49 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਵਿਖੇ ਫ਼ਿਲਮ ਮਾਧਿਅਮ ਦੀਆਂ ਬਰੀਕੀਆਂ ਜਾਣਨ ਲਈ ਲਗਾਈ ਵਰਕਸ਼ਾਪ ਸੰਪੰਨ

ਪੰਜਾਬੀ ਯੂਨੀਵਰਸਿਟੀ ਵਿਖੇ ਫ਼ਿਲਮ ਮਾਧਿਅਮ ਦੀਆਂ ਬਰੀਕੀਆਂ ਜਾਣਨ ਲਈ ਲਗਾਈ ਵਰਕਸ਼ਾਪ ਸੰਪੰਨ

ਪੰਜਾਬੀ ਯੂਨੀਵਰਸਿਟੀ ਵਿਖੇ ਫ਼ਿਲਮ ਮਾਧਿਅਮ ਦੀਆਂ ਬਰੀਕੀਆਂ ਜਾਣਨ ਲਈ ਲਗਾਈ ਵਰਕਸ਼ਾਪ ਸੰਪੰਨ
– ਕੈਲੀਫੋਰਨੀਆ ਇੰਸਟੀਚੂਟ ਆਫ਼ ਇੰਟੈਗਰਲ ਸਟੱਡੀਜ਼ ਤੋਂ ਪੀ-ਐੱਚ. ਡੀ. ਖੋਜਾਰਥੀ ਮਨਜੋਤ ਮੁਲਤਾਨੀ ਨੇ ਦਿੱਤੀ ਸਿਖਲਾਈ
ਪਟਿਆਲਾ, 8 ਨਵੰਬਰ : ਪੰਜਾਬੀ ਯੂਨੀਵਰਸਿਟੀ ਵਿਖੇ ਪਿਛਲੇ ਦਿਨੀਂ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ.ਸੀ.) ਵੱਲੋਂ ਸਮਾਜ ਵਿਗਿਆਨ ਵਿਭਾਗ ਅਤੇ ਰਵੀ ਖੋਜ ਸਕੂਲ ਦੇ ਸਹਿਯੋਗ ਨਾਲ਼ ਲਗਵਾਈ ਗਈ ਵਰਕਸ਼ਾਪ ਸਫਲਤਾਪੂਰਵਕ ਸੰਪੰਨ ਹੋ ਗਈ ਹੈ । ਇਹ ਵਰਕਸ਼ਾਪ ਖੋਜ ਖੇਤਰ ਵਿੱਚ ਫ਼ਿਲਮ ਮਾਧਿਅਮ ਦੀਆਂ ਬਰੀਕੀਆਂ ਨੂੰ ਜਾਣਨ ਦੀ ਸਿਖਲਾਈ ਦੇਣ ਹਿਤ ਲਗਾਈ ਗਈ ਸੀ । ਈ. ਐੱਮ. ਆਰ. ਸੀ. ਡਾਇਰੈਕਟਰ ਦਲਜੀਤ ਅਮੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਜ਼ੂਅਲ ਸਟੋਰੀਟੈੱਲਿੰਗ ਦੇ ਵਿਸ਼ੇ ਉੱਤੇ ਲਗਵਾਈ ਗਈ ਇਸ ਵਰਕਸ਼ਾਪ ਵਿੱਚ ਯੂ. ਐੱਸ. ਏ. ਦੇ ਕੈਲੀਫੋਰਨੀਆ ਇੰਸਟੀਚੂਟ ਆਫ਼ ਇੰਟੈਗਰਲ ਸਟੱਡੀਜ਼ ਤੋਂ ਪੀ-ਐੱਚ. ਡੀ. ਖੋਜਾਰਥੀ ਮਨਜੋਤ ਮੁਲਤਾਨੀ ਮਾਹਿਰ ਵਜੋਂ ਸ਼ਾਮਿਲ ਹੋਏ। ਉਨ੍ਹਾਂ ਦੱਸਿਆ ਕਿ ਮਨਜੋਤ ਮੁਲਤਾਨੀ ਇੱਕ ਉੱਭਰ ਰਹੇ ਫਿਲਮ ਨਿਰਮਾਤਾ ਅਤੇ ਪੌਡਕਾਸਟਰ ਹਨ ਜੋ ਕਿ ਭਾਰਤ ਵਿੱਚ ਵੀ ‘ਫੁੱਲਬਰਾਈਟ ਨਹਿਰੀ ਸਕੌਲਰ’ ਵਜੋਂ ਕਾਰਜਸ਼ੀਲ ਹਨ। ਦਲਜੀਤ ਅਮੀ ਨੇ ਦੱਸਿਆ ਕਿ ਈ. ਐੱਮ. ਆਰ. ਸੀ. ਦੀ ਥਾਂ ਨੂੰ ਬਹੁ-ਅਨੁਸ਼ਾਸਨੀ ਅਤੇ ਬਹੁ-ਦਿਸ਼ਾਵੀ ਜਗ੍ਹਾ ਬਣਾਉਣ ਦੀ ਪ੍ਰਕਿਰਿਆ ਦੇ ਇੱਕ ਹਿੱਸੇ ਵਜੋਂ ਹੀ ਇਹ ਅਕਾਦਮਿਕ ਗਤੀਵਿਧੀ ਉਲੀਕੀ ਗਈ ਸੀ ਤਾਂ ਕਿ ਵਿਜ਼ੂਅਲ ਸੱਭਿਆਚਾਰ ਨੂੰ ਸਮਝਣ ਲਈ ਲੋੜੀਂਦੀਆਂ ਤਕਨੀਕਾਂ ਬਾਰੇ ਸਿੱਖਿਅਤ ਕੀਤਾ ਜਾ ਸਕੇ । ਮਨਜੋਤ ਮੁਲਤਾਨੀ ਵੱਲੋਂ ਵਰਕਸ਼ਾਪ ਵਿੱਚ ਸ਼ਾਮਿਲ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਵੱਖ-ਵੱਖ ਵੰਨਗੀਆਂ ਦੀਆਂ ਫ਼ਿਲਮਾਂ ਵਿਖਾਉਂਦੇ ਹੋਏ ਉਨ੍ਹਾਂ ਵਿਚਲੀਆਂ ਬਰੀਕੀਆਂ ਬਾਰੇ ਪੜਚੋਲ ਕਰਨ ਦਾ ਅਭਿਆਸ ਕਰਵਾਇਆ । ਉਨ੍ਹਾਂ ਸੰਵਾਦ ਅਤੇ ਅਭਿਆਸ ਰਾਹੀਂ ਖੋਜਾਰਥੀਆਂ ਨੂੰ ਸਿਖਲਾਈ ਦਿੱਤੀ ਕਿ ਕਿਸ ਤਰ੍ਹਾਂ ਵੱਖ-ਵੱਖ ਵੰਨਗੀਆਂ ਦੀਆਂ ਫ਼ਿਲਮਾਂ ਨੂੰ ਵੇਖਣਾ ਹੈ ਅਤੇ ਉਨ੍ਹਾਂ ਦੇ ਸੰਕੇਤਕ ਅਰਥਾਂ ਨੂੰ ਗਹਿਰਾਈ ਤੱਕ ਜਾਣਨਾ ਹੈ । ਵਰਕਸ਼ਾਪ ਵਿੱਚ ਸਮਾਜ ਵਿਗਿਆਨ ਵਿਭਾਗ ਤੋਂ ਡਾ. ਕਿਰਨ ਅਤੇ ਰਵੀ ਖੋਜ ਸਕੂਲ ਤੋਂ ਪ੍ਰੋ. ਸੁਰਜੀਤ ਸਿੰਘ ਵੀ ਸ਼ਾਮਿਲ ਰਹੇ ।

Advertisement
Advertisement
Advertisement
Advertisement
Scroll to Top